ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ‘ਕਾਲ ਮੀ ਬੇਅ’ ਦਾ ਟਰੇਲਰ

Wednesday, Aug 21, 2024 - 11:19 AM (IST)

ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ‘ਕਾਲ ਮੀ ਬੇਅ’ ਦਾ ਟਰੇਲਰ

ਮੁੰਬਈ (ਬਿਊਰੋ) - ਭਾਰਤ ਦੀ ਸਭ ਤੋਂ ਪਸੰਦੀਦਾ ਮਨੋਰੰਜਨ ਮੰਜ਼ਿਲ, ਪ੍ਰਾਈਮ ਵੀਡੀਓ ਨੇ ਬਹੁ-ਉਡੀਕ ਓਰਿਜਨਲ ਸੀਰੀਜ਼ ‘ਕਾਲ ਮੀ ਬੇਅ’ ਦਾ ਹਾਸੇ ਅਤੇ ਭਾਵਨਾਵਾਂ ਨਾਲ ਭਰਪੂਰ ਟ੍ਰੇਲਰ ਲਾਂਚ ਕੀਤਾ ਹੈ। ਫਿਲਮ ਦੇ ਟਰੇਲਰ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਅੱਠ ਭਾਗਾਂ ਵਾਲੀ ਇਹ ਸੀਰੀਜ਼ ਬੇਲਾ ਚੌਧਰੀ ਉਰਫ਼ ‘ਬੇਅ’ ਦੇ ਜੀਵਨ ’ਤੇ ਆਧਾਰਿਤ ਇਕ ਹਲਕੀ-ਫੁਲਕੀ, ਮਨਮੋਹਕ ਕਾਮੇਡੀ ਡਰਾਮਾ ਹੈ, ਅਤੇ ਇਹ ਇਕ ਏਅਰੇਸ ਤੋਂ ਲੈ ਕੇ ਹਸਲਰ ਬਣਨ ਤੱਕ ਦੇ ਉਸਦੇ ਸਫ਼ਰ ਨੂੰ ਦਰਸਾਉਂਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...

‘ਕਾਲ ਮੀ ਬੇਅ’ ਅਨਨਿਆ ਪਾਂਡੇ ਦਾ ‘ਬੇਅ’ ਵਜੋਂ ਸਟ੍ਰੀਮਿੰਗ ਡੈਬਿਊ ਦਰਸਾਉਂਦੀ ਹੈ। ਇਸ ਸੀਰੀਜ਼ ’ਚ ਵੀਰ ਦਾਸ, ਗੁਰਫਤਿਹ ਪੀਰਜ਼ਾਦਾ, ਵਰੁਣ ਸੂਦ, ਵਿਹਾਨ ਸਮਤ, ਮੁਸਕਾਨ ਜਾਫਰੀ, ਨਿਹਾਰਿਕਾ ਲਾਇਰਾ ਦੱਤ, ਲੀਜ਼ਾ ਮਿਸ਼ਰਾ ਅਤੇ ਮਿੰਨੀ ਮਾਥੁਰ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਸ ਮਨੋਰੰਜਨ ਪ੍ਰੋਡਕਸ਼ਨ ਵਿਚ ਕਾਰਜਕਾਰੀ ਨਿਰਮਾਤਾ ਵਜੋਂ ਕਰਨ ਜੌਹਰ, ਅਪੂਰਵਾ ਮਹਿਤਾ ਅਤੇ ਸੋਮੇਨ ਮਿਸ਼ਰਾ ਹਨ।

ਇਹ ਖ਼ਬਰ ਵੀ ਪੜ੍ਹੋ -  ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....

ਇਸ ਸੀਰੀਜ਼ ਦਾ ਨਿਰਦੇਸ਼ਨ ਕਾਲਿਨ ਡੀ’ਕੁਨਹਾ ਦੁਆਰਾ ਕੀਤਾ ਗਿਆ ਹੈ ਅਤੇ ਇਸ਼ੀਤਾ ਮੋਇਤਰਾ ਦੁਆਰਾ ਨਿਰਮਿਤ ਹੈ। ਇਹ ਸੀਰੀਜ਼ ਭਾਰਤ ਅਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿਚ 6 ਸਤੰਬਰ ਨੂੰ ਪ੍ਰਾਈਮ ਵੀਡੀਓ ’ਤੇ ਪ੍ਰੀਮੀਅਰ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News