ਮਿਹਿਕਾ ਨੂੰ ਯਾਦ ਕਰ ਰਹੇ ਹਨ ''ਯੇ ਹੈ ਮਹੋਬਤੇ'' ਦੇ ਸਿਤਾਰੇ

Saturday, May 28, 2016 - 09:58 AM (IST)

ਮੁੰਬਈ—ਟੀ. ਵੀ. ਸ਼ੋਅ ''ਯੇ ਹੈ ਮਹੋਬਤੇ'' ਦੀ ਅਭਿਨੇਤਰੀ ਮਿਹਿਕਾ ਵਰਮਾ ਇਸ ਸਾਲ ਵਿਆਹ ਤੋਂ ਬਾਅਦ ਅਮਰੀਕਾ ਰਹਿਣ ਲੱਗ ਪਈ ਹੈ। ਟੀ. ਵੀ. ਸ਼ੋਅ ਦੇ ਕਲਾਕਾਰ ਉਨ੍ਹਾਂ ਨੂੰ ਯਾਦ ਕਰਦੇ ਹਨ। ਸ਼ੋਅ ''ਚ ਉਨ੍ਹਾਂ ਨੇ ਮਿਹਿਕਾ ਅਈਅਰ ਦੀ ਭੂਮਿਕਾ ਨਿਭਾਈ ਸੀ। ਅਦਾਕਾਰ ਅਲੀ ਗੋਨੀ ਸ਼ੋਅ ''ਚ ਮਿਹਿਕਾ ਦੇ ਪਤੀ ਦੀ ਭੂਮਿਕਾ ''ਚ ਨਜ਼ਰ ਆਏ। ਟੀ. ਵੀ ਸ਼ੋਅ ਦੇ ਸਾਰੇ ਕਲਾਕਾਰ ਉਨ੍ਹਾਂ ਨੂੰ ਯਾਦ ਕਰਦੇ ਹਨ। ਅਲੀ ਨੇ ਕਿਹਾ, ਮੈਂ ਉਨ੍ਹਾਂ ਨੂੰ ਸੈੱਟ ''ਤੇ ਬਹੁਤ ਜਿਆਦਾ ਯਾਦ ਕਰਦਾ ਹਾਂ। ਉਹ ਮੇਰੀ ਪੰਸਦੀਦਾ ਕਲਾਕਾਰ ਅਤੇ ਵਧੀਆ ਦੋਸਤ ਹੈ। ਸ਼ੋਅ ''ਚ ਮਿਹਿਕਾ ਦਾ ਵਿਆਹ ਮੇਰੇ ਨਾਲ ਹੁੰਦਾ ਹੈ ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦਾ ਹਾਂ। ਉਨ੍ਹਾਂ ਨੇ ਕਿਹਾ ਉਹ ਰਾਕਸਟਾਰ ਹੈ ''ਤੇ ਕਾਫੀ ਮਜ਼ੇਦਾਰ ਹੈ। ਉਨ੍ਹਾਂ ਨੇ ਸ਼ੋਅ ''ਚ ਮੇਰੀ ਕਈ ਵਾਰ ਮਦਦ ਕੀਤੀ ਹੈ। ਉਹ ਬਹੁਤ ਚੰਗੀ ਹੈ।
ਜ਼ਿਕਰਯੋਗ ਹੈ ਕਿ ''ਯੇ ਹੈ ਮਹੋਬਤੇ'' ਟੀ. ਵੀ. ਚੈਨਲ ਸਟਾਰ ਪਲੱਸ ''ਤੇ ਆਉਦਾ ਹੈ। ਇਸ ਸ਼ੋਅ ''ਚ ਕਰਨ ਪਟੇਲ ਅਤੇ ਦਿਵਯੰਕਾ ਤ੍ਰਿਪਾਠੀ ਮੁੱਖ ਭੂਮਿਕਾ ''ਚ ਹਨ।


Related News