ਹੁਣ ਸਲਮਾਨ ਖਾਨ ਦੀ ਜ਼ਮਾਨਤ ''ਤੇ ਉੱਠੇ ਸਵਾਲ (ਦੇਖੋ ਤਸਵੀਰਾਂ)
Monday, Aug 03, 2015 - 05:19 PM (IST)
ਨਵੀਂ ਦਿੱਲੀ- ਐੱਮ.ਆਈ.ਐਸ. ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ ''ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਦੀ ਜ਼ਮਾਨਤ ''ਤੇ ਸਵਾਲ ਉੱਠਾਏ ਹਨ। ਉਨ੍ਹਾਂ ਕਿਹਾ ਕਿ ਸਲਮਾਨ ਖਾਨ ਨੂੰ ਜਲਦ ਹੀ ਜ਼ਮਾਨਤ ਮਿਲ ਜਾਂਦੀ ਹੈ ਪਰ ਕਈ ਬੇਗੁਨਾਹ ਲੋਕ ਅਜੇ ਵੀ ਜੇਲਾਂ ''ਚ ਬੰਦ ਹਨ। ਓਵੈਸੀ ਨੇ ਸਲਮਾਨ ਖਾਨ ਨੂੰ ਵਾਰ-ਵਾਰ ਜ਼ਮਾਨਤ ਮਿਲਣ ''ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਜਾਂਦਾ ਹੈ। ਇਸੇ ਪ੍ਰੋਗਰਾਮ ''ਚ ਓਵੈਸੀ ਨੇ ਕਿਹਾ ਹੈ ਕਿ ਸਲਮਾਨ ਨੂੰ ਹੱਜ ''ਤੇ ਦਿੱਤੀ ਜਾਣ ਵਾਲੀ ਸਬਸਿਡੀ ਬੰਦ ਕਰ ਦੇਣੀ ਚਾਹੀਦੀ ਹੈ ਤੇ ਸਰਕਾਰ 550 ਕਰੋੜ ਦੀ ਜੋ ਸਬਸਿਡੀ ਏਅਰ ਇੰਡੀਆ ਨੂੰ ਹੱਜ ਦੇ ਨਾਂਅ ''ਤੇ ਦਿੰਦੀ ਹੈ ਉਹ ਬੰਦ ਕਰਕੇ ਮੁਸਲਿਮ ਲੜਕੀਆਂ ਦੇ ਵਿਕਾਸ ਦੇ ਕੰਮਾਂ ''ਤੇ ਖਰਚ ਕਰੇ।
