ਸਾਊਥ ਦੇ ਇਨ੍ਹਾਂ ਦੋ ਸੁਪਰਸਟਾਰਸ ਨੇ ਕਰਨ ਜੌਹਰ ਨਾਲ ‘ਕੌਫੀ’ ਪੀਣ ਤੋਂ ਕੀਤਾ ਮਨ੍ਹਾ

Saturday, Jul 02, 2022 - 10:37 AM (IST)

ਸਾਊਥ ਦੇ ਇਨ੍ਹਾਂ ਦੋ ਸੁਪਰਸਟਾਰਸ ਨੇ ਕਰਨ ਜੌਹਰ ਨਾਲ ‘ਕੌਫੀ’ ਪੀਣ ਤੋਂ ਕੀਤਾ ਮਨ੍ਹਾ

ਮੁੰਬਈ (ਬਿਊਰੋ)– 7 ਜੁਲਾਈ ਤੋਂ ਡਿਜ਼ਨੀ ਪਲੱਸ ਹੌਟਸਟਾਰ ’ਤੇ ‘ਕੌਫੀ ਵਿਦ ਕਰਨ 7’ ਧਮਾਕਾ ਕਰਨ ਵਾਲਾ ਹੈ। ਸ਼ੋਅ ਦਾ ਪਹਿਲਾ ਸੈਲੇਬ੍ਰਿਟੀ ਗੈਸਟ ਕੌਣ ਹੋਵੇਗਾ, ਇਸ ’ਤੇ ਅਜੇ ਤਕ ਸਸਪੈਂਸ ਹੈ। ਇਸ ਵਿਚਾਲੇ ਇਕ ਹੈਰਾਨ ਕਰਦੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ।

ਕਿਹਾ ਜਾ ਰਿਹਾ ਹੈ ਕਿ ਸਾਊਥ ਸਿਨੇਮਾ ਦੇ ਦੋ ਸੁਪਰਸਟਾਰਸ ਨੇ ਕਰਨ ਜੌਹਰ ਦੇ ਸ਼ੋਅ ’ਚ ਆਉਣ ਦਾ ਆਫਰ ਠੁਕਰਾ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ‘ਆਰ. ਆਰ. ਆਰ.’ ਦੇ ਮੁੱਖ ਅਦਾਕਾਰ ਰਾਮ ਚਰਨ ਤੇ ਜੂਨੀਅਰ ਐੱਨ. ਟੀ. ਆਰ. ਨੇ ਕਰਨ ਜੌਹਰ ਨਾਲ ਕੌਫੀ ਪੀਣ ਤੋਂ ਮਨ੍ਹਾ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : 8 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’

ਇਹ ਖ਼ਬਰ ਜਾਣਨ ਤੋਂ ਬਾਅਦ ਸ਼ਾਇਦ ਇਨ੍ਹਾਂ ਦੋਵਾਂ ਸਿਤਾਰਿਆਂ ਦੇ ਚਾਹੁਣ ਵਾਲਿਆਂ ਨੂੰ ਝਟਕਾ ਲੱਗਾ ਹੋਵੇਗਾ ਕਿਉਂਕਿ ਹਰ ਕੋਈ ਆਪਣੇ ਚਹੇਤੇ ਸਿਤਾਰੇ ਦੀ ਜ਼ਿੰਦਗੀ ਦੇ ਰਾਜ਼ ਜਾਣਨ ਲਈ ਬੇਤਾਬ ਰਹਿੰਦਾ ਹੈ।

ਮੀਡੀਆ ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ ਜੂਨੀਅਰ ਐੱਨ. ਟੀ. ਆਰ. ਤੇ ਰਾਮ ਚਰਨ ਨੇ ਕਰਨ ਜੌਹਰ ਦੇ ਸ਼ੋਅ ’ਚ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਹੁਣ ਇਸ ਦੀ ਵਜ੍ਹਾ ਕੀ ਹੈ, ਇਹ ਤਾਂ ਨਹੀਂ ਪਤਾ ਪਰ ਪ੍ਰਸ਼ੰਸਕ ਦੋਵਾਂ ਨੂੰ ਕਰਨ ਜੌਹਰ ਦੇ ਸ਼ੋਅ ’ਚ ਦੇਖਣ ਲਈ ਕਾਫੀ ਬੇਤਾਬ ਸਨ।

PunjabKesari

ਕਿਹਾ ਜਾ ਰਿਹਾ ਹੈ ਕਿ ਕਰਨ ਦੇ ਸ਼ੋਅ ’ਚ ਬਾਲੀਵੁੱਡ ਸਿਤਾਰੇ ਹੀ ਨਹੀਂ, ਸਗੋਂ ਸਾਊਥ ਦੇ ਮਸ਼ਹੂਰ ਸਿਤਾਰੇ ਵੀ ਨਜ਼ਰ ਆਉਣਗੇ। ਸਾਰਿਆਂ ਦਾ ਅੰਦਾਜ਼ਾ ਸੀ ਕਿ ਜੇਕਰ ਅਜਿਹਾ ਹੋਵੇਗਾ ਤਾਂ ‘ਆਰ. ਆਰ. ਆਰ.’ ਦੀ ਇਹ ਸੁਪਰਹਿੱਟ ਜੋੜੀ ਪ੍ਰਸ਼ੰਸਕਾਂ ਨੂੰ ਜ਼ਰੂਰ ਦੇਖਣ ਨੂੰ ਮਿਲੇਗੀ। ਕੌਫੀ ਕਾਊਚ ’ਤੇ ਦੋਵਾਂ ਸਿਤਾਰਿਆਂ ਦਾ ਦੋਸਤਾਨਾ ਵੀ ਦਿਖਦਾ, ਕੁਝ ਉਹ ਗੱਲਾਂ ਵੀ ਲੀਕ ਹੁੰਦੀਆਂ, ਜੋ ਕੋਈ ਨਹੀਂ ਜਾਣਦਾ ਪਰ ਅਫਸੋਸ ਇਸ ਖ਼ਬਰ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਦਿਲ ਟੁੱਟ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News