ਸੋਨਮ ਅਤੇ ਕਰੀਨਾ ਨੂੰ ਲੈ ਕੇ ਫਿਲਮ ਬਣਾਏਗੀ ਰੀਆ ਕਪੂਰ
Friday, May 13, 2016 - 05:42 PM (IST)

ਮੁੰਬਈ—ਬਾਲੀਵੁੱਡ ਫਿਲਮਕਾਰ ਰੀਆ ਕਪੂਰ ਆਪਣੀ ਭੈਣ ਸੋਨਮ ਕਪੂਰ ਅਤੇ ਕਰੀਨਾ ਕਪੂਰ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੀ ਹੈ। ''ਖੂਬਸੁਰਤ'' ਅਤੇ ''ਆਈਸ਼ਾ'' ਵਰਗੀਆਂ ਫਿਲਮਾਂ ਦਾ ਨਿਰਮਾਣ ਕਰ ਚੁੱਕੀ ਰੀਆ ਕਪੂਰ ਆਪਣੇ ਨਿਰਦੇਸ਼ਨ ਵਾਲੀ ਫਿਲਮ ਸ਼ੁਰੂ ਕਰਨ ਦਾ ਇੰਤਜਾਰ ਕਰ ਰਹੀ ਹੈ। ਇਹ ਕਹਾਣੀ ਚਾਰ ਮਹਿਲਾ ਦੇ ਬਾਰੇ ''ਚ ਹੈ। ਚਰਚਾ ਹੈ ਕਿ ਫਿਲਮ ਦਾ ਨਾਂ ''ਵੀਰੋ ਕੀ ਸ਼ਾਦੀ'' ਰੱਖਿਆ ਜਾਵੇਗਾ। ਇਸ ''ਚ ਸੋਨਮ ਕਪੂਰ ਲੀਡ ਰੋਲ ''ਚ ਹੈ। ਕਰੀਨਾ ਕਪੂਰ ਖਾਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਇੱਕ ਰੋਲ ਦੇ ਲਈ ਗੱਲਬਾਤ ਕਰ ਰਹੀ ਹੈ। ਇਸ ਫਿਲਮ ਦੀ ਸ਼ੂਟਿੰਗ ਜੂਨ ''ਚ ਸ਼ੁਰੂ ਕਰੇਗੀ। ਸ਼ੁਰੂ ''ਚ ਦੱਸਿਆ ਜਾ ਰਿਹਾ ਸੀ ਕਿ ਫਿਲਮ ''ਚ ਕੈਟਰੀਨਾ ਕੈਫ ਅਤੇ ਸੋਨਮ ਕਪੂਰ ਕੰਮ ਕਰ ਰਹੀ ਸੀ। ਕੈਟਰੀਨਾ ਨੂੰ ਰਸਮੀ ਤੌਰ ਤੇ ਇਹ ਫਿਲਮ ਆਫਰ ਨਹੀਂ ਕੀਤੀ ਗਈ ਸੀ। ਹੁਮਾ ਕੁਰੈਸ਼ੀ ਤੋਂ ਵੀ ਫਿਲਮ ਕਰਨ ਦੇ ਲਈ ਗੱਲ ਕੀਤੀ ਗਈ ਪਰ ਉਨ੍ਹਾਂ ਨੇ ਪ੍ਰੋਜੈਕਟ ਨਹੀਂ ਲਿਆ। ਰੀਆ ਕਪੂਰ ਚਾਹੁੰਦੀ ਹੈ ਕਿ ਇਸ ਫਿਲਮ ''ਚ ਅਦਾਕਾਰਾ ਦੀ ਤਾਕਤਵਰ ਟੀਮ ਹੋਵੇ। ਉਨ੍ਹਾਂ ਨੂੰ ਲੱਗਦਾ ਹੈ ਕਿ ਕਰੀਨਾ ਦਾ ਇਸ ''ਚ ਹੋਣਾ ਬਹੁਤ ਜਰੂਰੀ ਹੈ। ਕਿਹਾ ਜਾਂਦਾ ਹੈ ਕਿ ਕਰੀਨਾ ਅਤੇ ਸੋਨਮ ਇਸ ਫਿਲਮ ''ਚ ਨਾਲ-ਨਾਲ ਹੋਵੇਗੀ।