ਇਸ ਅਦਾਕਾਰ ਨੇ ਨਿਭਾਇਆ ਹੈ ਫ਼ਿਲਮ ''ਬੀਬੀ ਰਜਨੀ'' ''ਚ ''ਪਿੰਗਲੇ'' ਦਾ ਕਿਰਦਾਰ

Tuesday, Sep 03, 2024 - 09:47 AM (IST)

ਇਸ ਅਦਾਕਾਰ ਨੇ ਨਿਭਾਇਆ ਹੈ ਫ਼ਿਲਮ ''ਬੀਬੀ ਰਜਨੀ'' ''ਚ ''ਪਿੰਗਲੇ'' ਦਾ ਕਿਰਦਾਰ

ਜਲੰਧਰ- ਰਿਲੀਜ਼ ਹੋਈ ਪੰਜਾਬੀ ਫਿਲਮ 'ਬੀਬੀ ਰਜਨੀ' ਇੰਨੀਂ ਦਿਨੀਂ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੀ ਹੈ, ਜਿਸ 'ਚ ਸਰੀਰਕ ਕਮਜ਼ੋਰ ਸ਼ਖਸ਼ ਦਾ ਕਿਰਦਾਰ ਨਿਭਾ ਕੇ ਚਾਰੇ-ਪਾਸੇ ਪ੍ਰਸ਼ੰਸਾ ਹਾਸਿਲ ਕਰ ਰਿਹਾ ਹੈ ਅਦਾਕਾਰ ਪ੍ਰਦੀਪ ਚੀਮਾ, ਜੋ ਇਸ ਅਰਥ-ਭਰਪੂਰ ਫਿਲਮ ਨਾਲ ਪਾਲੀਵੁੱਡ 'ਚ ਹੋਰ ਮਜ਼ਬੂਤ ਪੈੜਾਂ ਸਿਰਜਣ ਵੱਲ ਵੱਧ ਚੁੱਕਾ ਹੈ।'ਮੈਡ 4 ਫਿਲਮਜ਼' ਦੇ ਬੈਨਰ ਹੇਠ ਪੇਸ਼ ਕੀਤੀ ਗਈ ਉਕਤ ਫਿਲਮ ਦਾ ਨਿਰਮਾਣ ਪਿੰਕੀ ਧਾਲੀਵਾਲ ਅਤੇ ਨਿਤਿਨ ਤਲਵਾੜ ਨੇ ਕੀਤਾ ਹੈ, ਜਦਕਿ ਨਿਰਦੇਸ਼ਨ ਅਮਰ ਹੁੰਦਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵਾਰਨਿੰਗ ਸੀਰੀਜ਼ ਤੋਂ ਇਲਾਵਾ ਕਈ ਐਕਸ਼ਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।ਧਾਰਮਿਕ ਆਸਥਾ ਦਾ ਪ੍ਰਤੀਕ ਅਤੇ ਸੇਵਾ ਦਾ ਪੁੰਜ ਮੰਨੀ ਜਾਂਦੀ ਰਹੀ 'ਬੀਬੀ ਰਜਨੀ' ਦੇ ਜੀਵਨ ਬਿਰਤਾਂਤ ਦਾ ਭਾਵਨਾਤਮਕ ਵਰਣਨ ਕਰਦੀ ਇਸ ਫਿਲਮ 'ਚ ਟਾਈਟਲ ਭੂਮਿਕਾ ਅਦਾਕਾਰ ਰੂਪੀ ਗਿੱਲ ਵੱਲੋਂ ਨਿਭਾਈ ਗਈ ਹੈ, ਜਿਸ ਦੇ ਪਿੰਗਲੇ ਪਤੀ ਮਨੋਹਰ ਲਾਲ ਦੀ ਭੂਮਿਕਾ ਨੂੰ ਅਦਾਕਾਰ ਪ੍ਰਦੀਪ ਚੀਮਾ ਵੱਲੋਂ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਦੁਆਰਾ ਨਿਭਾਈ ਗਈ ਇਹ ਪਹਿਲੀ ਸਕਾਰਤਮਕ ਅਤੇ ਗੰਭੀਰ ਰੂਪ ਭੂਮਿਕਾ ਹੈ, ਜਦਕਿ ਇਸ ਤੋਂ ਪਹਿਲਾਂ ਅਮੂਮਨ ਉਹ ਨੈਗੇਟਿਵ ਰੋਲਜ਼ ਵਿੱਚ ਹੀ ਜਿਆਦਾ ਨਜ਼ਰ ਆਏ ਹਨ।

ਇਹ ਖ਼ਬਰ ਵੀ ਪੜ੍ਹੋ -BDay Spl:18 ਸਾਲ ਦੀ ਉਮਰ 'ਚ ਕਮਾਇਆ ਨਾਂ,19ਵੇਂ ਸਾਲ ਦੁਨੀਆਂ ਨੂੰ ਕਹਿ ਦਿੱਤਾ ਅਲਵਿਦਾ

ਪੰਜਾਬ ਯੂਨੀਵਰਸਿਟੀ ਤੋਂ ਥੀਏਟਰ 'ਚ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਅਦਾਕਾਰ ਪ੍ਰਦੀਪ ਚੀਮਾ ਦੇ ਅਦਾਕਾਰੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਅਪਣੀ ਸ਼ੁਰੂਆਤ ਥਿਏਟਰ ਜਗਤ ਤੋਂ ਕੀਤੀ, ਜਿੰਨ੍ਹਾਂ ਨੂੰ ਸਿਨੇਮਾ ਖੇਤਰ 'ਚ ਸਥਾਪਤੀ ਦੇਣ 'ਚ ਨਿਰਦੇਸ਼ਕ ਅਮਰ ਹੁੰਦਲ ਦੀਆਂ ਹਾਲੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਨ੍ਹਾਂ 'ਚ 'ਵਾਰਨਿੰਗ 2', 'ਬੱਬਰ' ਆਦਿ ਸ਼ਾਮਲ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ -ਦੀਪਿਕਾ ਪਾਦੂਕੋਣ ਨੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਸਿਨੇਮਾ ਗਲਿਆਰਿਆਂ 'ਚ ਚੌਖੀ ਭੱਲ ਕਾਇਮ ਕਰਦੇ ਜਾ ਰਹੇ ਅਦਾਕਾਰ ਪ੍ਰਦੀਪ ਚੀਮਾ ਨੂੰ ਉਕਤ ਵਿਲੱਖਣ ਕਿਰਦਾਰ ਨੂੰ ਨਿਭਾਉਣ ਲਈ ਕਿੰਨੀ ਕੁ ਮਿਹਨਤ ਅਤੇ ਖਾਸ ਤਰੱਦਦ ਕਰਨੇ ਪਏ ਤਾਂ ਪੁੱਛੇ ਇਸ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਦੱਸਿਆ 'ਫਿਲਮ ਦੇ ਸ਼ੁਰੂ ਹੋਣ ਤੋਂ ਲੈ ਕੇ ਅੰਤ ਮੁਕੰਮਲਤਾ ਪੜਾਅ ਬਤੌਰ ਅਦਾਕਾਰ ਕਾਫ਼ੀ ਚੁਣੌਤੀਪੂਰਨ ਰਿਹਾ, ਪਰ ਅਜਿਹੇ ਔਖੇ ਪੈਂਡਿਆਂ ਉਤੇ ਚੱਲਣਾ ਪਸੰਦ ਵੀ ਕਰਦਾ ਹਾਂ, ਸੋ ਅਪਣੇ ਵੱਲੋਂ ਸੋ ਫ਼ੀਸਦੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਸਿਲਾ ਵੀ ਦਰਸ਼ਕਾਂ ਦੇ ਪਿਆਰ ਸਨੇਹ ਦੇ ਰੂਪ ਵਿੱਚ ਮਿਲ ਰਿਹਾ ਹੈ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News