ਫ਼ਿਲਮ ‘ਦੇਵਰਾ : ਪਾਰਟ-1’ ਨੇ ਰਿਲੀਜ਼ ਤੋਂ ਪਹਿਲਾਂ ਉੱਤਰੀ ਅਮਰੀਕਾ ’ਚ ਰਚਿਆ ਇਤਿਹਾਸ

Friday, Sep 27, 2024 - 12:31 PM (IST)

ਮੁੰਬਈ (ਬਿਊਰੋ) - ਜੂਨੀਅਰ ਐੱਨ. ਟੀ. ਆਰ. ਦੀ ਫ਼ਿਲਮ ‘ਦੇਵਰਾ : ਪਾਰਟ 1’ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਉੱਤਰੀ ਅਮਰੀਕਾ ਵਿਚ ਪ੍ਰੀ-ਸੇਲ ’ਚ ਇਤਿਹਾਸ ਰਚ ਦਿੱਤਾ ਹੈ। ਇਹ ਫ਼ਿਲਮ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਇਸ ਨੂੰ ਰਿਲੀਜ਼ ਤੋਂ ਪਹਿਲਾਂ ਹੀ ਬਲਾਕਬਸਟਰ ਮੰਨਿਆ ਜਾ ਰਿਹਾ ਹੈ। ਹਿੰਦੀ ਬਾਲਟ ’ਚ ਵੀ ਫ਼ਿਲਮ ਦੀ ਐਡਵਾਂਸ ਬੁਕਿੰਗ ਨੇ ਤੇਜ਼ੀ ਫੜੀ ਹੈ। ਇਸ ਦੌਰਾਨ, ਫ਼ਿਲਮ ਨੇ ਦੱਖਣ 'ਚ ਆਪਣੀ ਸ਼ਾਨਦਾਰ ਐਡਵਾਂਸ ਬੁਕਿੰਗ ਦਾ ਸਿਲਸਿਲਾ ਜਾਰੀ ਰੱਖਿਆ ਹੈ।

ਇਹ ਖ਼ਬਰ ਵੀ ਪੜ੍ਹੋ ਤਲਾਕ ਦੀਆਂ ਖ਼ਬਰਾਂ ਵਿਚਾਲੇ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਦਿੱਤਾ ਅਜਿਹਾ ਬਿਆਨ

ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਪਹਿਲਾਂ ਹੀ 5,347 ਸ਼ੋਅਜ਼ ਤੋਂ 35.98 ਕਰੋੜ ਰੁਪਏ ਇਕੱਠੇ ਕਰ ਚੁੱਕੇ ਹਨ ਅਤੇ 66 ਫੀਸਦੀ ਸੀਟਾਂ ਬੁੱਕ ਹੋ ਚੁੱਕੀਆਂ ਹਨ। ਕਰਨਾਟਕ ਨੇ 1,320 ਸ਼ੋਅ ਲਈ 5.79 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ, ਜਿਸ 'ਚ ਬੈਠਣ ਦੀ ਸਮਰੱਥਾ ਦਾ 32 ਫੀਸਦੀ ਪਹਿਲਾਂ ਹੀ ਲਾਕ ਹੋ ਚੁੱਕਾ ਹੈ। ਇਸ ਦੇ ਨਾਲ ਹੀ ਗਲੋਬਲ ਫਰੰਟ ’ਤੇ ਫ਼ਿਲਮ ਨੇ ਪ੍ਰੀਮੀਅਰ ਸਣੇ ਵਿਸ਼ਵਵਿਆਪੀ ਬੁਕਿੰਗ ’ਚ 51 ਕਰੋੜ ਰੁਪਏ ਕਮਾ ਲਏ ਹਨ। ਸਿਰਫ਼ ਉੱਤਰੀ ਅਮਰੀਕਾ ਵਿਚ ਹੀ ਫ਼ਿਲਮ ਦੀ ਪ੍ਰੀ-ਸੇਲ $2.5 ਐੱਮ+ ਤੋਂ ਵੱਧ ਗਈ ਹੈ। ਯੂ.ਕੇ. ਪ੍ਰੀਮੀਅਰ ਲਈ 20,000 ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News