26 ਸਾਲ ਦੀ ਉਮਰ ''ਚ ਮ੍ਰਿਤਕ ਮਿਲੀ ਸੀ ਮਸ਼ਹੂਰ ਸਟਾਰ, ਹੁਣ ਮੌਤ ਦੇ ਕਾਰਨਾਂ ਦਾ ਹੋਇਆ ਖੁਲਾਸਾ

Wednesday, Aug 21, 2024 - 12:46 PM (IST)

26 ਸਾਲ ਦੀ ਉਮਰ ''ਚ ਮ੍ਰਿਤਕ ਮਿਲੀ ਸੀ ਮਸ਼ਹੂਰ ਸਟਾਰ, ਹੁਣ ਮੌਤ ਦੇ ਕਾਰਨਾਂ ਦਾ ਹੋਇਆ ਖੁਲਾਸਾ

ਨਿਊਯਾਰਕ - ਹੁਣ ਮਸ਼ਹੂਰ ਐਡਲਟ ਸਟਾਰ ਸੋਫੀਆ ਲਿਓਨ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਅਤੇ ਉਸ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆ ਗਿਆ ਹੈ।ਜੀ ਹਾਂ, ਕੁਝ ਸਮਾਂ ਪਹਿਲਾਂ ਖ਼ਬਰ ਆਈ ਸੀ ਕਿ ਐਡਲਟ ਸਟਾਰ ਆਪਣੇ ਪੁਰਾਣੇ ਘਰ 'ਚ ਮ੍ਰਿਤਕ ਪਾਈ ਗਈ ਸੀ। ਇਸ 26 ਸਾਲਾਂ ਸਟਾਰ ਮੌਤ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਲੋਕ ਇਸ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਸਨ।ਇਸ ਤੋਂ ਪਹਿਲਾਂ TMZ ਦੁਆਰਾ ਪ੍ਰਾਪਤ ਕੀਤੀ ਗਈ ਇੱਕ ਪੁਲਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਲਿਓਨ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਧੀ ਨੂੰ ਅਕਸਰ ਆਤਮ ਹੱਤਿਆ ਦੇ ਵਿਚਾਰ ਆਉਂਦੇ ਸਨ ਅਤੇ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲਈ ਜਾਣੀ ਜਾਂਦੀ ਸੀ।

PunjabKesari

ਉਸ ਦੀ ਮੌਤ ਦੇ ਕਈ ਮਹੀਨਿਆਂ ਬਾਅਦ ਹੁਣ ਖਬਰਾਂ ਆ ਰਹੀਆਂ ਹਨ ਕਿ ਸੋਫੀਆ ਲਿਓਨ ਦੀ ਮੌਤ ਨਸ਼ੇ ਕਾਰਨ ਹੋਈ ਹੈ। ਐਡਲਟ ਫਿਲਮ ਸਟਾਰ ਸੋਫੀਆ ਲਿਓਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ, ਅਧਿਕਾਰੀਆਂ ਨੇ ਮੰਗਲਵਾਰ ਨੂੰ ਐਲਾਨ ਕੀਤਾ। ਉਸ ਦੀ ਮੌਤ ਦੇ ਸਮੇਂ ਉਹ ਸਿਰਫ 26 ਸਾਲ ਦੀ ਸੀ ਅਤੇ ਅਲਬੂਕਰਕ 'ਚ ਆਪਣੇ ਘਰ 'ਚ ਮ੍ਰਿਤਕ ਪਾਈ ਗਈ ਸੀ। ਉਸ ਸਮੇਂ ਪੁਲਸ ਨੇ ਮੌਤ ਨੂੰ ਸ਼ੱਕੀ ਦੱਸਿਆ ਸੀ ਪਰ ਹੁਣ ਸਭ ਕੁਝ ਸਾਹਮਣੇ ਆ ਗਿਆ ਹੈ। ਸੋਸ਼ਲ ਮੀਡੀਆ 'ਤੇ ਲੋਕ ਸੋਫੀਆ ਲਿਓਨ ਬਾਰੇ ਕਈ ਗੱਲਾਂ ਕਹਿ ਰਹੇ ਹਨ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਸੈਲੀਬ੍ਰਿਟੀ ਨੇ ਇਸ ਤਰ੍ਹਾਂ ਦੁਨੀਆ ਛੱਡੀ ਹੋਵੇ।

PunjabKesari

ਸੋਫੀਆ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾਂਦਾ ਸੀ ਅਤੇ ਲੋਕ ਉਸ ਨੂੰ ਗੂਗਲ 'ਤੇ ਸਰਚ ਕਰਦੇ ਸਨ। ਉਹ ਐਡਲਟ ਫਿਲਮਾਂ ਦੀ ਦੁਨੀਆ 'ਚ ਆਪਣਾ ਨਾਮ ਬਣਾ ਰਹੀ ਸੀ। ਪਰ, ਉਸ ਨੇ ਇੰਨੀ ਦਵਾਈ ਕਿਉਂ ਖਾਧੀ? ਕਿਸ ਬਿਮਾਰੀ ਕਾਰਨ ਉਸ ਨੇ ਇੰਨੀਆਂ ਦਵਾਈਆਂ ਖਾ ਲਈਆਂ? ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News