''ਦੀ ਕਪਿਲ ਸ਼ਰਮਾ ਸ਼ੋਅ'' ਨੇ ਟੀਆਰਪੀ ''ਚ ''ਬਾਜੀਰਾਵ-ਮਸਤਾਨੀ ਨੂੰ ਪਛਾੜਿਆ

Saturday, May 07, 2016 - 07:36 AM (IST)

ਮੁੰਬਈ : ਮੀਡੀਆ ਰਿਪੋਰਟਸ ਅਨੁਸਾਰ ਕਾਮੇਡੀ ਕਿੰਗ ਦਾ ਨਵਾਂ ਸ਼ੋਅ ''ਦੀ ਕਪਿਲ ਸ਼ਰਮਾ ਸ਼ੋਅ'' ਨੂੰ ਜਿੱਥੇ ਅਰਬਨ ਸੈਕਟਰ ''ਚ 3.0 ਟੀਆਰਪੀ ਮਿਲੀ ਤਾਂ ਦੂਜੇ ਪਾਸੇ ਗ੍ਰਾਮੀਣ ਸੈਕਟਰ ''ਚ 2.8 ਟੀਆਰਪੀ ਮਿਲੀ ਹੈ। ਟੀਆਰਪੀ ਚਾਰਟ ''ਚ ਇਹ ਫੈਸਲਾ ਹੋ ਗਿਆ ਹੈ ਕਿ ਰਿਐਲਿਟੀ ਸ਼ੋਅ ''ਚ ''ਦੀ ਕਪਿਲ ਸ਼ਰਮਾ ਸ਼ੋਅ'' ਦੇ ਸਾਹਮਣੇ ਫਿਲਮ ''ਬਾਜੀਰਾਵ-ਮਸਤਾਨੀ'' ਫਿੱਕੀ ਪਈ ਹੈ। ਖਬਰਾਂ ਅਨਪਸਾਰ ਕਪਿਲ ਦਾ ਸ਼ੋਅ ਓਪਨਿੰਗ ਵੀਕ ''ਚ 8943 ਇੰਪ੍ਰੈਸ਼ਨ ਨਾਲ ਟਾਪ 5 ਦੀ ਲਿਸਟ ''ਚ ਸ਼ਾਮਲ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਕਪਿਲ ਨੇ ਕਲਰਸ ਚੈਨਲ ''ਤੇ ਹੋਏ ਵਿਵਾਦ ਤੋਂ ਬਾਅਦ ਆਪਣਾ ਸ਼ੋਅ ''ਕਾਮੇਡੀ ਨਾਈਟ ਵਿਦ ਕਪਿਲ'' ਛੱਡ ਦਿੱਤਾ ਸੀ। ਇਸ ਤੋਂ ਬਾਅਦ ਕਾਫੀ ਸਮੇਂ ਬਾਅਦ ਕਪਿਲ ਨੇ ਸੋਨੀ ਚੈਨਲ ''ਤੇ ਆਪਣੇ ਨਵੇਂ ਸ਼ੋਅ ਨਾਲ ਦਰਸ਼ਕਾਂ ਦੇ ਦਿਲਾਂ ''ਤੇ ਫਿਰ ਤੋਂ ਦਸਤਕ ਦਿੱਤੀ ਹੈ। ਕਲਰਸ ਚੈਨਲ ਨੇ ਕਪਿਲ ਦੇ ਨਵੇਂ ਸ਼ੋਅ ਦੀ ਓਪਨਿੰਗ ਦੇ ਦਿਨ ਉਸੇ ਸਮੇਂ ''ਤੇ ਸੁਪਰਹਿੱਟ ਫਿਲਮ ''ਬਾਜੀਰਾਵ ਮਸਤਾਨੀ'' ਨੂੰ ਬਿਨਾ ਬ੍ਰੇਕ ਦਿਖਾਉਣ ਦਾ ਐਲਾਨ ਕਰ ਦਿੱਤਾ ਸੀ। ਹੁਣ ਦੇਖਣਾ ਇਹ ਹੈ ਕਿ ਕਪਿਲ ਦਾ ਸ਼ੋਅ ਟੀਆਰਪੀ ''ਚ ਵਧੇਰੇ ਸਮੇਂ ਤੱਕ ਟਿਕਦਾ ਹੈ ਜਾਂ ਫਿਰ ਫਲਾਪ ਹੋ ਜਾਂਦਾ ਹੈ ਪਰ ਟੀਆਰਪੀ ਦੇਖ ਕੇ ਤਾਂ ਇਹ ਲੱਗਦਾ ਹੈ ਕਿ ਕਪਿਲ ਦੇ ਸ਼ੋਅ ਦਾ ਜਲਵਾ ਅਜੇ ਵੀ ਦਰਸ਼ਕਾਂ ਦੇ ਸਿਰ ਚੱੜ੍ਹ ਕੇ ਬੋਲ ਰਿਹਾ ਹੈ।


Related News