ਸੋਨੂੰ ਸੂਦ ਨੂੰ ਚੋਣ ਲੜਦੇ ਦੇਖਣਾ ਚਾਹੁੰਦੈ ਇਹ ਅਦਾਕਾਰ

Saturday, May 01, 2021 - 02:49 PM (IST)

ਸੋਨੂੰ ਸੂਦ ਨੂੰ ਚੋਣ ਲੜਦੇ ਦੇਖਣਾ ਚਾਹੁੰਦੈ ਇਹ ਅਦਾਕਾਰ

ਮੁੰਬਈ: ਅਦਾਕਾਰ ਸੋਨੂੰ ਸੂਦ ਪਿਛਲੇ ਸਾਲ ਕੋਰੋਨਾ ਕਾਲ ਅਤੇ ਤਾਲਾਬੰਦੀ ਤੋਂ ਲਗਾਤਾਰ ਲੋਕਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ। ਹਾਲਾਂਕਿ ਹੁਣ ਵੀ ਗਰੀਬ ਅਤੇ ਬੇਸਹਾਰਾ ਲੋਕਾਂ ਤੱਕ ਮਦਦ ਪਹੁੰਚਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ ਜਾਰੀ ਹੈ। ਆਪਣੀ ਇਸ ਨੇਕੀ ਕਾਰਨ ਸੋਨੂੰ ਸੂਦ ਲੋਕਾਂ ਦੇ ਵਿਚਕਾਰ ਕਾਫ਼ੀ ਮਸ਼ਹੂਰ ਹੋ ਗਏ ਹਨ। ਉੱਧਰ ਕਈ ਸਿਤਾਰੇ ਵੀ ਉਨ੍ਹਾਂ ਦੇ ਦੀਵਾਨੇ ਹੋ ਗਏ ਹਨ। ਇਸ ਦੌਰਾਨ ਅਦਾਕਾਰ ਆਦਿੱਤਯ ਸੀਲ ਨੇ ਉਨ੍ਹਾਂ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਹੋ ਜੋ ਖ਼ੂਬ ਵਾਇਰਲ ਹੋ ਰਹੀ ਹੈ। 

PunjabKesari
ਦਰਅਸਲ ਆਦਿੱਤਯ ਸੀਲ ਅਦਾਕਾਰ ਸੋਨੂੰ ਸੂਦ ਨੂੰ ਚੋਣ ਲੜਦੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਲਿਖਿਆ ਕਿ ਜੇਕਰ ਕੱਲ ਨੂੰ ਸੋਨੂੰ ਸੂਦ ਚੋਣਾਂ ’ਤੇ ਖੜ੍ਹੇ ਹੁੰਦੇ ਹਨ ਤਾਂ ਉਸ ਨੂੰ ਮੇਰੀ ਵੋਟ ਜ਼ਰੂਰ ਮਿਲੇਗੀ। ਉਨ੍ਹਾਂ ਦਾ ਇਹ ਪੋਸਟ ਖ਼ੂਬ ਦੇਖਿਆ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari
ਉੱਧਰ ਆਦਿੱਤਯ ਸੀਲ ਦੀ ਫ਼ਿਲਮਾਂ 'ਚ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2002 ’ਚ ‘ਏਕ ਛੋਟੀ ਸੀ ਲਵ ਸਟੋਰੀ’ ਦੇ ਰਾਹੀਂ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਉਹ ‘ਇੰਦੁ ਕੀ ਜਵਾਨੀ’, ‘ਤੁਮ ਬਿਨ 2’ , ‘ਸਟੂਡੈਂਟ ਆਫ ਈਅਰ 2’ , ‘ਪੁਰਾਣੀ ਜੀਨਸ, ‘ਨਮਸਤੇ ਇੰਗਲੈਂਡ’ ਅਤੇ ‘ਵੀ ਆਰ ਫਰੈਂਡਸ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਏ।

 


author

Aarti dhillon

Content Editor

Related News