ਧੋਤੀ ਪਾਏ ਕਿਸਾਨ ਨੂੰ ਮਾਲ 'ਚ ਨਹੀਂ ਮਿਲੀ ਐਂਟਰੀ, Gauahar Khan ਨੇ ਵੀਡੀਓ ਸ਼ੇਅਰ ਕਰਕੇ ਕੀਤੀ ਨਿੰਦਾ
Thursday, Jul 18, 2024 - 03:12 PM (IST)
ਮੁੰਬਈ- ਅਦਾਕਾਰਾ ਅਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਗੌਹਰ ਖਾਨ ਨੇ ਕਰਨਾਟਕ ਦੇ ਇਕ ਕਿਸਾਨ ਦੇ ਉਸ ਵੀਡੀਓ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਜਿਸ 'ਚ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਮਾਲ 'ਚ ਇਸ ਲਈ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਉਸ ਨੇ ਧੋਤੀ ਪਾਈ ਹੋਈ ਸੀ।ਕਈ ਮੀਡੀਆ ਰਿਪੋਰਟਾਂ ਮੁਤਾਬਕ ਹਵੇਰੀ ਦਾ ਇੱਕ 60 ਸਾਲਾ ਕਿਸਾਨ ਆਪਣੀ ਪਤਨੀ ਅਤੇ ਬੇਟੇ ਨਾਲ ਬੈਂਗਲੁਰੂ ਦੇ ਜੀ.ਟੀ. ਮਾਲ 'ਚ ਫ਼ਿਲਮ ਦੇਖਣ ਗਿਆ ਸੀ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਉਸ ਦੇ ਪਹਿਰਾਵੇ ਨੂੰ ਅਣਉਚਿਤ ਦੱਸਿਆ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਕਿਸਾਨ ਚਿੱਟੀ ਕਮੀਜ਼, ਧੋਤੀ ਅਤੇ ਪੱਗ ਪਹਿਨੇ ਨਜ਼ਰ ਆ ਰਹੇ ਹਨ। ਕਥਿਤ ਤੌਰ 'ਤੇ, ਉਸ ਨੂੰ ਪੈਂਟ ਪਹਿਨਣ ਲਈ ਕਿਹਾ ਗਿਆ ਸੀ ਅਤੇ ਸੁਰੱਖਿਆ ਅਤੇ ਪ੍ਰਬੰਧਨ ਦੀ ਬੇਨਤੀ ਕਰਨ ਦੇ ਬਾਵਜੂਦ, ਉਸ ਨੂੰ ਅੰਦਰ ਨਹੀਂ ਜਾਣ ਦਿੱਤਾ।
ਗੌਹਰ ਨੇ ਬੁੱਧਵਾਰ (17 ਜੁਲਾਈ) ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਵੀਡੀਓ ਸ਼ੇਅਰ ਕੀਤੀ ਅਤੇ ਮਾਲ ਦੀ ਆਲੋਚਨਾ ਕੀਤੀ। ਉਨ੍ਹਾਂ ਮਾਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਾਰਤੀ ਸੱਭਿਆਚਾਰ 'ਤੇ ਮਾਣ ਹੋਣਾ ਚਾਹੀਦਾ ਹੈ। ਗੌਹਰ ਨੇ ਲਿਖਿਆ, "ਇਹ ਬਿਲਕੁੱਲ ਸ਼ਰਮਨਾਕ ਹੈ। ਮਾਲ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਭਾਰਤ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਸੱਭਿਆਚਾਰ 'ਤੇ ਮਾਣ ਹੋਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਸਰਦਾਰ 2' ਦੀ ਸ਼ੂਟਿੰਗ ਦੌਰਾਨ ਹੋਇਆ ਹਾਦਸਾ, 20 ਫੁੱਟ ਤੋਂ ਹੇਠਾਂ ਡਿੱਗ ਕੇ ਸਟੰਟਮੈਨ ਦੀ ਹੋਈ ਮੌਤ
"ਮਾਲ ਦੇ ਇੰਚਾਰਜ ਬੀ ਸੁਰੇਸ਼ ਨੇ ਕਿਹਾ, "ਸੁਰੱਖਿਆ ਕਰਮੀਆਂ ਨੇ ਸਿਰਫ਼ ਕੱਪੜਿਆਂ ਦੇ ਆਧਾਰ 'ਤੇ ਦਾਖ਼ਲੇ ਤੋਂ ਇਨਕਾਰ ਕਰਕੇ ਇੱਕ ਗੰਭੀਰ ਗਲਤੀ ਕੀਤੀ ਹੈ। ਅਸੀਂ ਸਾਰੇ ਸਟਾਫ਼ ਨੂੰ ਪਹਿਰਾਵੇ ਦੇ ਆਧਾਰ 'ਤੇ ਬਿਨਾਂ ਕਿਸੇ ਭੇਦਭਾਵ ਦੇ, ਸਾਰਿਆਂ ਨਾਲ ਬਰਾਬਰ ਦਾ ਵਿਵਹਾਰ ਕਰਨ ਦੀ ਹਦਾਇਤ ਦਿੱਤੀ ਹੈ। ਇਸ ਦੌਰਾਨ ਗੌਹਰ ਇਸ ਸਮੇਂ ਆਪਣਾ ਜ਼ਿਆਦਾਤਰ ਸਮਾਂ ਆਪਣੇ ਛੋਟੇ ਬੇਟੇ ਜ਼ੇਹਾਨ ਨਾਲ ਬਿਤਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਦਸੰਬਰ 2020 'ਚ ਜ਼ੈਦ ਨਾਲ ਵਿਆਹ ਕੀਤਾ ਅਤੇ 10 ਮਈ, 2023 ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ।
ਇਹ ਖ਼ਬਰ ਵੀ ਪੜ੍ਹੋ -ਲਾਫਟਰ ਕੁਈਨ ਭਾਰਤੀ ਸਿੰਘ ਦਾ YouTube ਚੈਨਲ ਹੋਇਆ ਹੈਕ, ਲਗਾਈ ਮਦਦ ਦੀ ਗੁਹਾਰ
ਵਰਕ ਫਰੰਟ 'ਤੇ, ਗੌਹਰ ਨੇ ਰਿਤਵਿਕ ਧੰਜਾਨੀ ਨਾਲ 'ਝਲਕ ਦਿਖਲਾ ਜਾ' ਦੇ 11ਵੇਂ ਸੀਜ਼ਨ ਦੀ ਮੇਜ਼ਬਾਨੀ ਕੀਤੀ। ਉਨ੍ਹਾਂ ਨੇ ਅਜੇ ਆਪਣੇ ਆਉਣ ਵਾਲੇ ਕਿਸੇ ਵੀ ਪ੍ਰੋਜੈਕਟ ਦਾ ਐਲਾਨ ਨਹੀਂ ਕੀਤਾ ਹੈ।