ਸਭ ਤੋਂ ਜ਼ਿਆਦਾ ਦੇਖੀਆਂ ਗਈਆਂ ਵਿੱਕੀ-ਕੈਟਰੀਨਾ ਦੇ ਵਿਆਹ ਦੀਆਂ ਤਸਵੀਰਾਂ, Likes 'ਚ ਬਣਾਇਆ ਇਹ ਰਿਕਾਰਡ

Friday, Dec 10, 2021 - 04:12 PM (IST)

ਸਭ ਤੋਂ ਜ਼ਿਆਦਾ ਦੇਖੀਆਂ ਗਈਆਂ ਵਿੱਕੀ-ਕੈਟਰੀਨਾ ਦੇ ਵਿਆਹ ਦੀਆਂ ਤਸਵੀਰਾਂ, Likes 'ਚ ਬਣਾਇਆ ਇਹ ਰਿਕਾਰਡ

ਮੁੰਬਈ : ਬਾਲੀਵੁੱਡ ਦਾ ਸਭ ਤੋਂ ਹਾਈ ਪ੍ਰੋਫਾਈਲ ਵਿਆਹ 9 ਦਸੰਬਰ ਨੂੰ ਸਵਾਈ ਮਾਧੋਪੁਰ ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿਖੇ ਹੋਇਆ। ਬਾਲੀਵੁੱਡ ਦੀ ਗਲੈਮਰਸ ਅਦਾਕਾਰਾ ਕੈਟਰੀਨਾ ਕੈਫ ਤੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਕੁਝ ਸਾਲ ਡੇਟ ਕਰਨ ਤੋਂ ਬਾਅਦ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਪਿਛਲੇ ਕੁਝ ਸਾਲਾਂ 'ਚ ਬਾਲੀਵੁੱਡ ਦੇ ਵਿਆਹਾਂ 'ਚ ਇਹ ਸ਼ਾਇਦ ਸਭ ਤੋਂ ਗੁਪਤ ਵਿਆਹ ਰਿਹਾ ਹੈ। ਆਖਰੀ ਸਮੇਂ ਤਕ ਕੈਟਰੀਨਾ ਤੇ ਵਿੱਕੀ ਵੱਲੋਂ ਵਿਆਹ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਸੀ।

PunjabKesari
7 ਦਸੰਬਰ ਤੋਂ 9 ਦਸੰਬਰ ਤਕ ਸਿਕਸ ਸੈਂਸ ਫੋਰਟ ਵਿਖੇ ਵਿਆਹ ਦੀਆਂ ਸਰਗਰਮੀਆਂ ਬਾਰੇ ਮੀਡੀਆ 'ਚ ਸਾਰੀਆਂ ਜਾਣਕਾਰੀਆਂ ਸੂਤਰਾਂ ਦੇ ਹਵਾਲੇ ਤੋਂ ਆਈਆਂ ਹਨ। ਅੰਦਰ ਕੀ ਹੋ ਰਿਹਾ ਹੈ? ਇਸ ਦੀ ਪੁਸ਼ਟੀ ਕਿਸੇ ਨੂੰ ਵੀ ਨਹੀਂ ਦਿੱਤੀ ਗਈ। ਵਿੱਕੀ-ਕੈਟਰੀਨਾ ਦੇ ਵਿਆਹ ਬਾਰੇ ਸਭ ਤੋਂ ਪਹਿਲਾਂ ਅਧਿਕਾਰਤ ਜਾਣਕਾਰੀ ਉਨ੍ਹਾਂ ਤਸਵੀਰਾਂ ਦੀ ਮੰਨੀ ਜਾ ਰਹੀ ਸੀ ਜੋ ਦੋਵਾਂ ਨੇ ਵਿਆਹ ਤੋਂ ਬਾਅਦ ਵੀਰਵਾਰ ਰਾਤ ਕਰੀਬ 8 ਵਜੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀਆਂ।

PunjabKesari
ਸਭ ਤੋਂ ਜ਼ਿਆਦਾ ਦੇਖੀਆਂ ਗਈਆਂ ਵਿਆਹ ਦੀਆਂ ਪਹਿਲੀਆਂ ਤਸਵੀਰਾਂ
ਇੰਨਾ ਲੁਕਾ ਕੇ ਵਿਆਹ ਕਰਨ ਦਾ ਨਤੀਜਾ ਇਹ ਨਿਕਲਿਆ ਕਿ ਵਿੱਕੀ ਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਤਸਵੀਰਾਂ ਨੇ ਇੰਸਟਾਗ੍ਰਾਮ 'ਤੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਕੈਟਰੀਨਾ ਤੇ ਵਿੱਕੀ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਚਾਰ ਇੱਕੋ ਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਜੈਮਾਲਾ ਸਮਾਰੋਹ ਦੀਆਂ ਹਨ। ਇਨ੍ਹਾਂ ਤਸਵੀਰਾਂ ਪੋਸਟ ਵੀ ਇਸੇ ਤਰ੍ਹਾਂ ਸਾਂਝੀ ਕੀਤੀ ਸੀ- ਸਾਡੇ ਦਿਲਾਂ ਵਿਚ ਹਰ ਉਸ ਚੀਜ਼ ਲਈ ਪਿਆਰ ਤੇ ਧੰਨਵਾਦ ਜੋ ਸਾਨੂੰ ਦੋਵਾਂ ਨੂੰ ਇਸ ਪਲ ਤਕ ਲੈ ਕੇ ਆਈਆਂ ਹਨ। ਇਸ ਨਵੀਂ ਯਾਤਰਾ ਲਈ ਸਾਨੂੰ ਤੁਹਾਡੇ ਪਿਆਰ ਤੇ ਆਸ਼ੀਰਵਾਦ ਦੀ ਜ਼ਰੂਰਤ ਹੈ।

PunjabKesari
ਕੈਟਰੀਨਾ ਕੈਫ ਦੇ ਅਕਾਊਂਟ 'ਤੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਨੂੰ 80 ਲੱਖ ਭਾਵ 80 ਲੱਖ (8065688) ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਹ ਇਕ ਰਿਕਾਰਡ ਹੈ। ਜੇ ਅਸੀਂ ਵਿੱਕੀ ਕੌਸ਼ਲ ਦੀ ਪੋਸਟ 'ਤੇ ਲਾਈਕਸ ਨੂੰ ਵੀ ਇਸ ਨਾਲ ਜੋੜਦੇ ਹਾਂ ਤਾਂ ਕੁੱਲ ਲਾਈਕਸ 13.5 ਮਿਲੀਅਨ ਭਾਵ ਇਕ ਕਰੋੜ 35 ਲੱਖ ਤੋਂ ਵੱਧ ਹੋ ਜਾਂਦੇ ਹਨ। ਵਿੱਕੀ ਦੇ ਅਕਾਊਂਟ ਤੋਂ ਪੋਸਟ ਕੀਤੀਆਂ ਤਸਵੀਰਾਂ ਨੂੰ ਹੁਣ ਤਕ 5.5 ਮਿਲੀਅਨ ਭਾਵ 55 ਲੱਖ (5501538) ਲਾਈਕਸ ਮਿਲ ਚੁੱਕੇ ਹਨ।

PunjabKesari


author

Aarti dhillon

Content Editor

Related News