ਭੋਪਾਲ ਗੈਸ ਦੁਖਾਂਤ ਦੇ ਗੁਮਨਾਮ ਨਾਇਕਾਂ ਨੂੰ ਸ਼ਰਧਾਂਜਲੀ ‘ਦਿ ਰੇਲਵੇ ਮੈਨ’ (ਵੀਡੀਓ)
Thursday, Dec 02, 2021 - 10:47 AM (IST)
ਮੁੰਬਈ (ਬਿਊਰੋ)– ਭਾਰਤ ਦਾ ਸਭ ਤੋਂ ਵੱਡਾ ਤੇ ਇਕੋ-ਇਕ ਪ੍ਰੋਡਕਸ਼ਨ ਹਾਊਸ ਯਸ਼ਰਾਜ ਫ਼ਿਲਮਜ਼, ਜੋ ਆਪਣੀਆਂ ਗੱਲਾਂ ’ਤੇ ਟਿਕਿਆ ਰਹਿੰਦਾ ਹੈ, ਭਾਰਤ ਦੇ ਤੇਜ਼ੀ ਨਾਲ ਵਧਦੇ ਡਿਜੀਟਲ ਕੰਟੈਂਟ ਓਵਰ ਦਿ ਟੌਪ (ਓ. ਟੀ. ਟੀ.) ਖੇਤਰ ’ਚ ਆਪਣਾ ਪਹਿਲਾ ਕਦਮ ਰੱਖ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸਿਰਫ ਐਡਵਾਂਸ ਬੁਕਿੰਗ ਨਾਲ 100 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਭਾਰਤੀ ਫ਼ਿਲਮ ਬਣੀ ‘ਮਰੱਕਰ’
ਵਾਈ. ਆਰ. ਐੱਫ. ਦੇ ਸਟ੍ਰੀਮਿੰਗ ਕੰਟੈਂਟ ਪ੍ਰੋਡਕਸ਼ਨ ਬਿਜ਼ਨੈੱਸ ਦਾ ਨਾਮ ਵਾਈ. ਆਰ. ਐੱਫ. ਐਂਟਰਟੇਨਮੈਂਟ ਹੋਵੇਗਾ ਤੇ ਇਹ ਆਪਣੇ ਪਹਿਲੇ ਸਾਲ ’ਚ ਪੰਜ ਵਿਸ਼ਾਲ ਪ੍ਰਾਜੈਕਟਸ ਨੂੰ ਤਿਆਰ ਕਰਨ ਦੇ ਨਾਲ ਆਪਣੀ ਸ਼ੁਰੂਆਤ ਕਰੇਗਾ।
ਬੈਨਰ ਦਾ ਪਹਿਲਾ ਵੱਡਾ ਪ੍ਰਾਜੈਕਟ ਹੈ ‘ਦਿ ਰੇਲਵੇ ਮੈਨ’, ਜੋ ਇਨਸਾਨ ਦੇ ਕਾਰਨ ਪੈਦਾ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਉਦਯੋਗਿਕ ਦੁਖਾਂਤ, 1984 ਦੇ ਭੋਪਾਲ ਗੈਸ ਦੁਖਾਂਤ ਦੇ ਗੁਮਨਾਮ ਨਾਇਕਾਂ ਨੂੰ ਸ਼ਰਧਾਂਜਲੀ ਹੈ।
‘ਦਿ ਰੇਲਵੇ ਮੈਨ’ ਦਾ ਨਿਰਦੇਸ਼ਨ ਸ਼ਿਵ ਰਵੈਲ ਵਲੋਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਮਾਰਗਦਰਸ਼ਨ ਆਦਿੱਤਿਅਾ ਚੋਪੜਾ ਕਰ ਰਹੇ ਹਨ। ਵਾਈ. ਆਰ. ਐੱਫ. ਐਂਟਰਟੇਨਮੈਂਟ ਦੀ ‘ਦਿ ਰੇਲਵੇ ਮੇਨ’ ਨੂੰ 2 ਦਸੰਬਰ, 2022 ਨੂੰ ਰਿਲੀਜ਼ ਕੀਤਾ ਜਾਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।