58 ਸਾਲ ਦੀ ਉਮਰ 'ਚ ਦੂਜੀ ਵਾਰ ਪਿਤਾ ਬਣਿਆ ਇਹ ਦਿੱਗਜ ਅਦਾਕਾਰ, 23 ਸਾਲ ਛੋਟੀ ਪਤਨੀ ਨੇ ਦਿੱਤਾ ਧੀ ਨੂੰ ਜਨਮ
Sunday, Oct 05, 2025 - 03:26 PM (IST)

ਮੁੰਬਈ – ਬਾਲੀਵੁੱਡ ਅਦਾਕਾਰ ਤੇ ਨਿਰਮਾਤਾ ਅਰਬਾਜ਼ ਖਾਨ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। 58 ਸਾਲ ਦੀ ਉਮਰ 'ਚ ਅਰਬਾਜ਼ ਦੂਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਸ਼ੂਰਾ ਖਾਨ, ਜੋ ਉਨ੍ਹਾਂ ਨਾਲੋਂ 23 ਸਾਲ ਛੋਟੀ ਹੈ, ਨੇ ਧੀ ਨੂੰ ਜਨਮ ਦਿੱਤਾ ਹੈ। ਸੂਤਰਾਂ ਮੁਤਾਬਕ, ਸ਼ੂਰਾ ਤੇ ਧੀ ਦੋਵੇਂ ਬਿਲਕੁਲ ਠੀਕ ਹਨ, ਤੇ ਖਾਨ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਮਸ਼ਹੂਰ ਫੈਸ਼ਨ ਡਿਜ਼ਾਈਨਰ ਨੇ ਕੀਤਾ ਵੱਡਾ ਕਾਂਡ ! ਏਅਰਪੋਰਟ 'ਤੇ ਹੋਈ ਗ੍ਰਿਫ਼ਤਾਰੀ
ਅਰਬਾਜ਼ ਨੇ ਪਿਛਲੇ ਸਾਲ ਹੀ ਸ਼ੂਰਾ ਖਾਨ ਨਾਲ ਵਿਆਹ ਕੀਤਾ ਸੀ। ਇਹ ਜੋੜਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ। ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ਦੱਸ ਦੇਈਏ ਕਿ ਅਰਬਾਜ਼ ਖਾਨ ਦਾ ਪਹਿਲਾ ਵਿਆਹ ਅਦਾਕਾਰਾ ਮਲਾਇਕਾ ਅਰੋੜਾ ਨਾਲ ਹੋਇਆ ਸੀ, ਜਿਨ੍ਹਾਂ ਨਾਲ ਉਨ੍ਹਾਂ ਦਾ ਇੱਕ ਪੁੱਤਰ ਅਰਹਾਨ ਖਾਨ ਹੈ। ਹੁਣ ਦੂਜੇ ਵਿਆਹ ਤੋਂ ਉਨ੍ਹਾਂ ਦੀ ਇੱਕ ਧੀ ਹੋਈ ਹੈ।
ਇਹ ਵੀ ਪੜ੍ਹੋ: 1,55,000 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੈ ਸੋਨਾ ! ਜਾਣੋ ਹੁਣ ਕੀ ਹੈ Gold ਦੀ ਤਾਜ਼ਾ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8