‘ਦਿ ਕੇਰਲ ਸਟੋਰੀ’ ਨੇ 3 ਦਿਨਾਂ ’ਚ ਕੀਤੀ ਸ਼ਾਨਦਾਰ ਕਮਾਈ, ਜਾਣੋ ਕਲੈਕਸ਼ਨ

05/08/2023 5:16:43 PM

ਮੁੰਬਈ (ਬਿਊਰੋ)– ‘ਦਿ ਕੇਰਲ ਸਟੋਰੀ’ ਫ਼ਿਲਮ ਜਦੋਂ ਤੋਂ ਰਿਲੀਜ਼ ਹੋਈ ਹੈ, ਉਦੋਂ ਤੋਂ ਵਿਵਾਦਾਂ ’ਚ ਹੈ। ਕੁਝ ਲੋਕ ਇਸ ਫ਼ਿਲਮ ਨੂੰ ਪ੍ਰੋਪੇਗੰਡਾ ਦੱਸ ਰਹੇ ਹਨ ਤਾਂ ਕੁਝ ਲੋਕਾਂ ਵਲੋਂ ਇਸ ਫ਼ਿਲਮ ਦਾ ਰੱਜ ਕੇ ਸਮਰਥਨ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਫ਼ਿਲਮ ‘ਦਿ ਕੇਰਲ ਸਟੋਰੀ’ ਦਾ ਸਟੇਟਸ ਲਗਾਉਣ ’ਤੇ ਗਲਾ ਵੱਢਣ ਦੀ ਧਮਕੀ

ਕੁਝ ਅਜਿਹਾ ਹੀ ਪਿਛਲੇ ਸਾਲ ‘ਦਿ ਕਸ਼ਮੀਰ ਫਾਈਲਸ’ ਫ਼ਿਲਮ ਨਾਲ ਹੋਇਆ ਹੈ, ਜਿਸ ਦੀ ਕਮਾਈ ਸ਼ਾਨਦਾਰ ਹੈ। ਅਜਿਹਾ ਹੀ ਕੁਝ ਹੁਣ ‘ਦਿ ਕੇਰਲ ਸਟੋਰੀ’ ਨਾਲ ਹੋ ਰਿਹਾ ਹੈ।

‘ਦਿ ਕੇਰਲ ਸਟੋਰੀ’ ਨੇ 3 ਦਿਨਾਂ ’ਚ 35.25 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਪਹਿਲੇ ਦਿਨ ਜਿਥੇ 8.03 ਕਰੋੜ ਰੁਪਏ ਕਮਾਏ, ਉਥੇ ਇਸ ਨੇ ਦੂਜੇ ਦਿਨ 11.22 ਤੇ ਤੀਜੇ ਦਿਨ 16 ਕਰੋੜ ਰੁਪਏ ਕਮਾ ਲਏ ਹਨ।

PunjabKesari

ਦੱਸ ਦੇਈਏ ਕਿ ਫ਼ਿਲਮ ’ਚ ਕੇਰਲ ਦੀਆਂ ਉਨ੍ਹਾਂ ਕੁੜੀਆਂ ਦੀ ਕਹਾਣੀ ਦਿਖਾਈ ਗਈ ਹੈ, ਜਿਨ੍ਹਾਂ ਨੂੰ ਧਰਮ ਪਰਿਵਰਤਨ ਤੋਂ ਬਾਅਦ ਆਈ. ਐੱਸ. ਆਈ. ਐੱਸ. ’ਚ ਧਕੇਲ ਦਿੱਤਾ ਜਾਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News