16 ਫਰਵਰੀ ਨੂੰ ਰਿਲੀਜ਼ ਹੋਵੇਗੀ ਫ਼ਿਲਮ ‘ਕੁਛ ਖੱਟਾ ਹੋ ਜਾਏ’, ਗੁਰੂ ਰੰਧਾਵਾ ਤੇ ਸਈ ਮਾਂਜਰੇਕਰ ਨੇ ਸਾਂਝੇ ਕੀਤੇ ਅਨੁਭਵ

Thursday, Feb 15, 2024 - 11:58 AM (IST)

16 ਫਰਵਰੀ ਨੂੰ ਰਿਲੀਜ਼ ਹੋਵੇਗੀ ਫ਼ਿਲਮ ‘ਕੁਛ ਖੱਟਾ ਹੋ ਜਾਏ’, ਗੁਰੂ ਰੰਧਾਵਾ ਤੇ ਸਈ ਮਾਂਜਰੇਕਰ ਨੇ ਸਾਂਝੇ ਕੀਤੇ ਅਨੁਭਵ

ਗੁਰੂ ਰੰਧਾਵਾ ਅਤੇ ਸਈ ਮਾਂਜਰੇਕਰ ਦੀ ਫ਼ਿਲਮ ‘ਕੁਛ ਖੱਟਾ ਹੋ ਜਾਏ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜੀ. ਅਸ਼ੋਕ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਇਕ ਕਾਮੇਡੀ ਸ਼ੈਲੀ ਦੀ ਫ਼ਿਲਮ ਹੈ। ਫ਼ਿਲਮ ਨੂੰ ਅਮਿਤ ਅਤੇ ਲਵੀਨਾ ਭਾਟੀਆ ਨੇ ਪ੍ਰੋਡਿਊਸ ਕੀਤਾ ਹੈ। ਪੰਜਾਬੀ ਸਿੰਗਰ ਗੁਰੂ ਰੰਧਾਵਾ ਇਸਦੇ ਜ਼ਰੀਏ ਐਕਟਿੰਗ ਡੈਬਿਊ ਕਰ ਰਹੇ ਹਨ। ਫਿਲਮ ਵਿਚ ਗੁਰੂ ਅਤੇ ਸਈ ਤੋਂ ਇਲਾਵਾ ਅਨੁਪਮ ਖੇਰ ਅਤੇ ਈਲਾ ਅਰੁਣ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਸਈ ਦੀ ਇਹ ਤੀਜੀ ਹਿੰਦੀ ਫ਼ਿਲਮ ਹੋਵੇਗੀ। ਫਿਲਮ ਦੀ ਕਹਾਣੀ ਬਹੁਤ ਦਿਲਚਸਪ ਹੈ। ਕੁੱਲ ਮਿਲਾਕੇ ਫ਼ਿਲਮ ‘ਕੁਛ ਖੱਟਾ ਹੋ ਜਾਏ’ ਇਕ ਮਿੱਠੀ ਪ੍ਰੇਮ ਕਹਾਣੀ ਹੈ। ਕਹਾਣੀ ਵਿਚ ਤੁਹਾਨੂੰ ਗੁਰੂ ਅਤੇ ਸਈ ਦੀ ਅਨੋਖੀ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਇਹ 16 ਫਰਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਫਿਲਮ ਬਾਰੇ ਦੋਨਾਂ ਕਲਾਕਾਰਾਂ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਸਈ ਮਾਂਜਰੇਕਰ
ਫ਼ਿਲਮ ਵਿਚ ਅਨੁਪਮ ਖੇਰ ਅਤੇ ਈਲਾ ਜੀ ਵਰਗੇ ਸੀਨੀਅਰ ਕਲਾਕਾਰਾਂ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ ?

ਇਨੇ ਸੀਨੀਅਰ ਅਦਾਕਾਰਾਂ ਨਾਲ ਕੰਮ ਕਰਨ ਦਾ ਮੇਰਾ ਤਜ਼ਰਬਾ ਬਹੁਤ ਵਧੀਆ ਰਿਹਾ ਕਿਉਂਕਿ ਉਸ ਸਮੇਂ ਅਸੀਂ ਦੇਖਦੇ ਹਾਂ ਕਿ ਉਹ ਕਿਵੇਂ ਕੰਮ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਦੇਖ ਕੇ ਸਿੱਖਦੇ ਹਾਂ ਅਤੇ ਹਰ ਸਮੇਂ ਉਹ ਤੁਹਾਨੂੰ ਕੁਝ ਨਾ ਕੁਝ ਗਾਈਡੈਂਸ ਦਿੰਦੇ ਹਨ। ਮੈਂ ਆਪਣੇ ਸਾਰੇ ਸੀਨੀਅਰਜ਼ ਤੋਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖੀਆਂ।

ਜਿਸ ਤਰ੍ਹਾਂ ਫ਼ਿਲਮ ਵਿਚ ਗੁਰੂ ਤੁਹਾਨੂੰ ਸਪੋਰਟ ਕਰ ਰਹੇ ਹਨ, ਉਸੇ ਤਰ੍ਹਾਂ ਅਸਲ ਜ਼ਿੰਦਗੀ ਵਿਚ ਤੁਹਾਡਾ ਸਪੋਰਟ ਸਿਸਟਮ ਕੌਣ ਹੈ?
ਮੈਨੂੰ ਇੱਥੇ ਤੱਕ ਪਹੁੰਚਣ ਲਈ ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤਾ ਹੈ। ਮੇਰੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ ਮੇਰੀ ਜ਼ਿੰਦਗੀ ਵਿਚ ਕਈ ਅਜਿਹੇ ਲੋਕ ਆਏ ਹਨ ਜੋ ਮੇਰਾ ਸਪੋਰਟ ਸਿਸਟਮ ਬਣੇ। ਮੇਰੇ ਪਿਤਾ ਜੀ ਨੇ ਹਰ ਸਮੇਂ ਮੇਰਾ ਸਾਥ ਦਿੱਤਾ। ਨਾਲ ਹੀ ਮੇਰੇ ਚਾਚਾ ਜੀ ਵੀ ਮੇਰੇ ਲਈ ਹਮੇਸ਼ਾ ਸਪੋਰਟਿਵ ਰਹੇ ਹੈ। ਮੇਰੇ ਦੋਸਤਾਂ ਨੇ ਵੀ ਮੇਰੇ ਚੰਗੇ-ਮਾੜੇ ਸਮੇਂ ਵਿਚ ਸਾਥ ਦਿੱਤਾ ਹੈ ਅਤੇ ਮੇਰੇ ਨਾਲ ਖੜ੍ਹੇ ਰਹੇ ਹਨ।

ਫ਼ਿਲਮ ਵਿਚ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਬਹੁਤ ਵਧੀਆ ਮੈਸੇਜ ਦਿੱਤਾ ਹੈ। ਕੀ ਇਹ ਫ਼ਿਲਮ ਕਰਨ ਦਾ ਤੁਹਾਡਾ ਇਹ ਕਾਰਨ ਵੀ ਸੀ?
ਫ਼ਿਲਮ ਦੀ ਕਹਾਣੀ ਵਿਚ ਜੋ ਲੜਕੀ ਹੈ ਉਹ ਆਈ. ਏ. ਐੱਸ. ਬਣਨਾ ਚਾਹੁੰਦੀ ਹੈ ਅਤੇ ਉਸ ਦਾ ਸਾਥੀ ਉਸ ਲਈ ਉਸ ਦਾ ਸਾਥ ਦਿੰਦਾ ਹੈ। ਫ਼ਿਲਮ ਵਿਚ ਔਰਤ ਦੇ ਕੰਮ ਕਰਨ, ਉਨ੍ਹਾਂ ਦੇ ਅੱਗੇ ਵਧਣ ਦਾ ਸੰਦੇਸ਼ ਦਿੱਤਾ ਹੈ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਕ ਅਜਿਹਾ ਕਿਰਦਾਰ ਨਿਭਾਅ ਰਹੀ ਹਾਂ ਜੋ ਇਕ ਮਜ਼ਬੂਤ ਮਹਿਲਾ ਦਾ ਹੈ ਅਤੇ ਜ਼ਿੰਦਗੀ ਵਿਚ ਕੁਝ ਹਾਸਿਲ ਕਰਨਾ ਚਾਹੁੰਦੀ ਹੈ। ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਪਰਿਵਾਰ ਦੀ ਨੂੰਹ ਦੀ ਜ਼ਿੰਮੇਵਾਰੀ ਵੀ ਨਿਭਾਅ ਰਹੀ ਹੈ।

ਕਿਰਦਾਰ ਮੇਰੇ ਵਰਗਾ ਸੀ ਇਸ ਲਈ ਪਸੰਦ ਆਈ ਸਕ੍ਰਿਪਟ : ਗੁਰੂ
‘ਕੁੱਛ ਮੀਠਾ ਹੋ ਜਾਏ’ ਤਾਂ ਅਸੀਂ ਸੁਣਿਆ ਹੈ ਪਰ ਕੁੱਛ ਖੱਟਾ ਹੋ ਜਾਏ ਟਾਈਟਲ ਕਿਉਂ ?

ਸਾਡੀ ਜ਼ਿੰਦਗੀ ਵਿਚ ਕਈ ਵਾਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਖੱਟਾ ਕਹਿ ਸਕਦੇ ਹਾਂ। ਉਦਾਹਰਨ ਲਈ, ਜਦੋਂ ਅਸੀਂ ਘਰੋਂ ਨਿਕਲਦੇ ਹਾਂ ਅਤੇ ਬਹੁਤ ਜ਼ਿਆਦਾ ਟਰੈਫਿਕ ਹੋਵੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਖੱਟਾ ਹੋ ਗਿਆ ਹੈ। ਇਸੇ ਤਰ੍ਹਾਂ ਜ਼ਿੰਦਗੀ ਵਿਚ ਅਸੀਂ ਬਹੁਤ ਕੁਝ ਸਿੱਖਦੇ ਹਾਂ ਅਤੇ ਉਤਰਾਅ-ਚੜ੍ਹਾਅ ਦੇ ਨਾਲ ਅੱਗੇ ਵਧਦੇ ਹਾਂ ਅਤੇ ਉਹ ਉਤਰਾਅ-ਚੜ੍ਹਾਅ ਵੀ ਜ਼ਰੂਰੀ ਹਨ। ਜਦੋਂ ਤੱਕ ਜ਼ਿੰਦਗੀ ਵਿਚ ਕੁਝ ਖੱਟਾ ਨਹੀਂ ਹੋਵੇਗਾ, ਉਦੋਂ ਤੱਕ ਮਿੱਠੇ ਦਾ ਵੀ ਮਜ਼ਾ ਨਹੀਂ ਆਵੇਗਾ। ਅਸੀਂ ਹਰ ਰੋਜ਼ ਅਜਿਹੇ ਦਿਨ ਦੀ ਭਾਲ ਕਰਦੇ ਹਾਂ ਕਿ ਅੱਜ ਕੁਝ ਵੀ ਖੱਟਾ ਨਹੀਂ ਹੋਵੇਗਾ। ਇਸੇ ਤਰ੍ਹਾਂ ਫ਼ਿਲਮ ਦੀ ਕਹਾਣੀ ਵਿਚ ਵੀ ਕਈ ਉਤਰਾਅ-ਚੜ੍ਹਾਅ ਹਨ, ਇਸ ਲਈ ਫਿਲਮ ਦਾ ਟਾਈਟਲ ‘ਕੁਛ ਖੱਟਾ ਹੋ ਜਾਏ’ ਰੱਖਿਆ ਗਿਆ ਹੈ।

ਤੁਸੀਂ ਸਿੰਗਿੰਗ ਦੇ ਗੁਰੂ ਤਾਂ ਹੋ ਹੀ ਅਤੇ ਹੁਣ ਐਕਟਿੰਗ ਦੇ ਗੁਰੂ ਬਣਨ ਜਾ ਰਹੇ ਹੋ। ਅਜਿਹੇ ਵਿਚ ਇਸ ਫਿਲਮ ਨੂੰ ਕਿਉਂ ਚੁਣਿਆ ?
ਇਹ ਫ਼ਿਲਮ ਇਸ ਲਈ ਚੁਣੀ ਕਿਉਂਕਿ ਇਕ ਤਾਂ ਇਸ ਵਿਚ ਸਈ ਸੀ। ਜਦੋਂ ਮੈਂ ਸੋਚਿਆ ਕਿ ਮੈਂ ਫ਼ਿਲਮ ਕਰਨੀ ਹੈ, ਤਾਂ ਮੇਰੇ ਕੋਲ ਕਈ ਸਕਿ੍ਰਪਟਾਂ ਆਈਆਂ ਅਤੇ ਮੈਨੂੰ ਕੁਝ ਅਜਿਹਾ ਕਰਨਾ ਸੀ ਕਿ ਜਿਸ ਤਰ੍ਹਾਂ ਦਾ ਮੈਂ ਹਾਂ, ਉਸ ਵਿਚ ਕੰਫਰਟੇਬਲ ਰਹਾਂ। ਜਦੋਂ ਇਸ ਦੀ ਸਕ੍ਰਿਪਟ ਮੈਨੂੰ ਸੁਣਾਈ ਗਈ ਤਾਂ ਮੈਂ ਬਹੁਤ ਹੱਸਿਆ ਅਤੇ ਮੈਨੂੰ ਇਹ ਬਹੁਤ ਪਸੰਦ ਆਈ। ਮੈਂ ਵੀ ਆਪਣੇ ਆਪ ਨੂੰ ਇਸ ਕਿਰਦਾਰ ਦੀ ਜਗ੍ਹਾ ਰੱਖ ਕੇ ਦੇਖਿਆ। ਮੈਨੂੰ ਕਹਾਣੀ ਪਸੰਦ ਆਈ ਅਤੇ ਮੈਂ ਇਸ ਫ਼ਿਲਮ ਨੂੰ ਕਰਨ ਲਈ ਹਾਂ ਕਹਿ ਦਿੱਤੀ।

ਗੁਰੂ ਰੰਧਾਵਾ
ਤੁਹਾਡੇ ਲਈ ਗਾਇਕੀ ਤੋਂ ਬਾਅਦ ਐਕਟਿੰਗ ਕਿੰਨਾ ਔਖਾ ਸੀ?

ਮੇਰੇ ਲਈ ਐਕਟਿੰਗ ਕਰਨਾ ਮਤਲਬ 10ਵੀਂ ਅਤੇ 12ਵੀਂ ਦਾ ਇਮਤਿਹਾਨ ਹੋਣਾ। ਸਿੰਗਿੰਗ ਜਿਵੇਂ 10ਵੀਂ ਦਾ ਇਮਤਿਹਾਨ ਹੋਵੇ ਅਤੇ ਐਕਟਿੰਗ ਮਤਲਬ ਸਿੰਗਿਗ ਤੋਂ ਹੋਰ ਮੁਸ਼ਕਲ 12ਵੀਂ ਦਾ ਇਮਤਿਹਾਨ। ਮੈਂ ਕਹਿ ਸਕਦਾ ਹਾਂ ਕਿ ਗਾਇਕੀ ਤੋਂ ਬਾਅਦ ਐਕਟਿੰਗ ਕਰਨਾ ਔਖਾ ਕੰਮ ਹੈ।

ਗੁਰੂ, ਫ਼ਿਲਮਾਂ ਵਿਚ ਆਉਣਾ ਤੁਹਾਡੇ ਪਲਾਨ ਦਾ ਹੀ ਹਿੱਸਾ ਸੀ ਜਾਂ ਇਹ ਅਚਾਨਕ ਹੋਇਆ?
ਫ਼ਿਲਮਾਂ ਵਿਚ ਆਉਣਾ ਅਤੇ ਐਕਟਿੰਗ ਕਰਨਾ ਅਜਿਹਾ ਮੇਰਾ ਕੋਈ ਪਲਾਨ ਨਹੀਂ ਸੀ ਪਰ ਮੈਂ ਸਿਰਫ ਉਹ ਕਰਦਾ ਰਹਿੰਦਾ ਹਾਂ ਜੋ ਪ੍ਰਮਾਤਮਾ ਮੇਰੇ ਕੋਲੋਂ ਕਰਵਾਉਂਦੇ ਰਹਿੰਦੇ ਹਨ। ਜਿਸ ਤਰ੍ਹਾਂ ਨਾਲ ਉਨ੍ਹਾਂ ਦੀ ਮੇਰੇ ’ਤੇ ਕਿ੍ਰਪਾ ਹੈ, ਮੈਂ ਬਸ ਕੰਮ ਕਰਦਾ ਰਹਿੰਦਾ ਹਾਂ। ਸਭ ਕੁਝ ਆਪਣੇ ਆਪ ਹੀ ਹੁੰਦਾ ਚਲਿਆ ਜਾਂਦਾ ਹੈ। ਮੈਂ ਬਹੁਤ ਸੋਚਦਾ ਹਾਂ ਕਿ ਮੈਂ ਆਪਣੀ ਅਸਲ ਜ਼ਿੰਦਗੀ ਵਿਚ ਕੁਝ ਵੱਡਾ ਕਰਨਾ ਹੈ ਪਰ ਇਹ ਸਭ ਉਦੋਂ ਹੀ ਸੰਭਵ ਹੈ ਜਦੋਂ ਪ੍ਰਮਾਤਮਾ ਤੁਹਾਨੂੰ ਉੱਥੋਂ ਤੱਕ ਪਹੁੰਚਾਏ।


author

sunita

Content Editor

Related News