ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਅਚਾਨਕ ਹੋਈ ਮੌਤ
Sunday, Sep 08, 2024 - 04:30 PM (IST)

ਐਂਟਰਟੇਨਮੈਂਟ ਡੈਸਕ (ਬਿਊਰੋ) : ਟੀਵੀ ਇੰਡਸਟਰੀ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਟੀਵੀ ਐਕਟਰ ਵਿਕਾਸ ਸੇਠੀ ਦਾ 48 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰਦੇ ਹੋਏ ਅਦਾਕਾਰ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸੇਠੀ ਆਪਣੇ ਪਿੱਛੇ ਪਤਨੀ ਜਾਹਨਵੀ ਸੇਠੀ ਅਤੇ ਆਪਣੇ ਜੁੜਵਾ ਪੁੱਤਰਾਂ ਨੂੰ ਛੱਡ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ-ਰਣਬੀਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ
ਵਿਕਾਸ ਨੇ ਟੀਵੀ ਦੇ ਮਸ਼ਹੂਰ ਸ਼ੋਅ ‘ਕਿਉਂਕੀ ਸਾਸ ਭੀ ਕਭੀ ਬਹੂ ਥੀ’ ਨਾਲ ਨਾਂ ਬਣਾਇਆ ਸੀ। ਵਿਕਾਸ ਸੇਠੀ ਨੇ ਕਈ ਟੀਵੀ ਸ਼ੋਅਜ਼ 'ਚ ਕੰਮ ਕੀਤਾ ਸੀ। ਉਨ੍ਹਾਂ ਨੇ ‘ਕਹੀਂ ਤੋ ਹੋਗਾ’, ‘ਕਿਊਂ ਹੋਤਾ ਹੈ ਪਿਆਰ’, ‘ਕਸੌਟੀ ਜ਼ਿੰਦਗੀ ਕੀ’, ‘ਗੁਸਤਾਖ ਦਿਲ’, ‘ਜ਼ਾਰਾ ਨਚਕੇ ਦੀਖਾ’, ‘ਦੋ ਦਿਲ ਬੰਧੇ ਏਕ ਡੋਰੀ ਸੇ’ ਅਤੇ ਸਸੁਰਾਲ ਸਿਮਰ ਕਾ ਵਰਗੇ ਸ਼ੋਅਜ਼ ‘ਚ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲ ਜਿੱਤੇ।। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕਰਕੇ ਵੀ ਆਪਣੀ ਕਿਸਮਤ ਅਜ਼ਮਾਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।