ਪ੍ਰੀਤੀ ਜ਼ਿੰਟਾ ਦੇ ਸਾਹਮਣੇ ਸੜਕ ''ਤੇ ਲੈਂਡ ਹੋਇਆ ਜਹਾਜ਼, ਦੇਖ ਕੇ ਡਰ ਗਈ ਅਦਾਕਾਰਾ (ਵੀਡੀਓ)

Saturday, Jun 12, 2021 - 12:19 PM (IST)

ਪ੍ਰੀਤੀ ਜ਼ਿੰਟਾ ਦੇ ਸਾਹਮਣੇ ਸੜਕ ''ਤੇ ਲੈਂਡ ਹੋਇਆ ਜਹਾਜ਼, ਦੇਖ ਕੇ ਡਰ ਗਈ ਅਦਾਕਾਰਾ (ਵੀਡੀਓ)

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰੀਤੀ ਜ਼ਿੰਟਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਇਸ ਸਭ ਦੇ ਚਲਦੇ ਉਸ ਨੇ ਆਪਣੀ ਕਾਰ ਵਿੱਚੋਂ ਸੜਕ ਤੇ ਅਚਾਨਕ ਲੈਂਡ ਕਰਦੇ ਜਹਾਜ਼ ਦੀ ਵੀਡੀਓ ਬਣਾਕੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ। ਆਪਣੀ ਇੰਸਟਾਗ੍ਰਾਮ ਪੋਸਟ ਵਿਚ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਲਿਖਿਆ, “ਸਭ ਕੁਝ ਪਹਿਲੀ ਵਾਰ ਹੁੰਦਾ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਸੜਕ ‘ਤੇ ਵਾਹਨ ਚਲਾਉਂਦੇ ਸਮੇਂ ਇਕ ਜਹਾਜ਼ ਦੀ ਲੈਡਿੰਗ ਦੇਖਾਂਗੀ।

 
 
 
 
 
 
 
 
 
 
 
 
 
 
 

A post shared by Preity G Zinta (@realpz)


ਪਰਮਾਤਮਾ ਦਾ ਧੰਨਵਾਦ ਕਰੋ ਹਰ ਕੋਈ ਸੁਰੱਖਿਅਤ ਹੈ।” ਹਾਲਾਂਕਿ, ਇਹ ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਵੀਡੀਓ ਵਿਚ ਇਕ ਜਹਾਜ਼ ਸੜਕ ‘ਤੇ ਦਿਖਾਈ ਦੇ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਇਸ ਜਹਾਜ਼ ਦੇ ਆਲੇ-ਦੁਆਲੇ ਤੋਂ ਲੰਘ ਰਹੇ ਹਨ।
ਇਹ ਰਾਹਤ ਦੀ ਗੱਲ ਹੈ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਵੀਡੀਓ ਨੂੰ ਹੁਣ ਤੱਕ 5 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।


author

Aarti dhillon

Content Editor

Related News