ਬ੍ਰਾਜ਼ੀਲ ਦੀ ਇਸ ਮਾਡਲ ਅਤੇ ਆਰੀਅਨ ਖ਼ਾਨ ਦੀਆਂ ਤਸਵੀਰਾਂ ਇੰਟਰਨੈੱਟ ''ਤੇ ਹੋਈਆਂ ਵਾਇਰਲ

Monday, Jul 08, 2024 - 03:25 PM (IST)

ਬ੍ਰਾਜ਼ੀਲ ਦੀ ਇਸ ਮਾਡਲ ਅਤੇ ਆਰੀਅਨ ਖ਼ਾਨ ਦੀਆਂ ਤਸਵੀਰਾਂ ਇੰਟਰਨੈੱਟ ''ਤੇ ਹੋਈਆਂ ਵਾਇਰਲ

ਮੁੰਬਈ-  ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਇਨੀਂ ਦਿਨੀਂ ਸੁਰਖੀਆਂ 'ਚ ਹਨ। ਉਨ੍ਹਾਂ ਦਾ ਨਾਂ ਲਾਰੀਸਾ ਬੋਨੇਸੀ ​​ਨਾਲ ਜੋੜਿਆ ਜਾ ਰਿਹਾ ਹੈ। ਹਾਲ ਹੀ 'ਚ ਆਰੀਅਨ ਖ਼ਾਨ ਅਤੇ ਲਾਰੀਸਾ ਬੋਨੇਸੀ ​​ਨੇ ਇਕ ਹੀ ਪਾਰਟੀ 'ਚ ਸ਼ਿਰਕਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈਆਂ ਹਨ।ਦੋਵਾਂ ਨੂੰ ਮੁੰਬਈ 'ਚ ਸਟਾਰ- ਸਟੰਡੇਡ ਈਵੈਂਟ 'ਚ ਸ਼ਿਰਕਤ ਕਰਦੇ ਦੇਖਿਆ ਗਿਆ। ਜਿੱਥੇ ਦੋਵੇਂ ਵੱਖ-ਵੱਖ ਐਂਟਰੀ ਕਰ ਰਹੇ ਹਨ।

PunjabKesari

ਪਾਪਰਾਜ਼ੀ ਨੇ ਦੋਵਾਂ ਨੂੰ ਇਕ-ਇਕ ਕਰਕੇ ਦੇਖਿਆ। ਜਿੱਥੇ ਆਰੀਅਨ ਖ਼ਾਨ ਨੇ ਪਲੇਨ ਬਲੈਕ ਟੀ-ਸ਼ਰਟ ਅਤੇ ਆਰਮੀ ਪ੍ਰਿੰਟ ਜੀਨਸ ਪਹਿਨੀ ਹੋਈ ਸੀ। ਇਸ ਦੇ ਨਾਲ ਹੀ ਉਸ ਨੇ ਨੀਲੇ ਰੰਗ ਦੀ ਡੈਨਿਮ ਜੈਕੇਟ ਵੀ ਪਾਈ ਹੈ। ਲਾਰੀਸਾ ਨੇ ਕਾਲੇ ਰੰਗ ਦਾ ਟੂ-ਪੀਸ ਪਹਿਰਾਵਾ ਪਾਇਆ ਸੀ।ਇਸ ਤੋਂ ਇਲਾਵਾ ਉਸ ਨੇ ਡੈਨਿਮ ਜੈਕੇਟ ਵੀ ਪਹਿਨੀ ਹੋਈ ਸੀ। ਅਤੇ ਉਸਦੇ ਪੈਰਾਂ 'ਚ ਬੂਟ ਸਨ। ਇਸ ਤੋਂ ਬਾਅਦ ਸੋਹੇਲ ਖਾਨ ਦੇ ਬੇਟੇ ਨਿਰਵਾਨ ਖਾਨ ਨੇ ਵੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ। 'ਕਿਲ' ਐਕਟਰ ਲਕਸ਼ਿਆ ਨੂੰ ਵੀ ਸਪਾਟ ਕੀਤਾ ਗਿਆ।

PunjabKesari

ਸ਼ੁਰੂਆਤ 'ਚ ਆਰੀਅਨ ਖ਼ਾਨ ਅਤੇ ਲਾਰੀਸਾ ਨਾਲ ਇਕ ਫੋਟੋ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਲੋਕ ਇਸ ਮਿਸਟਰੀ ਗਰਲ 'ਤੇ ਨਜ਼ਰ ਰੱਖ ਰਹੇ ਸਨ। ਫਿਰ ਦੋਵੇਂ ਇੱਕ ਪਾਰਟੀ 'ਚ ਵੀ ਇਕੱਠੇ ਨਜ਼ਰ ਆਏ ਅਤੇ ਉੱਥੇ ਦੀ ਕਲਿੱਪ ਵੀ ਵਾਇਰਲ ਹੋ ਗਈ। ਹੁਣ ਉਹ ਇੱਕ ਵਾਰ ਫਿਰ ਇੱਕ ਇਵੈਂਟ 'ਚ ਨਜ਼ਰ ਆਏ, ਜਿਸ ਤੋਂ ਬਾਅਦ ਅਫੇਅਰ ਦੀ ਚਰਚਾ ਤੇਜ਼ ਹੋ ਗਈ ਹੈ।

ਇਹ ਵੀ ਪੜ੍ਹੋ- 'Kalki' ਅਦਾਕਾਰ ਅਮਿਤਾਭ ਬੱਚਨ ਨੇ ਫ਼ਿਲਮ ਦੀ ਸਫਲਤਾ ਦੌਰਾਨ ਪ੍ਰਸ਼ੰਸਕਾਂ 'ਤੇ ਲੁਟਾਇਆ ਪਿਆਰ, ਜਲਸਾ ਤੋਂ ਬਾਹਰ ਆ ਕੇ ਵੰਡੇ ਤੋਹਫ਼ੇ

ਲਾਰੀਸਾ ਬੋਨੇਸੀ, 28 ਮਾਰਚ 1990 ਨੂੰ ਜਨਮੀ, ਇੱਕ ਮਾਡਲ ਅਤੇ ਅਦਾਕਾਰਾ ਹੈ, ਜੋ ਕਿ ਕੁਝ ਹਿੰਦੀ ਅਤੇ ਤੇਲਗੂ ਫਿਲਮਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ। ਉਸ ਨੇ ਅਕਸ਼ੈ ਕੁਮਾਰ ਅਤੇ ਜੌਨ ਅਬ੍ਰਾਹਮ ਦੇ 'ਦੇਸੀ ਬੁਆਏਜ਼' ਦੇ ਗੀਤ 'ਸੁਬਹ ਹੋਣ ਨਾ ਦੇ' 'ਚ ਵੀ ਡਾਂਸਰ ਦੀ ਭੂਮਿਕਾ ਨਿਭਾਈ ਸੀ। ਸੈਫ ਅਲੀ ਖ਼ਾਨ ਸਟਾਰਰ ਫ਼ਿਲਮ 'ਗੋ ਗੋਆ ਗੋਨ' 'ਚ ਵੀ ਉਨ੍ਹਾਂ ਦੀ ਛੋਟੀ ਜਿਹੀ ਭੂਮਿਕਾ ਸੀ।ਤੇਲਗੂ ਸਿਨੇਮਾ 'ਚ ਲਾਰੀਸਾ ਬੋਨੇਸੀ ​​ਸਾਈਂ ਧਰਮ ਤੇਜ ਦੀ ਫ਼ਿਲਮ 'ਠਿੱਕਾ' 'ਚ ਨਜ਼ਰ ਆਈ ਸੀ। ਉਹ ਐਕਸ਼ਨ-ਕਾਮੇਡੀ ਫ਼ਿਲਮ 'ਚ ਮੁੱਖ ਭੂਮਿਕਾ ਨਿਭਾ ਚੁੱਕੀ ਹੈ।ਇੱਕ ਮਾਡਲ ਵਜੋਂ, ਲਾਰੀਸਾ ਓਲੇ, ਲੈਨਕੋਮ ਅਤੇ ਲੇਵੀਜ਼ ਵਰਗੇ ਬ੍ਰਾਂਡਾਂ ਦੇ ਇਸ਼ਤਿਹਾਰਾਂ 'ਚ ਦਿਖਾਈ ਦਿੱਤੀ ਹੈ।


author

Priyanka

Content Editor

Related News