ਇਸ ਅਦਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਹੋਇਆ ਮਾਂ ਦਾ ਦਿਹਾਂਤ

Sunday, Oct 20, 2024 - 12:16 PM (IST)

ਇਸ ਅਦਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਹੋਇਆ ਮਾਂ ਦਾ ਦਿਹਾਂਤ

ਮੁੰਬਈ- ਕੰਨੜ ਫਿਲਮਾਂ ਦੇ ਸੁਪਰਸਟਾਰ ਕਿੱਚਾ ਸੁਦੀਪ 'ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਅਦਾਕਾਰਾ ਦੀ ਮਾਂ ਸਰੋਜਾ ਸੰਜੀਵ ਦੀ ਬੇਂਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿੱਚਾ ਸੁਦੀਪ ਬੀਮਾਰ ਸੀ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਅੱਜ (20 ਅਕਤੂਬਰ) ਉਹ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਅਦਾਕਾਰ ਨੂੰ ਆਪਣੀ ਮਾਂ ਦੀ ਮੌਤ ਦਾ ਗਹਿਰਾ ਸਦਮਾ ਲੱਗਾ ਹੈ।

ਇਹ ਖ਼ਬਰ ਵੀ ਪੜ੍ਹੋ -ਸੋਨਾਕਸ਼ੀ ਸਿਨਹਾ ਨੇ ਕਰਵਾਚੌਥ 'ਤੇ ਲਾਲੀ ਸਾੜ੍ਹੀ 'ਚ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ

ਖਬਰਾਂ ਦੀ ਮੰਨੀਏ ਤਾਂ ਕਿੱਚਾ ਸੁਦੀਪ ਦੀ ਮਾਂ 83 ਸਾਲ ਦੀ ਸੀ। ਵਧਦੀ ਉਮਰ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਮਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਚੰਗੀ ਡਾਕਟਰੀ ਸਹਾਇਤਾ ਮਿਲਣ ਦੇ ਬਾਵਜੂਦ ਉਨ੍ਹਾਂ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ -ਪਰਿਣੀਤੀ ਚੋਪੜਾ ਨੇ ਲਗਾਈ ਰਾਘਵ ਦੇ ਨਾਂ ਦੀ ਮਹਿੰਦੀ, ਸਹੁਰੇ ਘਰ ਹੋਇਆ ਸ਼ਾਨਦਾਰ ਸਵਾਗਤ

ਖਬਰਾਂ ਦੇ ਅਨੁਸਾਰ ਅਦਾਕਾਰ ਦੀ ਮਾਂ ਦੀ ਮ੍ਰਿਤਕ ਦੇਹ 20 ਅਕਤੂਬਰ, 2024 ਨੂੰ ਯਾਨੀ ਅੱਜ ਹੀ ਹਸਪਤਾਲ ਤੋਂ ਉਨ੍ਹਾਂ ਦੇ ਜੇ.ਪੀ. ਨਗਰ ਘਰ ਲਿਆਂਦੀ ਜਾਵੇਗੀ। ਮਾਂ ਦੀ ਅੰਤਿਮ ਵਿਦਾਈ ਲਈ ਅਦਾਕਾਰ ਦੇ ਘਰ 'ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇੱਥੇ ਪਰਿਵਾਰ ਅਤੇ ਕਰੀਬੀ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਤੋਂ ਬਾਅਦ ਅਦਾਕਾਰ ਦੀ ਮਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਵਿਲਸਨ ਗਾਰਡਨ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News