"ਅਜਿਹੀ ਗਲਤੀ ਕਦੇ ਨਹੀਂ ਕਰਾਂਗਾ", ਬਾਦਸ਼ਾਹ ਨੇ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਮੰਗੀ ਮਾਫ਼ੀ

Tuesday, Apr 07, 2026 - 05:21 PM (IST)

"ਅਜਿਹੀ ਗਲਤੀ ਕਦੇ ਨਹੀਂ ਕਰਾਂਗਾ", ਬਾਦਸ਼ਾਹ ਨੇ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਮੰਗੀ ਮਾਫ਼ੀ

ਮਨੋਰੰਜਨ ਡੈਸਕ : ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਆਪਣੇ ਵਿਵਾਦਿਤ ਗਾਣੇ 'ਟਟੀਰੀ' ਦੇ ਸਬੰਧ ਵਿੱਚ ਮੰਗਲਵਾਰ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ (NCW) ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਗਾਣੇ ਦੇ ਬੋਲਾਂ (Lyrics) ਨੂੰ ਲੈ ਕੇ ਹੋਏ ਵਿਵਾਦ 'ਤੇ ਲਿਖਤੀ ਰੂਪ ਵਿੱਚ ਮੁਆਫ਼ੀ ਮੰਗੀ ਹੈ।

ਭਵਿੱਖ 'ਚ ਗਲਤੀ ਨਾ ਦੁਹਰਾਉਣ ਦਾ ਭਰੋਸਾ
 ਬਾਦਸ਼ਾਹ ਨੇ ਮਹਿਲਾ ਕਮਿਸ਼ਨ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਭਵਿੱਖ 'ਚ ਕਦੇ ਵੀ ਅਜਿਹੀ ਗਲਤੀ ਨਹੀਂ ਦੁਹਰਾਉਣਗੇ। ਮੁਆਫ਼ੀ ਮੰਗਣ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਮਹਿਲਾਵਾਂ ਦੇ ਉਥਾਨ ਲਈ ਕੰਮ ਕਰਨਗੇ ਅਤੇ 50 ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਵੀ ਚੁੱਕਣਗੇ।

ਕੀ ਸੀ ਪੂਰਾ ਵਿਵਾਦ? 
ਜ਼ਿਕਰਯੋਗ ਹੈ ਕਿ ਬਾਦਸ਼ਾਹ ਦਾ ਇਹ ਗਾਣਾ 1 ਮਾਰਚ 2026 ਨੂੰ ਯੂ-ਟਿਊਬ 'ਤੇ ਰਿਲੀਜ਼ ਹੋਇਆ ਸੀ। ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਬੋਲਾਂ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਇਲਜ਼ਾਮ ਸੀ ਕਿ ਗਾਣੇ ਵਿੱਚ ਲੜਕੀਆਂ ਲਈ ਆਪੱਤੀਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਸਕੂਲ ਯੂਨੀਫਾਰਮ ਪਹਿਨੀਆਂ ਵਿਦਿਆਰਥਣਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਸੀ।

ਕਾਨੂੰਨੀ ਕਾਰਵਾਈ ਤੇ ਸਖ਼ਤੀ
ਇਸ ਮਾਮਲੇ ਨੂੰ ਲੈ ਕੇ ਹਰਿਆਣਾ ਵਿੱਚ ਬਾਦਸ਼ਾਹ ਦੇ ਖ਼ਿਲਾਫ਼ FIR ਵੀ ਦਰਜ ਕੀਤੀ ਗਈ ਸੀ। ਵਿਵਾਦ ਵਧਣ ਤੋਂ ਬਾਅਦ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਇਸ ਗਾਣੇ ਨਾਲ ਸਬੰਧਤ ਲਗਭਗ 857 ਲਿੰਕ ਹਟਾ ਦਿੱਤੇ ਸਨ, ਜਿਸ ਵਿੱਚ ਵੀਡੀਓਜ਼ ਅਤੇ ਸ਼ਾਰਟ ਵੀਡੀਓਜ਼ ਸ਼ਾਮਲ ਸਨ। ਮਹਿਲਾ ਕਮਿਸ਼ਨ ਨੇ ਇਸ ਤੋਂ ਪਹਿਲਾਂ ਵੀ ਬਾਦਸ਼ਾਹ ਨੂੰ ਕਈ ਵਾਰ ਸੰਮਨ ਭੇਜ ਕੇ ਪੇਸ਼ ਹੋਣ ਲਈ ਕਿਹਾ ਸੀ। ਅੰਤ ਵਿੱਚ ਮੰਗਲਵਾਰ ਦੁਪਹਿਰ 2:30 ਵਜੇ ਉਹ ਕਮਿਸ਼ਨ ਦੇ ਦਫ਼ਤਰ ਪਹੁੰਚੇ ਅਤੇ ਆਪਣਾ ਪੱਖ ਰੱਖਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News