ਪੰਜਾਬੀ ਫਿਲਮ 'ਸ਼ੁਕਰਾਨਾ' ਦੀ ਪ੍ਰਮੋਸ਼ਨ ਹੋਈ ਸ਼ੁਰੂ, ਮੋਹਾਲੀ ਪਹੁੰਚੀ ਟੀਮ

Tuesday, Sep 17, 2024 - 10:10 AM (IST)

ਪੰਜਾਬੀ ਫਿਲਮ 'ਸ਼ੁਕਰਾਨਾ' ਦੀ ਪ੍ਰਮੋਸ਼ਨ ਹੋਈ ਸ਼ੁਰੂ, ਮੋਹਾਲੀ ਪਹੁੰਚੀ ਟੀਮ

ਮੋਹਾਲੀ- ਵਿਲੇਜਰ ਫਿਲਮ ਸਟੂਡੀਓ, ਨਿਊ ਏਰਾ ਮੋਸ਼ਨ ਪਿਕਚਰਸ ਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੀ ਸਾਂਝੀ ਪੇਸਕਸ਼ ਪੰਜਾਬੀ ਫਿਲਮ 'ਸ਼ੁਕਰਾਨਾ' ਦੀ ਪ੍ਰਮੋਸ਼ਨ ਸ਼ੁਰੂ ਹੋ ਚੁੱਕੀ ਹੈ। ਜਿਸ ਦੇ ਸਿਲਸਿਲੇ 'ਚ ਫਿਲਮ ਦੀ ਪ੍ਰੈੱਸ ਕਾਨਫਰੰਸ ਮੋਹਾਲੀ 'ਚ ਰੱਖੀ ਗਈ। ਇਸ ਪ੍ਰੈੱਸ ਕਾਨਫਰੰਸ 'ਚ ਨੀਰੂ ਬਾਜਵਾ, ਅੰਮ੍ਰਿਤ ਮਾਨ, ਜੱਸ ਬਾਜਵਾ ਤੋਂ ਇਲਾਵਾ ਬੀ. ਐੱਨ . ਸ਼ਰਮਾ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਸੁਖਵਿੰਦਰ ਚਾਹਲ, ਸਿਮਰਨ ਚਾਹਲ ਤੇ ਫਿਲਮ ਦੇ ਲੇਖਕ ਜਗਦੀਪ ਵੜਿੰਗ ਸਮੇਤ ਫਿਲਮ ਦੇ ਨਿਰਮਾਤਾ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ -ਕਪਿਲ ਸ਼ਰਮਾ ਸ਼ੋਅ ਦੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਮੀਡੀਆ ਨਾਲ ਗੱਲਬਾਤ ਕਰਦਿਆਂ ਨੀਰੂ ਬਾਜਵਾ ਨੇ 'ਸ਼ੁਕਰਾਨਾ' ਫਿਲਮ 'ਚ ਆਪਣੇ ਕਿਰਦਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਜੱਸ ਬਾਜਵਾ ਤੇ ਅੰਮ੍ਰਿਤ ਮਾਨ ਨੇ ਆਪਣੀ ਆਨ ਸਕ੍ਰੀਨ ਤੇ ਆਫ ਸਕ੍ਰੀਨ ਦੋਸਤੀ ਦਾ ਜ਼ਿਕਰ ਕੀਤਾ। ਫਿਲਮ ਪਰਿਵਾਰਕ ਤਾਣੇ-ਬਾਣੇ 'ਤੇ ਅਧਾਰਿਤ ਹੈ, ਫਿਲਮ 'ਚ ਕਾਮੇਡੀ, ਪਰਿਵਾਰਕ ਕਦਰਾਂ-ਕੀਮਤਾਂ ਤੇ ਰਿਸ਼ਤਿਆਂ ਦੀ ਅਪਣਤ ਨੂੰ ਦਿਖਾਇਆ ਗਿਆ ਹੈ।ਫਿਲਮ ਨੂੰ ਮਸ਼ਹੂਰ ਫਿਲਮ ਡਾਇਰੈਕਟਰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਜੋ ਇਸ ਤੋਂ ਪਹਿਲਾਂ ਪੰਜਾਬੀ ਸਿਨੇਮਾ ਜਗਤ ਨੂੰ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ। ਦੱਸ ਦਈਏ ਕੀ ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਦੀ ਇਕੱਠਿਆਂ ਦੀ ਇਹ ਤੀਜੀ ਫਿਲਮ ਹੈ ਤੇ ਜੱਸ ਬਾਜਵਾ ਦੂਜੀ ਵਾਰੀ ਨੀਰੂ ਬਾਜਵਾ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ -ਬਾਲੀਵੁੱਡ 'ਤੇ ਭੜਕੀ ਕੰਗਨਾ, ਕਿਹਾ ਰੋਟੀ ਦਿੰਦੇ ਹਨ ਪਰ...

ਆਉਂਦੀ 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਭਗਵੰਤ ਵਿਰਕ, ਸੰਤੋਸ਼ ਥੀਟੇ ਤੇ ਲੱਕੀ ਕੌਰ ਹੈ। ਨੀਰੂ ਬਾਜਵਾ, ਅੰਮ੍ਰਿਤ ਮਾਨ, ਜੱਸ ਬਾਜਵਾ, ਸਿਮਰਨ ਚਾਹਲ, ਬੀ. ਐੱਨ. ਸ਼ਰਮਾ, ਹਾਰਬੀ ਸੰਘਾ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਹਨੀ ਮੱਟੂ, ਸੁਖਵਿੰਦਰ ਚਾਹਲ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ, ਪ੍ਰਕਾਸ਼ ਗਾਧੂ, ਪਵਨ ਜੌਹਲ ਤੇ ਗੀਤ ਗੁਰਾਇਆ ਸਮੇਤ ਕਈ ਕਲਾਕਾਰਾਂ ਨੇ ਇਸ ਫਿਲਮ ’ਚ ਕੰਮ ਕੀਤਾ ਹੈ। ਇਸ ਫਿਲਮ ਨੂੰ ਵ੍ਹਾਈਟ ਹਿਲ ਸਟੂਡੀਓ ਵੱਲੋਂ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News