ਫਿਲਮ ‘ਹਾਊਸਫੁੱਲ 5’ ਦੀ ਟੀਮ ਨੇ ਲੰਡਨ ’ਚ ਕਰੂਜ਼ ’ਤੇ ਕੀਤੀ ਸ਼ੂਟਿੰਗ

Friday, Oct 04, 2024 - 11:51 AM (IST)

ਫਿਲਮ ‘ਹਾਊਸਫੁੱਲ 5’ ਦੀ ਟੀਮ ਨੇ ਲੰਡਨ ’ਚ ਕਰੂਜ਼ ’ਤੇ ਕੀਤੀ ਸ਼ੂਟਿੰਗ

ਮੁੰਬਈ- ਸਾਜਿਦ ਨਾਡਿਆਡਵਾਲਾ ਦੀ ਫ੍ਰੈਂਚਾਇਜ਼ੀ ‘ਹਾਊਸਫੁੱਲ’ ਦੇ ਪੰਜਵੇਂ ਪਾਰਟ ਦੀ ਸ਼ੂਟਿੰਗ ਫਿਲਹਾਲ ਲੰਡਨ ’ਚ ਚੱਲ ਰਹੀ ਹੈ। ਫਿਲਮ ਨਿਰਮਾਤਾਵਾਂ ਨੇ ਲੰਡਨ ’ਚ ਕਰੂਜ਼ ’ਤੇ ਸ਼ੂਟਿੰਗ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਫਿਲਮ ਦੀ ਕਾਸਟ ਨੇ ਲੰਡਨ ਤੋਂ ਫਰਾਂਸ, ਸਪੇਨ ਅਤੇ ਫਿਰ ਯੂ.ਕੇ. ਦੀ ਯਾਤਰਾ ਕੀਤੀ। ਇਕ ਕਰੂਜ਼ ’ਤੇ 45 ਦਿਨਾਂ ਤੋਂ ਵੱਧ ਸਮੇਂ ਲਈ ਸ਼ੂਟ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਰੁਬੀਨਾ-ਅਭਿਨਵ ਸ਼ੁਕਲਾ ਨੇ ਦਿਖਾਇਆ ਆਪਣੀਆਂ ਦੋਵਾਂ ਧੀਆਂ ਦਾ ਚਿਹਰਾ

‘ਹਾਊਸਫੁੱਲ 5’ ’ਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ, ਅਭਿਸ਼ੇਕ ਬੱਚਨ, ਜੈਕਲੀਨ ਫਰਨਾਂਡੀਜ਼, ਨਰਗਿਸ ਫਾਖਰੀ, ਸੰਜੇ ਦੱਤ, ਜੈਕੀ ਸ਼ਰਾਫ, ਸੋਨਮ ਬਾਜਵਾ, ਚਿਤਰਾਂਗਦਾ ਸਿੰਘ, ਸੌਂਦਰਿਆ ਸ਼ਰਮਾ, ਡੀਨੋ ਮੌਰੀਆ, ਚੰਕੀ ਪਾਂਡੇ, ਫਰਦੀਨ ਅਕਤਿਨ ਖਾਨ, ਜੌਨੀ ਲੀਵਰ, ਅਕਾਸ਼ਦੀਪ, ਨਿਕਤਿਨ ਧੀਰ, ਸ਼੍ਰੇਅਸ ਤਲਪੜੇ, ਰਣਜੀਤ ਅਤੇ ਹੋਰ ਸਿਤਾਰੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਤਰੁਣ ਮਨਸੁਖਾਨੀ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News