ਫ਼ਿਲਮ ‘ਥਾਈ ਮਸਾਜ’ ਦੀ ਪਹਿਲੀ ਲੁੱਕ ਰਿਲੀਜ਼, ਵੱਖਰੇ ਅੰਦਾਜ਼ ’ਚ ਨਜ਼ਰ ਆਏ ਗਜਰਾਜ ਰਾਓ
Thursday, May 19, 2022 - 06:23 PM (IST)
![ਫ਼ਿਲਮ ‘ਥਾਈ ਮਸਾਜ’ ਦੀ ਪਹਿਲੀ ਲੁੱਕ ਰਿਲੀਜ਼, ਵੱਖਰੇ ਅੰਦਾਜ਼ ’ਚ ਨਜ਼ਰ ਆਏ ਗਜਰਾਜ ਰਾਓ](https://static.jagbani.com/multimedia/18_21_471834455thai massage filmn.jpg)
ਨਵੀਂ ਦਿੱਲੀ: ਅਦਾਕਾਰ ਗਜਰਾਜ ਰਾਓ ਅਤੇ ਦਿਵਯੇਂਦੂ ਸ਼ਰਮਾ ਫ਼ਿਲਮ ‘ਥਾਈ ਮਸਾਜ’ ਦੀ ਪਹਿਲੀ ਲੁੱਕ ਸਾਹਮਣੇ ਆਈ ਹੈ। ਇਹ ਇਕ ਕਾਮੇਡੀ ਫ਼ਿਲਮ ਹੋਣ ਜਾ ਰਹੀ ਹੈ। ਜਿਸ ਨੂੰ ਟੀ.ਸੀਰੀਜ਼ ਫ਼ਿਲਮਜ਼, ਇਮਤਿਆਜ਼ ਅਲੀ ਅਤੇ ਰਿਲਾਇੰਸ ਐਂਟਰਟੇਨਮੈਂਟ ਦੁਆਰਾ ਸ਼ੁਰੂ ਕੀਤਾ ਜਾਵੇਗਾ। ਫ਼ਿਲਮ ਦੀ ਪਹਿਲੀ ਝਲਕ ਕਾਫੀ ਰੋਮਾਂਚਕ ਲੱਗ ਰਹੀ ਹੈ। ਅਦਾਕਾਰ ਗਜਰਾਜ ਰਾਓ ਨੇ ਆਪਣੇ ਇੰਸਟਾਗ੍ਰਾਮ ’ਤੇ ਫ਼ਿਲਮ ਦੀ ਪਹਿਲੀ ਲੁੱਕ ਸਾਂਝੀ ਕੀਤੀ ਹੈ। ਜੋ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਸੁਪਰਸਟਾਰ ਸਲਮਾਨ ਖਾਨ ਨੇ 'ਏਸਕੇਪ ਲਾਈਵ' ਦੇ ਲਾਂਚ ਮੌਕੇ ਟੀਮ ਨੂੰ ਦਿੱਤੀ ਸ਼ੁਭਕਾਮਨਾਵਾਂ
ਇਸ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਕਿ ‘ਥਾਈ ਮਸਾਜ 70 ਸਾਲ ਦੇ ਬਜ਼ੁਰਗ ਦੀ ਉਮਰ...ਇਸ ਫ਼ਿਲਮ ਦਾ ਪੂਰੇ ਪਰਿਵਾਰ ਨਾਲ ਆਨੰਦ ਲਓ। ਫ਼ਿਲਮ 'ਚ ਗਜਰਾਜ ਰਾਓ ਅਤੇ ਦਿਵਯੇਂਦੂ ਸ਼ਰਮਾ ਤੋਂ ਇਲਾਵਾ ਰਾਜਪਾਲ ਯਾਦਵ, ਵਿਭਾ ਛਿੱਬਰ, ਸੰਨੀ ਹਿੰਦੂਜਾ ਅਤੇ ਰੂਸੀ ਅਦਾਕਾਰਾ ਅਲੀਨਾ ਜੈਸੋਬੀਨਾ ਵੀ ਨਜ਼ਰ ਆਉਣ ਵਾਲੀ ਹੈ। ਮੰਗੇਸ਼ ਹਡਵਾਲੇ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਇਸ ਸਾਲ 26 ਅਗਸਤ ਨੂੰ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਅਰਚਨਾ ਪੂਰਨ ਸਿੰਘ ਤੇ ਸ਼ੇਖਰ ਸੁਮਨ ਦੀ ਜਲੰਧਰ ਕੋਰਟ ’ਚ ਹੋਈ ਵਰਚੂਅਲ ਪੇਸ਼ੀ, ਜਾਣੋ ਕੀ ਹੈ ਮਾਮਲਾ