ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸ਼ੱਕਰ ਪਾਰੇ’ ਦਾ ਬੇਮਿਸਾਲ ਟ੍ਰੇਲਰ ਹੋਇਆ ਰਿਲੀਜ਼

07/16/2022 1:33:44 PM

ਬਾਲੀਵੁੱਡ ਡੈਸਕ:  ਫ਼ਿਲਮ ‘ਸ਼ੱਕਰ ਪਾਰੇ’ ਦਾ ਦਰਸ਼ਕਾਂ ਵੱਲੋਂ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅੱਜ ਫ਼ਿਲਮ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਫ਼ਿਲਮ ਦੀ ਕਹਾਣੀ ਜ਼ਰਾ ਲੀਕ ਤੋਂ ਪਰੇ ਹੈ। ਦਰਸ਼ਕਾਂ ਨੂੰ ਇਕ ਵਿਲੱਖਣ ਤੇ ਮਨੋਰੰਜਨ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਫ਼ਿਲਮ ਦੇ ਟ੍ਰੇਲਰ ਤੋਂ ਪਤਾ ਲਗਦਾ ਹੈ ਕਿ ਇਸ ਪ੍ਰੇਮ ਕਹਾਣੀ ’ਚ ਕਤੂਰੇ ਦਾ ਵੀ ਅਹਿਮ ਕਿਰਦਾਰ ਹੋਣ ਵਾਲਾ ਹੈ। ਕਲਾਕਾਰਾਂ ਦੀ ਗੱਲ ਕਰੀਏ ਤਾਂ ਟ੍ਰੇਲਰ ਤੋਂ ਕਲਾਕਾਰਾਂ ਦੀ ਮਿਹਨਤ ਸਾਫ਼ ਝਲਕਦੀ ਹੈ ਅਤੇ ਦੋਵੇਂ ਮੁੱਖ ਕਲਾਕਾਰਾਂ ਦੀ ਕੇਮਿਸਟਰੀ ਵੀ ਲਾਜਵਾਬ ਹੈ। ਫ਼ਿਲਮ ਦੇ ਗੀਤ ਵੀ ਦਰਸ਼ਕਾਂ ਨੂੰ ਇਹ ਕਹਾਣੀ ਇਕ ਵੱਖਰੇ ਤਰੀਕੇ ਮਹਿਸੂਸ ਕਰਨ ’ਚ ਮਦਦ ਕਰਨਗੇ। ‘ਸ਼ੱਕਰ ਪਾਰੇ’ ਫ਼ਿਲਮ ’ਚ ਸ਼ੱਕਰ ਪਾਰੇ ਕਿੰਨੇ ਮਿੱਠੇ ਹੁੰਦੇ ਹਨ, ਇਹ ਦੇਖਣਾ ਵੀ ਦਿਲਚਸਪ ਹੋਵੇਗਾ। ਕੁੱਲ ਮਿਲਾ ਕੇ ਫ਼ਿਲਮ ਦੇ ਟ੍ਰੇਲਰ ਨੇ ਦਰਸ਼ਕਾਂ ਦੀ ਉਤਸੁਕਤਾ ਹੋਰ ਵੀ ਵਧਾ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਆਪਣੇ ਬੱਚਿਆਂ ਨਾਲ ਨਵੇਂ ਗੀਤ ‘ਮੁਟਿਆਰੇ ਨੀ’ ’ਤੇ ਮਸਤੀ ਕਰਦੇ ਆਏ ਨਜ਼ਰ (ਦੇਖੋ ਵੀਡੀਓ)

ਤੁਸੀਂ ਰੋਮਾਂਟਿਕ ਕਾਮੇਡੀ ਫ਼ਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਕਹਾਣੀ ਕੁਝ ਵੱਖਰੀ ਹੈ। 2 ਪ੍ਰੇਮੀਆਂ ਦੀ ਇਕ ਵੱਖਰੀ ਪ੍ਰੇਮ ਕਹਾਣੀ ‘ਸ਼ੱਕਰ ਪਾਰੇ’। ਅਸਲ ’ਚ ‘ਸ਼ੱਕਰ ਪਾਰੇ’ ਪੰਜਾਬ ਦੀ ਇਕ ਰਵਾਇਤੀ ਮਿਠਾਈ ਦਾ ਨਾਮ ਹੈ ਜੋ ਅਕਸਰ ਵਿਆਹਾਂ ਤੋਂ ਬਾਅਦ ਵੰਡੀ ਜਾਂਦੀ ਹੈ। ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਫ਼ਿਲਮ ਨਾਲ ਕਿਵੇਂ ਜੁੜਦੀ ਹੈ।

PunjabKesari

ਫ਼ਿਲਮ ਦੀ ਕਹਾਣੀ ਅਦਾਕਾਰਾ ਅਤੇ ਮਾਡਲ ਲਵ ਗਿੱਲ ਅਤੇ ਇਸ ਫ਼ਿਲਮ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਐਕਟਰ ਇਕਲਵਿਆ ਪਦਮ ਦੇ ਆਲੇ-ਦੁਆਲੇ ਘੁੰਮੇਗੀ। ਇਕਲਵਿਆ ਪਦਮ ਇਸ ਫ਼ਿਲਮ ਨਾਲ ਪੰਜਾਬੀ ਫ਼ਿਲਮ ਇੰਡਸਟਰੀ ’ਚ ਆਪਣਾ ਡੈਬਿਊ ਕਰ ਰਹੇ ਹਨ।  ਭਾਵੇਂ ਉਹ ਡੈਬਿਊ ਕਰ ਰਹੇ ਹਨ ਪਰ ਇਕਲਵਿਆ ਐਕਟਿੰਗ ’ਚ ਨਵਾਂ ਨਹੀਂ ਹੈ, ਉਹ ਇਕ ਬਾਕਮਾਲ ਕਲਾਕਾਰ ਹੈ।

ਇਹ ਵੀ ਪੜ੍ਹੋ : ਸ਼ਹਿਨਾਜ਼ ਨੇ ਰਾਜਕੁਮਾਰੀ ਦੇ ਰੂਪ ’ਚ ਕੀਤੀ ਐਂਟਰੀ, ਰੈੱਡ ਕਾਰਪੇਟ ’ਤੇ ਸ਼ਾਨਦਾਰ ਲੁੱਕ ਨਾਲ ਦਿੱਤੇ ਪੋਜ਼

'ਸ਼ੱਕਰ ਪਾਰੇ' ਦੀ ਮਸ਼ਹੂਰ ਕਾਸਟ ਦੇ ਹੋਰ ਨਾਵਾਂ ’ਚ ਅਰਸ਼ ਹੁੰਦਲ, ਹਨੀ ਮੱਟੂ, ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ, ਰਮਨਦੀਪ ਜੱਗਾ, ਦਿਲਾਵਰ ਸਿੱਧੂ, ਗੋਨੀ ਸੱਗੂ ਅਤੇ ਹੋਰ ਸ਼ਾਮਲ ਹਨ। ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਮਨਾਲੀ ਦੀਆਂ ਕੁਝ ਸ਼ਾਨਦਾਰ ਲੋਕੇਸ਼ਨਾਂ ’ਤੇ ਕੀਤੀ ਗਈ ਹੈ।

 

ਫ਼ਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਦੁਆਰਾ ਲਿਖੀ ਗਈ ਹੈ, ਵਰੁਣ ਐੱਸ ਖ਼ੰਨਾ ਦੁਆਰਾ ਨਿਰਦੇਸ਼ਤ ਹੈ ਅਤੇ ਵਿਸ਼ਨੂੰ ਕੇ ਪੋਦਾਰ ਅਤੇ ਪੁਨੀਤ ਚਾਵਲਾ ਦੁਆਰਾ ਨਿਰਮਿਤ ਹੈ। ਗੋਲਡਨ ਕੀ ਐਂਟਰਟੇਨਮੈਂਟ ਵੱਲੋਂ ਫ਼ਿਲਮ ‘ਸ਼ੱਕਰ ਪਾਰੇ’ ਪੇਸ਼ ਕੀਤੀ ਜਾਵੇਗੀ। ਫ਼ਿਲਮ 5 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ।


Anuradha

Content Editor

Related News