‘ਦਿ ਰਿੰਗਸ ਆਫ਼ ਪਾਵਰ’ ਦੀ ਸਟਾਰ ਕਾਸਟ ਤੇ ਕਰਿਊ ਨੇ ਮੁੰਬਈ ਦੇ ਗੇਟਵੇ ਜਾਣ ਤੋਂ ਲੈ ਕੇ ਡੱਬੇ ਵਾਲਿਆਂ ਨਾਲ ਕੀਤਾ ਲੰਚ

Wednesday, Aug 24, 2022 - 04:38 PM (IST)

‘ਦਿ ਰਿੰਗਸ ਆਫ਼ ਪਾਵਰ’ ਦੀ ਸਟਾਰ ਕਾਸਟ ਤੇ ਕਰਿਊ ਨੇ ਮੁੰਬਈ ਦੇ ਗੇਟਵੇ ਜਾਣ ਤੋਂ ਲੈ ਕੇ ਡੱਬੇ ਵਾਲਿਆਂ ਨਾਲ ਕੀਤਾ ਲੰਚ

ਮੁੰਬਈ (ਬਿਊਰੋ)– ਮੱਚ ਅਵੇਟਿਡ ਐਪਿਕ ਡਰਾਮੇ ਦੇ ਲਾਂਚ ਤੋਂ ਪਹਿਲਾਂ ਪ੍ਰਾਈਮ ਵੀਡੀਓ ਨੇ ਮੁੰਬਈ ’ਚ ‘ਦਿ ਲਾਰਡ ਆਫ਼ ਦਿ ਰਿੰਗਸ : ਦਿ ਰਿੰਗਸ ਆਫ਼ ਪਾਵਰ’ ਲਈ ਇਕ ਸ਼ਾਨਦਾਰ ਏਸ਼ੀਆ ਪੈਸੀਫਿਕ ਪ੍ਰੀਮੀਅਰ ਦੀ ਮੇਜ਼ਬਾਨੀ ਕੀਤੀ। ਇਸ ਪ੍ਰੀਮੀਅਰ ’ਚ ਸੀਰੀਜ਼ ਦੇ ਅਦਾਕਾਰ ਰਾਬਰਟ ਅਰਾਮਾਈਓ, ਮੈਕਸਿਮ ਬਾਲਡਰੀ, ਮਾਰਕੇਲਾ ਕਵਾਨਾਘ, ਚਾਰਲਸ ਐਡਵਰਡਸ, ਲੋਇਡ ਓਵੇਨ, ਮੇਗਨ ਰਿਚਰਡਸ, ਨਾਜ਼ਨੀਨ ਬੋਨਿਆਦੀ, ਐਮਾ ਹੋਰਵਥ, ਟਾਇਰੋ ਮੁਹਾਫਿਦੀਨ, ਸਾਰਾਹ ਜ਼ਵਾਂਗੋਬਾਨੀ ਤੇ ਸ਼ੋਰੂਨਰ ਜੇ. ਡੀ. ਪਾਇਨੇ ਨੇ ਸ਼ਿਰਕਤ ਕੀਤੀ।

ਹਾਲ ਹੀ ’ਚ ਹੋਏ ਇਸ ਪ੍ਰੀਮੀਅਰ ਨੇ ਸੀਰੀਜ਼ ਦੀ ਸ਼ਾਨਦਾਰ, ਸਿਨੇਮਾਈ ਦੁਨੀਆ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। ਕਲਾਕਾਰਾਂ ਤੇ ਅਮਲੇ ਦੇ ਨਾਲ ਕਰਿਊ ਨੇ ਜੀਵੰਤ ਤੇ ਰੰਗੀਨ ਆਟੋਰਿਕਸ਼ਾ ’ਚ ਟਿਪਿਕਲ ਮੁੰਬਈ ਸਟਾਈਲ ’ਚ ਤਾੜੀਆਂ ਤੇ ਰਵਾਇਤੀ ਡਾਂਸਰਾਂ ਨਾਲ ਸ਼ਾਨਦਾਰ ਢੰਗ ਨਾਲ ਐਂਟਰੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਬਾਬੇ ਕੋਲ ਪਹੁੰਚੇ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਦੁੱਖ, ਦੇਖੋ ਵੀਡੀਓ

ਇਸ ਮੌਕੇ ਭਾਰਤੀ ਮਨੋਰੰਜਨ ਉਦਯੋਗ ਦੇ ਕੁਝ ਵੱਡੇ ਨਾਵਾਂ ਨੇ ਵੀ ਰੈੱਡ ਕਾਰਪੇਟ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ’ਚ ਰਿਤਿਕ ਰੌਸ਼ਨ, ਕਰਨ ਜੌਹਰ, ਤਮੰਨਾ ਭਾਟੀਆ, ਕ੍ਰਿਸ਼ਨਾ ਡੀ. ਕੇ., ਕਬੀਰ ਖ਼ਾਨ, ਵਿਸ਼ਨੂੰਵਰਧਨ, ਵਿਕਰਮਾਦਿੱਤਿਆ ਮੋਟਵਾਨੇ, ਇਸ਼ਿਕਾ ਮੋਹਨ, ਵਿਕਰਮ ਮਲਹੋਤਰਾ, ਅਪੂਰਵਾ ਮਹਿਤਾ, ਸੁਰੇਸ਼ ਤ੍ਰਿਵੇਣੀ, ਨਿਖਿਲ ਅਡਵਾਨੀ, ਕ੍ਰਿਤਿਕਾ ਕਾਮਰਾ, ਮਿੰਨੀ ਮਾਥੁਰ, ਬਾਨੀ ਜੇ., ਰਸਿਕਾ ਦੁੱਗਲ, ਸਯਾਨੀ ਗੁਪਤਾ, ਮਾਨਵੀ ਗਗਰੂ, ਆਇਸ਼ਾ ਜੁਲਕਾ, ਜਿਮ ਸਰਬ, ਪੁਸ਼ਕਰ-ਗਾਇਤਰੀ, ਅਭਿਸ਼ੇਕ ਬੈਨਰਜੀ, ਦਿਵਯੇਂਦੂ, ਰਣਵੀਰ ਬਰਾੜ, ਰੋਸ਼ੇਲ ਰਾਓ ਸਿਕਵੇਰਾ, ਕੀਥ ਸੇਕੇਰਾ, ਸਿਧਾਂਤ ਗੁਪਤਾ, ਅਹਾਨਾ ਕੁਮਰਾ, ਅੰਮ੍ਰਿਤਪਾਲ ਸਿੰਘ ਬਿੰਦਰਾ, ਅਵਿਨਾਸ਼ ਤਿਵਾਰੀ, ਆਤਿਸ਼ ਕਪਾਡੀਆ, ਜੇ. ਡੀ. ਮਜੀਠੀਆ, ਗੁਨੀਤ ਮੋਂਗਾ, ਇਸ਼ਵਾਕ ਸਿੰਘ, ਪ੍ਰਿਆਂਸ਼ੂ ਪੇਨਉਲੀ ਜਿਹੇ ਕੁਝ ਨਾਮ ਹੋਰ ਵੀ ਸ਼ਾਮਲ ਸਨ।

ਪ੍ਰੀਮੀਅਰ ਤੋਂ ਬਾਅਦ ਆਫਟਰ ਪਾਰਟੀ ਹੋਈ, ਜਿਥੇ ਅੰਕੁਰ ਐਂਡ ਦਿ ਰਾਂਗ ਫੈਮਿਲੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਟੂਰ ਦੌਰਾਨ ਕਾਸਟ ਤੇ ਕਰਿਊ ਨੂੰ ਫ੍ਰੈਂਚਾਇਜ਼ੀ ਦੇ ਅਸਲ ਜੀਵਨ ਦੇ ਪ੍ਰਸ਼ੰਸਕਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਸ ’ਚ ਰਿਤਿਕ ਰੌਸ਼ਨ ਤੇ ਤਮੰਨਾ ਭਾਟੀਆ ਵਰਗੇ ਵੱਡੇ ਨਾਮ ਸ਼ਾਮਲ ਸਨ ਤੇ ਜਿਨ੍ਹਾਂ ਨਾਲ ਉਨ੍ਹਾਂ ਨੇ ਮਜ਼ੇਦਾਰ ਗੱਲਬਾਤ ਕੀਤੀ। ਇਸ ਦੌਰਾਨ ਜਦੋਂ ਰਿਤਿਕ ਨੇ ਖ਼ੁਲਾਸਾ ਕੀਤਾ ਕਿ ਉਹ ਕਿਤਾਬਾਂ ਪੜ੍ਹਨ ਤੋਂ ਬਾਅਦ ਇਸ ਫ੍ਰੈਂਚਾਇਜ਼ੀ ਦਾ ਵੱਡਾ ਪ੍ਰਸ਼ੰਸਕ ਰਿਹਾ ਹੈ ਤੇ ‘ਦਿ ਲਾਰਡ ਆਫ ਦਿ ਰਿੰਗਸ’ ਨੂੰ ‘ਕ੍ਰਿਸ਼’ ਦੇ ਪਿੱਛੇ ਦੀ ਪ੍ਰੇਰਨਾ ਕਿਹਾ, ਤਮੰਨਾ ਨੇ ਫ੍ਰੈਂਚਾਇਜ਼ੀ ਨੂੰ ਮਨੋਰੰਜਕ ਤੇ ਮਨਮੋਹਕ ਕਿਹਾ।

ਇਸ ਦੌਰਾਨ ਕਾਸਟ ਮੈਜਸਟਿਕ ਨੂੰ ਗੇਟਵੇ ਆਫ ਇੰਡੀਆ ਦਾ ਦੌਰਾ ਕਰਦੇ ਦੇਖਿਆ ਗਿਆ। ਇਸ ਦੇ ਨਾਲ ਹੀ ਮੁੰਬਈ ਦੇ ਸੁਪਰਹੀਰੋਜ਼ ਤੇ ਸ਼ਹਿਰ ਦੇ ਡੱਬੇਵਾਲਿਆਂ ਨਾਲ ਮੁਲਾਕਾਤ ਕੀਤੀ ਤੇ ਡੱਬੇ ਦੇ ਰਵਾਇਤੀ ਖਾਣੇ ਦਾ ਆਨੰਦ ਵੀ ਲਿਆ। ਐਮਾਜ਼ੋਨ ਆਰੀਜਨਲ ਸੀਰੀਜ਼ ਦੇ ਦੋ ਐਪੀਸੋਡਸ ਦਾ ਪ੍ਰੀਮੀਅਰ 2 ਸਤੰਬਰ, 2022 ਨੂੰ ਪ੍ਰਾਈਮ ਵੀਡੀਓ ’ਤੇ ਹੋਵੇਗਾ, ਜਿਸ ’ਚ ਹਰ ਹਫ਼ਤੇ ਹਿੰਦੀ, ਤਾਮਿਲ, ਤੇਲਗੂ, ਮਲਿਆਲਮ, ਕੰਨੜ ਤੇ ਅੰਤਰਰਾਸ਼ਟਰੀ ਭਾਸ਼ਾਵਾਂ ’ਚ ਨਵੇਂ ਐਪੀਸੋਡਸ ਹੋਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News