ਮਸ਼ਹੂਰ ਅਦਾਕਾਰਾ ਨੇ ਕਰੀਬੀ ਦੋਸਤ ਦੇ ਘਰੋਂ ਚੋਰੀ ਕੀਤਾ 1 ਕਿਲੋ ਸੋਨਾ

03/06/2024 3:10:29 PM

ਐਂਟਰਟੇਨਮੈਂਟ ਡੈਸਕ - ਦੱਖਣ ਦੀ ਮਸ਼ਹੂਰ ਅਦਾਕਾਰਾ ਅਤੇ ਕੰਟੈਂਟ ਕ੍ਰਿਏਟਰ ਸੌਮਿਆ ਸ਼ੈੱਟੀ ਨੂੰ ਵਿਸ਼ਾਖਾਪਟਨਮ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਦਾਕਾਰਾ 'ਤੇ ਸੋਨਾ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਸੌਮਿਆ ਸ਼ੈੱਟੀ ਨੇ ਭਾਰਤੀ ਡਾਕ ਵਿਭਾਗ ਦੇ ਸੇਵਾਮੁਕਤ ਕਰਮਚਾਰੀ ਦੇ ਘਰ ਚੋਰੀ ਕੀਤੀ ਹੈ। ਅਦਾਕਾਰਾ ਨੇ ਇਸ ਘਟਨਾ ਨੂੰ ਆਪਣੇ ਹੀ ਦੋਸਤ ਦੇ ਘਰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਸਮੇਂ ਸਿਰ ਕਾਰਵਾਈ ਕਰਦੇ ਹੋਏ FIR ਦਰਜ ਕਰਕੇ ਸੌਮਿਆ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - ਤੜਕਸਾਰ Live ਹੋ ਗਏ ਸਰਵਣ ਸਿੰਘ ਪੰਧੇਰ, ਅੱਜ ਦੇ 'ਦਿੱਲੀ ਕੂਚ' ਨੂੰ ਲੈ ਕੇ ਕਹਿ ਦਿੱਤੀਆਂ ਇਹ ਗੱਲਾਂ (ਵੀਡੀਓ)

150 ਤੋਲੇ ਸੋਨੇ ਦੇ ਗਹਿਣੇ ਕੀਤੇ ਚੋਰੀ
ਭਾਰਤੀ ਡਾਕ ਵਿਭਾਗ ਦੇ ਸੇਵਾਮੁਕਤ ਕਰਮਚਾਰੀ ਪ੍ਰਸਾਦ ਬਾਬੂ ਨੇ ਆਪਣੇ ਘਰੋਂ 150 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਣ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਸੀ। ਪੁਲਸ ਦਾ ਕਹਿਣਾ ਹੈ ਕਿ ਸੌਮਿਆ ਅਕਸਰ ਪ੍ਰਸਾਦ ਦੇ ਘਰ ਆਉਂਦੀ ਸੀ। ਪ੍ਰਸਾਦ ਦੀ ਧੀ ਮੋਨਿਕਾ ਨਾਲ ਉਸ ਦੀ ਗੂੜ੍ਹੀ ਦੋਸਤੀ ਸੀ ਅਤੇ ਇਸ ਕਾਰਨ ਉਹ ਉਸ ਦੀ ਜੀਵਨ ਸ਼ੈਲੀ ਅਤੇ ਮਹਿੰਗੀਆਂ ਚੀਜ਼ਾਂ ਤੋਂ ਜਾਣੂ ਸੀ। ਅਜਿਹੇ 'ਚ ਉਸ ਨੇ ਪਰਿਵਾਰ ਦੇ ਭਰੋਸੇ ਦਾ ਗਲਤ ਫਾਇਦਾ ਉਠਾਇਆ ਹੈ। ਪੁਲਸ ਨੇ ਦੱਸਿਆ ਕਿ ਸੌਮਿਆ ਕਈ ਵਾਰ ਸੋਨਾ ਚੋਰੀ ਕਰਨ ਲਈ ਉਸ ਦੇ ਬੈੱਡਰੂਮ 'ਚ ਗਈ ਸੀ। ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਉਹ ਵਾਰ-ਵਾਰ ਕਮਰੇ 'ਚ ਜਾਂਦੀ ਰਹੀ।

ਇਹ ਖ਼ਬਰ ਵੀ ਪੜ੍ਹੋ -  ਕੰਗਣਾ ਰਣੌਤ ਨੇ ਫ਼ਿਰ ਲਿਆ ਦਿਲਜੀਤ ਦੋਸਾਂਝ ਨਾਲ ਪੰਗਾ! ਅੰਬਾਨੀ ਦੇ ਵਿਆਹ 'ਚ ਪਹੁੰਚੇ ਸਿਤਾਰਿਆਂ 'ਤੇ ਕੱਸਿਆ ਤੰਜ

ਪੁਲਸ ਨੇ ਕੀਤੀ ਕਾਰਵਾਈ
ਮੋਨਿਕਾ ਦੇ ਪਰਿਵਾਰ ਵਾਲੇ ਜਦੋਂ ਵਿਆਹ ਤੋਂ ਵਾਪਸ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਘਰ 'ਚ ਰੱਖਿਆ ਸੋਨੇ ਦਾ ਸਮਾਨ ਗਾਇਬ ਹੈ, ਜਿਸ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਗਈ। ਫੋਰੈਂਸਿਕ ਜਾਂਚ 'ਚ ਫਿੰਗਰਪ੍ਰਿੰਟ ਅਤੇ CCTV ਫੁਟੇਜ ਵੀ ਲਏ ਗਏ ਹਨ। ਇਸ ਦੌਰਾਨ 11 ਲੋਕ ਸ਼ੱਕ ਦੇ ਘੇਰੇ 'ਚ ਆਏ। ਇਸ ਤੋਂ ਬਾਅਦ ਪੁੱਛਗਿੱਛ ਕੀਤੀ ਗਈ, ਜਿਸ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ। ਇਸ 'ਚ ਸੌਮਿਆ ਵੀ ਸ਼ਾਮਲ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਇਸ ਮਾਮਲੇ 'ਚ ਸੌਮਿਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਸੌਮਿਆ ਸ਼ੈੱਟੀ ਬੜੀ ਚਲਾਕੀ ਨਾਲ ਗੋਆ ਚਲੀ ਗਈ।

ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਦੇ ਫੰਕਸ਼ਨ 'ਚ ਜਾਨਵਰਾਂ ਦੀ ਦੁਰਵਰਤੋਂ ਦਾ ਦੋਸ਼, ਟਰੰਪ ਦੀ ਧੀ ਦੀ ਤਸਵੀਰ ਸਾਂਝੀ ਕਰਕੇ ਕੀਤੀ ਰੱਜ ਕੇ ਨਿੰਦਿਆ

74 ਗ੍ਰਾਮ ਸੋਨਾ ਬਰਾਮਦ
ਗ੍ਰਿਫ਼ਤਾਰੀ ਤੋਂ ਬਾਅਦ ਸੌਮਿਆ ਸ਼ੈੱਟੀ ਨੇ ਚੋਰੀ ਦੀ ਗੱਲ ਕਬੂਲ ਕਰ ਲਈ। ਹੁਣ ਤੱਕ ਪੁਲਸ ਨੂੰ 74 ਗ੍ਰਾਮ ਸੋਨਾ ਮਿਲਿਆ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਕੋਲ ਬਾਕੀ ਸੋਨਾ ਨਹੀਂ ਹੈ, ਇਸ ਲਈ ਉਹ ਇਸ ਨੂੰ ਵਾਪਸ ਨਹੀਂ ਕਰ ਸਕਦੀ। ਇਸ ਪੂਰੇ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਅਜੇ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News