ਬ੍ਰੇਕਅਪ ਤੋਂ ਬਾਅਦ ਖ਼ੁਦ ਨੂੰ ਖ਼ਤਮ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ

Thursday, Sep 26, 2024 - 01:46 PM (IST)

ਬ੍ਰੇਕਅਪ ਤੋਂ ਬਾਅਦ ਖ਼ੁਦ ਨੂੰ ਖ਼ਤਮ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ

ਮੁੰਬਈ- ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਅਤੇ ਕਾਜੋਲ ਦੀ ਪ੍ਰੇਮ ਕਹਾਣੀ ਨੂੰ ਫਿਲਮ ਇੰਡਸਟਰੀ 'ਚ ਇਕ ਮਿਸਾਲ ਵਜੋਂ ਦੇਖਿਆ ਜਾਂਦਾ ਹੈ। ਬੀ-ਟਾਊਨ ਦੀ ਇਹ ਜੋੜੀ ਪ੍ਰਸ਼ੰਸਕਾਂ ਦੀ ਪਸੰਦ ਹੈ। ਦੋਵਾਂ ਨੂੰ ਸਿਰਫ ਰੀਲ 'ਤੇ ਹੀ ਨਹੀਂ ਬਲਕਿ ਅਸਲ ਜ਼ਿੰਦਗੀ 'ਚ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਦੋਹਾਂ ਦਾ ਵਿਆਹ ਸਾਲ 1999 'ਚ ਹੋਇਆ ਸੀ ਅਤੇ ਦੋਵੇਂ ਆਪਣੇ ਬੱਚਿਆਂ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਕਿਹਾ ਜਾਂਦਾ ਹੈ ਕਿ ਅਜੇ ਦੇਵਗਨ ਦੀ ਜ਼ਿੰਦਗੀ 'ਚ ਕਾਜੋਲ ਪਹਿਲੀ ਅਦਾਕਾਰਾ ਨਹੀਂ ਸੀ ਸਗੋਂ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਅਭਿਨੇਤਰੀਆਂ ਨਾਲ ਰਿਲੇਸ਼ਨਸ਼ਿਪ 'ਚ ਸੀ।ਇਕ ਰਿਪੋਰਟ ਮੁਤਾਬਕ ਅਜੇ ਦੇਵਗਨ ਦੇ ਉਸ ਸਮੇਂ ਦੀ ਟਾਪ ਅਦਾਕਾਰਾ ਮੰਨੀ ਜਾਂਦੀ ਰਵੀਨਾ ਟੰਡਨ ਨੂੰ ਵੀ ਡੇਟ ਕੀਤਾ ਸੀ।

PunjabKesari

ਅਜੇ ਦੇਵਗਨ  ਅਤੇ ਰਵੀਨਾ ਟੰਡਨ ਦਾ ਅਫੇਅਰ 90 ਦੇ ਦਹਾਕੇ ਦੀ ਸ਼ੁਰੂਆਤ 'ਚ ਸ਼ੁਰੂ ਹੋਇਆ ਸੀ। ਦੋਵਾਂ ਨੇ ਇਕੱਠੇ ਕੰਮ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਦੀ ਨੇੜਤਾ ਵਧੀ। ਕਿਹਾ ਜਾਂਦਾ ਹੈ ਕਿ ਅਜੇ ਨੇ ਰਵੀਨਾ ਟੰਡਨ  ਨੂੰ ਕਈ ਲਵ ਲੈਟਰ ਵੀ ਲਿਖੇ ਸਨ। ਪਰ ਇਸ ਰਿਸ਼ਤੇ 'ਚ ਉਤਾਰ-ਚੜ੍ਹਾਅ ਉਦੋਂ ਆਏ ਜਦੋਂ ਅਜੇ ਦੀ ਦਿਲਚਸਪੀ ਕਰਿਸ਼ਮਾ ਕਪੂਰ ਵੱਲ ਵਧਣ ਲੱਗੀ। ਮੀਡੀਆ ਰਿਪੋਰਟਾਂ ਮੁਤਾਬਕ ਰਵੀਨਾ ਟੰਡਨ  ਨੇ ਅਜੇ ਨਾਲ ਬ੍ਰੇਕਅੱਪ ਤੋਂ ਬਾਅਦ ਕਥਿਤ ਤੌਰ 'ਤੇ ਕਿਹਾ ਸੀ ਕਿ ਉਹ ਦਰਦ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।ਹਾਲਾਂਕਿ ਅਜੇ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਹੋਏ ਇਸ ਨੂੰ ਪਬਲੀਸਿਟੀ ਸਟੰਟ ਕਰਾਰ ਦਿੱਤਾ। ਉਸ ਨੇ ਰਵੀਨਾ ਟੰਡਨ ਨੂੰ 'ਬਾਰਨ ਲਾਇਰ' ਕਿਹਾ ਅਤੇ ਇੱਥੋਂ ਤੱਕ ਕਿ ਉਸ ਨੂੰ ਮਨੋਵਿਗਿਆਨੀ ਤੋਂ ਮਦਦ ਲੈਣ ਦਾ ਸੁਝਾਅ ਵੀ ਦਿੱਤਾ। ਅਜੇ ਦਾ ਇਹ ਬਿਆਨ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ ਸੀ ਅਤੇ ਮੀਡੀਆ 'ਚ ਇਸ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ।

PunjabKesari

ਅਜੇ ਨੇ 1994 'ਚ ਫਿਲਮਫੇਅਰ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ, 'ਹਰ ਕੋਈ ਜਾਣਦਾ ਹੈ ਕਿ ਉਹ ਝੂਠ ਬੋਲਣ 'ਚ ਮਾਹਰ ਹੈ। ਮੈਂ ਉਸ ਦੇ ਬੇਤੁਕੇ ਬਿਆਨਾਂ ਤੋਂ ਪਰੇਸ਼ਾਨ ਨਹੀਂ ਹਾਂ, ਪਰ ਇਸ ਵਾਰ ਉਸ ਨੇ ਹੱਦ ਪਾਰ ਕਰ ਦਿੱਤੀ ਹੈ।' ਜ਼ਿਕਰਯੋਗ ਹੈ ਕਿ ਉਸ ਸਮੇਂ ਰਵੀਨਾ ਟੰਡਨ ਅਤੇ ਅਜੇ ਦਾ ਬ੍ਰੇਕਅੱਪ ਕਥਿਤ ਤੌਰ 'ਤੇ ਕਰਿਸ਼ਮਾ ਕਪੂਰ ਦੇ ਕਾਰਨ ਹੋਇਆ ਸੀ, ਪਰ ਅਜੇ ਅਤੇ ਕਰਿਸ਼ਮਾ ਦਾ ਰਿਸ਼ਤਾ ਕਦੇ ਵੀ ਜਨਤਕ ਨਹੀਂ ਹੋਇਆ ਸੀ।

PunjabKesari

ਦੋਵਾਂ ਵਿੱਚੋਂ ਕਿਸੇ ਨੇ ਵੀ ਇਕੱਠੇ ਹੋਣ ਦੀ ਗੱਲ ਸਵੀਕਾਰ ਨਹੀਂ ਕੀਤੀ। ਅਜੇ ਨੇ ਸਾਲ 1999 ਵਿੱਚ ਕਾਜੋਲ ਨਾਲ ਵਿਆਹ ਕੀਤਾ ਸੀ। ਰਵੀਨਾ ਟੰਡਨ ਦੀ ਜ਼ਿੰਦਗੀ 'ਚ ਵੀ ਕਈ ਬਦਲਾਅ ਆਏ। ਉਨ੍ਹਾਂ ਦਾ ਵਿਆਹ ਫ਼ਿਲਮ ਡਿਸਟ੍ਰੀਬਿਊਟਰ ਅਨਿਲ ਥਡਾਨੀ ਨਾਲ ਹੋਇਆ ਅਤੇ ਉਨ੍ਹਾਂ ਦੇ ਦੋ ਬੱਚੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News