ਮਸ਼ਹੂਰ ਗਾਇਕ ਦੇ ਪਿਤਾ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ

Friday, Oct 02, 2026 - 11:47 AM (IST)

ਮਸ਼ਹੂਰ ਗਾਇਕ ਦੇ ਪਿਤਾ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ

ਦੇਹਰਾਦੂਨ (ਏਜੰਸੀ)- ਪ੍ਰਸਿੱਧ ਗਾਇਕ ਜੁਬਿਨ ਨੌਟਿਆਲ ਦੇ ਪਿਤਾ ਅਤੇ ਭਾਜਪਾ ਦੀ ਟਿਕਟ 'ਤੇ ਉਤਰਾਖੰਡ ਦੀ ਚੱਕਰਾਟਾ ਸੀਟ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਰਾਮਸ਼ਰਨ ਨੌਟਿਆਲ ਨੇ ਪਾਰਟੀ 'ਚ 'ਸਨਮਾਨ ਨਾ ਮਿਲਣ' ਦਾ ਦੋਸ਼ ਲਗਾਉਂਦੇ ਹੋਏ ਅਸਤੀਫਾ ਦੇਣ ਦੀ ਗੱਲ ਕਹੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਨੇ ਉਨ੍ਹਾਂ ਦਾ ਅਸਤੀਫਾ ਮਿਲਣ ਤੋਂ ਇਨਕਾਰ ਕੀਤਾ ਹੈ ਅਤੇ ਇਸ 'ਤੇ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ।

ਨੌਟਿਆਲ ਨੇ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ। ਨੌਟਿਆਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਨਿੱਜੀ ਤੌਰ 'ਤੇ ਭੇਜਣ ਦੀ ਬਜਾਏ ਆਪਣੇ ਸਟੈਨੋਗ੍ਰਾਫਰ ਰਾਹੀਂ ਭੇਜਿਆ ਸੀ, ਇਸ ਲਈ ਇਹ ਸੰਭਵ ਹੈ ਕਿ ਇਹ ਸੂਬਾ ਭਾਜਪਾ ਪ੍ਰਧਾਨ ਮਹਿੰਦਰ ਭੱਟ ਤੱਕ ਨਾ ਪਹੁੰਚਿਆ ਹੋਵੇ। ਉਨ੍ਹਾਂ ਕਿਹਾ ਕਿ ਭੱਟ ਤੱਕ ਅਸਤੀਫਾ ਨਹੀਂ ਪਹੁੰਚਣ ਦੀ ਜਾਣਕਾਰੀ ਮਿਲਣ ਮਗਰੋਂ ਉਨ੍ਹਾਂ ਨੇ ਬੁੱਧਵਾਰ ਨੂੰ ਇਸ ਨੂੰ ਉਨ੍ਹਾਂ ਦੇ ਈ-ਮੇਲ 'ਤੇ ਵੀ ਭੇਜ ਦਿੱਤਾ

PunjabKesari

ਪਾਰਟੀ ਛੱਡਣ ਦੇ ਕਾਰਨ ਬਾਰੇ ਪੁੱਛੇ ਜਾਣ 'ਤੇ ਨੌਟਿਆਲ ਨੇ ਕਿਹਾ ਕਿ ਕੋਈ ਵੀ ਵਿਅਕਤੀ, ਜਿਸ ਜਗ੍ਹਾ 'ਤੇ ਪਿਛਲੇ 12 ਸਾਲਾਂ ਤੋਂ ਕੰਮ ਕਰ ਰਿਹਾ ਹੋਵੇ, ਉਸ ਨੂੰ ਇੰਝ ਹੀ ਨਹੀਂ ਛੱਡ ਦਿੰਦਾ। ਉਨ੍ਹਾਂ ਕਿਹਾ,"ਜਿੱਥੇ ਵੀ ਕੋਈ ਵਿਅਕਤੀ ਕੰਮ ਕਰਦਾ ਹੈ, ਉਸ ਨੂੰ ਸਨਮਾਨ ਮਿਲਣ ਚਾਹੀਦਾ। ਜੇਕਰ ਉਸ ਨੂੰ ਸਨਮਾਨ ਨਹੀਂ ਮਿਲੇਗਾ ਤਾਂ ਉਹ ਕਿਨਾਰਾ ਕਰੇਗਾ।'' ਨੌਟਿਆਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਛੱਡਣ ਦੀ ਪੂਰੀ ਵਜ੍ਹਾ ਬਾਰੇ ਭੱਟ ਨੂੰ ਹੀ ਪੁੱਛਿਆ ਜਾਣਾ ਚਾਹੀਦਾ ਪਰ ਸ਼ਿਸ਼ਟਾਚਾਰ ਦੇ ਨਾਤੇ ਨਿੱਜੀ ਤੌਰ 'ਤੇ ਸਾਰਿਆਂ ਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ। 

ਨੌਟਿਆਲ ਕਾਂਗਰਸ ਪਾਰਟੀ ਛੱਡ ਕੇ ਅਪ੍ਰੈਲ 2014 'ਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ 2022 ਦੀ ਚੱਕਰਾਟਾ ਵਿਧਾਨ ਸਭਾ ਸੀਟ ਤੋਂ ਸੀਨੀਅਰ ਕਾਂਗਰਸੀ ਨੇਤਾ ਪ੍ਰੀਤਮ ਸਿੰਘ ਵਿਰੁੱਧ ਚੋਣ ਲੜੀ ਸੀ, ਪਰ 9,436 ਵੋਟਾਂ ਨਾਲ ਹਾਰ ਗਏ। ਸੂਤਰ ਦੱਸਦੇ ਹਨ ਕਿ ਉਨ੍ਹਾਂ ਦਾ ਅਕਸਰ ਸਥਾਨਕ ਨੇਤਾਵਾਂ ਨਾਲ ਮਤਭੇਦ ਰਿਹਾ ਹੈ। ਸਾਲ 2023 'ਚ ਉਨ੍ਹਾਂ ਨੇ ਆਪਣੀ ਪਾਰਟੀ ਦੇ ਅੰਦਰ ਨੇਤਾਵਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News