ਯਸ਼ ਚੋਪੜਾ ਨੂੰ ਸ਼ਰਧਾਂਜਲੀ ਦੇਣ ਲਈ 14 ਫਰਵਰੀ ਨੂੰ ਨੈੱਟਫਲਿਕਸ ਰਿਲੀਜ਼ ਕਰੇਗਾ ‘ਦਿ ਰੋਮਾਂਟਿਕਸ’

Wednesday, Feb 01, 2023 - 11:06 AM (IST)

ਯਸ਼ ਚੋਪੜਾ ਨੂੰ ਸ਼ਰਧਾਂਜਲੀ ਦੇਣ ਲਈ 14 ਫਰਵਰੀ ਨੂੰ ਨੈੱਟਫਲਿਕਸ ਰਿਲੀਜ਼ ਕਰੇਗਾ ‘ਦਿ ਰੋਮਾਂਟਿਕਸ’

ਮੁੰਬਈ (ਬਿਊਰੋ)– ਨੈੱਟਫਲਿਕਸ ਤੁਹਾਡੇ ਲਈ ਚਾਰ ਭਾਗਾਂ ਵਾਲੀ ਇਕ ਨਵੀਂ ਦਸਤਾਵੇਜ਼ੀ ਸੀਰੀਜ਼ ‘ਦਿ ਰੋਮਾਂਟਿਕਸ’ ’ਚ ਫ਼ਿਲਮ ਨਿਰਮਾਤਾ ਯਸ਼ ਚੋਪੜਾ ਤੇ ਯਸ਼ ਰਾਜ ਫ਼ਿਲਮਜ਼ ਦੀ 50 ਸਾਲਾਂ ਦੀ ਅਮੀਰ ਵਿਰਾਸਤ ਲਿਆਉਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਅਦਾਕਾਰਾ ਸੰਨੀ ਲਿਓਨੀ ਹੋਈ ਫਟੜ, ਵੀਡੀਓ ਹੋਈ ਵਾਇਰਲ

50 ਸਾਲਾਂ ਤੋਂ ਵੱਧ ਸਮੇਂ ਤੋਂ ਵਾਈ. ਆਰ. ਐੱਫ. ਭਾਰਤੀ ਫ਼ਿਲਮ ਉਦਯੋਗ ਨੂੰ ਵਿਸ਼ਵ ਪੱਧਰ ’ਤੇ ਪ੍ਰਸਿੱਧ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਨੈੱਟਫਲਿਕਸ ਯਸ਼ ਚੋਪੜਾ ਨੂੰ ਸ਼ਰਧਾਂਜਲੀ ਵਜੋਂ 14 ਫਰਵਰੀ ਨੂੰ ‘ਦਿ ਰੋਮਾਂਟਿਕਸ’ ਰਿਲੀਜ਼ ਕਰੇਗਾ।

ਯਸ਼ ਚੋਪੜਾ ਦੀਆਂ ‘ਸਿਲਸਿਲਾ’, ‘ਲਮਹੇ’, ‘ਕਭੀ ਕਭੀ’, ‘ਵੀਰ ਜ਼ਾਰਾ’, ‘ਦਿਲ ਤੋ ਪਾਗਲ ਹੈ’, ‘ਚਾਂਦਨੀ’, ‘ਜਬ ਤਕ ਹੈ ਜਾਨ’ ਆਦਿ ਵਰਗੀਆਂ ਪ੍ਰਸਿੱਧ ਰੋਮਾਂਟਿਕ ਫ਼ਿਲਮਾਂ ਕਾਰਨ ਯਸ਼ ਚੋਪੜਾ ਨੂੰ ਰੋਮਾਂਸ ਦਾ ਪਿਤਾ ਮੰਨਿਆ ਜਾਂਦਾ ਹੈ।

‘ਦਿ ਰੋਮਾਂਟਿਕਸ’ ਸਮ੍ਰਿਤੀ ਮੁੰਦਰਾ ਵਲੋਂ ਨਿਰਦੇਸ਼ਿਤ ਹੈ। ਆਸਕਰ ਤੇ ਐਮੀ ਨਾਮਜ਼ਦ ਫ਼ਿਲਮ ਨਿਰਮਾਤਾ ਦੀ ਇਹ ਦਸਤਾਵੇਜ਼ੀ ਸੀਰੀਜ਼ ਨੈੱਟਫਲਿਕਸ ਦੇ ਆਗਾਮੀ 2023 ਦੇ ਕਾਰਜਕ੍ਰਮ ਦੀ ਸ਼ੁਰੂਆਤ ਕਰਦੀ ਹੈ। ਇਸ ’ਚ ਵਾਈ. ਆਰ. ਐੱਫ. ਸਣੇ ਮਸ਼ਹੂਰ ਸਿਤਾਰਿਆਂ ਦੇ ਨਾਲ-ਨਾਲ ਹਿੰਦੀ ਫ਼ਿਲਮ ਇੰਡਸਟਰੀ ਦੇ 35 ਮਸ਼ਹੂਰ ਅਦਾਕਾਰਾਂ ਦੀ ਆਵਾਜ਼ ਹੋਵੇਗੀ। ਇਸ ’ਚ ਉਹ ਮੈਗਾ ਸਟਾਰ ਵੀ ਸ਼ਾਮਲ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਕੰਮ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News