ਕਪੂਰ ਖਾਨਦਾਨ ਦੀ ਲਾਡਲੀ ਨੇ ਕਰਵਾਈ ਕਾਸਮੈਟਿਕ ਸਰਜਰੀ

Thursday, Jan 30, 2025 - 01:17 PM (IST)

ਕਪੂਰ ਖਾਨਦਾਨ ਦੀ ਲਾਡਲੀ ਨੇ ਕਰਵਾਈ ਕਾਸਮੈਟਿਕ ਸਰਜਰੀ

ਐਂਟਰਟੇਨਮੈਂਟ ਡੈਸਕ - ਮਰਹੂਮ ਅਦਾਕਾਰਾ ਸ਼੍ਰੀਦੇਵੀ ਅਤੇ ਨਿਰਮਾਤਾ ਬੋਨੀ ਕਪੂਰ ਦੀ ਧੀ ਖੁਸ਼ੀ ਕਪੂਰ ਆਪਣੀ ਦੂਜੀ ਫ਼ਿਲਮ 'ਲਵਯਾਪਾ' ਦੀ ਰਿਲੀਜ਼ਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫ਼ਿਲਮ 'ਚ ਆਮਿਰ ਖ਼ਾਨ ਦਾ ਪੁੱਤਰ ਜੁਨੈਦ ਖ਼ਾਨ ਵੀ ਉਨ੍ਹਾਂ ਨਾਲ ਮੁੱਖ ਭੂਮਿਕਾ 'ਚ ਹੈ। ਆਪਣੀ ਸ਼ੁਰੂਆਤ ਤੋਂ ਪਹਿਲਾਂ ਹੀ, ਖੁਸ਼ੀ ਦੀ ਕਾਸਮੈਟਿਕ ਸਰਜਰੀ ਕਰਵਾਉਣ ਲਈ ਆਲੋਚਨਾ ਕੀਤੀ ਗਈ ਸੀ। ਹੁਣ ਇੱਕ ਇੰਟਰਵਿਊ ਦੌਰਾਨ ਉਸਨੇ ਸਰਜਰੀ ਕਰਵਾਉਣ ਦੀ ਗੱਲ ਸਵੀਕਾਰ ਕੀਤੀ ਹੈ।

PunjabKesari

ਖ਼ੁਦ ਕੀਤਾ ਕਬੂਲਨਾਮਾ
ਖੁਸ਼ੀ ਕਪੂਰ ਨੇ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਵੱਡੀ ਗੱਲ ਹੈ।' ਮੈਂ ਪਲਾਸਟਿਕ ਸ਼ਬਦ ਨੂੰ ਇਸ ਤਰ੍ਹਾਂ ਦੇਖਦੀ ਹਾਂ। ਪਲਾਸਟਿਕ ਅਜਿਹਾ ਹੈ ਜਿਵੇਂ ਲੋਕ ਸੋਚਦੇ ਹਨ ਕਿ ਇਹ ਕਿਸੇ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਅਪਮਾਨ ਹੈ। ਇੰਡਸਟਰੀ 'ਚ ਆਉਣ ਤੋਂ ਪਹਿਲਾਂ ਹੀ, ਲੋਕਾਂ ਕੋਲ ਮੇਰੇ ਬਾਰੇ ਇੱਕ ਧਾਰਨਾ ਸੀ ਕਿ ਮੈਂ ਕਿਵੇਂ ਹਾਂ ਅਤੇ ਮੈਂ ਕੌਣ ਹਾਂ। ਇਸ 'ਚੋਂ ਜ਼ਿਆਦਾਤਰ ਨਕਾਰਾਤਮਕ ਹੈ।

PunjabKesari

ਕੀ ਹੈ ਪੂਰਾ ਮਾਮਲਾ?
ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਖੁਸ਼ੀ ਕਪੂਰ ਨੇ ਆਪਣੇ ਇੱਕ ਪੁਰਾਣੇ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਸੀ, ਜਿਸ 'ਚ ਉਹ ਆਪਣੀ ਮਾਂ ਸ਼੍ਰੀਦੇਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦਿਖਾਈ ਦੇ ਰਹੀ ਸੀ। ਇੱਕ ਯੂਜ਼ਰ ਨੇ ਲਿਖਿਆ, "ਮੈਂ ਸੱਚ ਕਹਾਂਗਾ, ਖੁਸ਼ੀ ਪਹਿਲਾਂ ਵਰਗੀ ਹੀ ਦਿਖਾਈ ਦਿੰਦੀ ਹੈ।"

PunjabKesari

ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, ''ਧੰਨਵਾਦ। ਉਹ ਉਸ ਸਮੇਂ 12 ਸਾਲ ਦੀ ਸੀ। ਉਸ ਨੇ ਹੁਣੇ-ਹੁਣੇ ਹੀ ਬ੍ਰੇਸੇਜ ਲਗਾਏ ਸਨ, ਬਸ ਇੰਨਾ ਹੀ।'' ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਖੁਸ਼ੀ ਕਪੂਰ ਨੇ ਲਿਖਿਆ ਸੀ, ''ਲਿਪ ਫਿਲਰਸ। ਹਾ ਹਾ ਹਾ।'' ਇਸ ਦੇ ਨਾਲ ਹੀ ਉਸ ਨੇ ਇੱਕ ਇਮੋਟੀਕੋਨ ਵੀ ਸਾਂਝਾ ਕੀਤਾ, ਜਿਸ 'ਤੇ ਨੱਕ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਉਸ ਨੇ ਨੱਕ ਫਿਲਰ ਵੀ ਕਰਵਾਏ ਹਨ।

PunjabKesari

ਖੁਸ਼ੀ ਕਪੂਰ ਜਲਦੀ ਹੀ ਫ਼ਿਲਮ 'ਲਵਯਾਪਾ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ। ਇਹ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਉਸ ਦੀ ਪਹਿਲੀ ਫ਼ਿਲਮ ਹੋਵੇਗੀ ਕਿਉਂਕਿ ਉਸ ਦੀ ਪਹਿਲੀ ਫ਼ਿਲਮ 'ਦਿ ਆਰਚੀਜ਼' ਸਿੱਧੇ OTT 'ਤੇ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਉਸ ਨਾਲ ਜੁਨੈਦ ਖ਼ਾਨ ਅਤੇ ਆਸ਼ੂਤੋਸ਼ ਰਾਣਾ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਹਨ। ਇਹ ਫ਼ਿਲਮ 7 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

PunjabKesari

PunjabKesari

PunjabKesari
 


author

sunita

Content Editor

Related News