‘ਕੁੱਤੇ’ ਦੇ ਨਿਰਮਾਤਾ ਮਿਊਜ਼ਿਕ ਲਾਂਚ ਲਈ ਕਰਨਗੇ ਗ੍ਰੈਂਡ ਕੰਸਰਟ ਦਾ ਆਯੋਜਨ

Sunday, Jan 08, 2023 - 10:37 AM (IST)

‘ਕੁੱਤੇ’ ਦੇ ਨਿਰਮਾਤਾ ਮਿਊਜ਼ਿਕ ਲਾਂਚ ਲਈ ਕਰਨਗੇ ਗ੍ਰੈਂਡ ਕੰਸਰਟ ਦਾ ਆਯੋਜਨ

ਮੁੰਬਈ (ਬਿਊਰੋ)– ਆਗਾਮੀ ਕੈਪਰ ਥ੍ਰਿਲਰ ‘ਕੁੱਤੇ’ ਦੇ ਨਿਰਮਾਤਾ ਦਰਸ਼ਕਾਂ ਨੂੰ ਨੇੜੇ ਲਿਆਉਣ ਤੇ ਫ਼ਿਲਮ ਦਾ ਉਤਸ਼ਾਹ ਵਧਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਇਹ ਫ਼ਿਲਮ 13 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਮੇਕਰਸ ਨੇ ਫ਼ਿਲਮ ਦਾ ਮਿਊਜ਼ਿਕ ਇਕ ਸ਼ਾਨਦਾਰ ਕੰਸਰਟ ਦੌਰਾਨ ਲਾਂਚ ਕਰਨ ਦਾ ਫ਼ੈਸਲਾ ਕੀਤਾ ਹੈ।

ਫ਼ਿਲਮ ਦਾ ਮਿਊਜ਼ਿਕ ਲਾਂਚ ਜੁਹੂ ਦੇ ਸੀ ਫੇਸਿੰਗ ਸਥਾਨ ’ਤੇ ਸ਼ਾਨਦਾਰ ਤਰੀਕੇ ਨਾਲ ਕੀਤਾ ਜਾਵੇਗਾ, ਜਦਕਿ ਫ਼ਿਲਮ ਦੇ ਦੋ ਚਾਰਟਬਸਟਰ ਗੀਤ ‘ਫਿਰ ਧਨ ਤੇ ਨਾਨ’ ਤੇ ‘ਆਵਾਰਾ ਡਾਗਸ’ ਪਹਿਲਾਂ ਹੀ ਲੋਕਾਂ ਦੀਆਂ ਪਲੇਲਿਸਟਾਂ ’ਤੇ ਧਮਾਲਾਂ ਪਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ’ਤੇ ਕੁੱਟਮਾਰ ਦੇ ਦੋਸ਼ ਲਗਾਉਣ ’ਤੇ ਟਰੋਲ ਹੋਈ ਸੋਮੀ ਅਲੀ, ਅਦਾਕਾਰ ਨੂੰ ਦਿੱਤੀ ਚਿਤਾਵਨੀ

ਸੂਤਰਾਂ ਦੀ ਮੰਨੀਏ ਤਾਂ ਗੁਲਜ਼ਾਰ ਇਸ ਸ਼ਾਨਦਾਰ ਸਮਾਰੋਹ ਦਾ ਉਦਘਾਟਨ ਕਰਨਗੇ। 10 ਜਨਵਰੀ ਨੂੰ ਹੋਣ ਵਾਲੇ ਸ਼ਾਨਦਾਰ ਸਮਾਗਮ ’ਚ ਅਰਜੁਨ ਕਪੂਰ, ਤੱਬੂ, ਨਸੀਰੂਦੀਨ ਸ਼ਾਹ, ਰਾਧਿਕਾ ਮਦਾਨ, ਕੋਂਕਣਾ ਸੇਨ ਸ਼ਰਮਾ, ਕੁਮੁਦ ਮਿਸ਼ਰਾ ਤੇ ਸ਼ਾਰਦੁਲ ਭਾਰਦਵਾਜ ਵੀ ਨਜ਼ਰ ਆਉਣਗੇ।

ਲਵ ਫ਼ਿਲਮਜ਼ ਤੇ ਵਿਸ਼ਾਲ ਭਾਰਦਵਾਜ ਫ਼ਿਲਮਜ਼ ਦੇ ਬੈਨਰ ਹੇਠ ਲਵ ਰੰਜਨ, ਵਿਸ਼ਾਲ ਭਾਰਦਵਾਜ, ਅੰਕੁਰ ਗਰਗ ਤੇ ਰੇਖਾ ਭਾਰਦਵਾਜ ਵਲੋਂ ਨਿਰਮਿਤ ‘ਕੁੱਤੇ’ ਨੂੰ ਗੁਲਸ਼ਨ ਕੁਮਾਰ ਤੇ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਵਲੋਂ ਪੇਸ਼ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News