ਫਿਲਮ ‘ਵੇਦਾ’ ਦਾ ਡਾਂਸ ਨੰਬਰ ‘ਮੰਮੀ ਜੀ’ ਰਿਲੀਜ਼

Friday, Aug 09, 2024 - 12:47 PM (IST)

ਮੁੰਬਈ (ਬਿਊਰੋ) - ਜੀ ਸਟੂਡੀਓ, ਐਮੇ ਐਂਟਰਟੇਨਮੈਂਟ ਅਤੇ ਜੇ. ਏ. ਐਂਟਰਟੇਨਮੈਂਟ ਫਿਲਮ ‘ਵੇਦਾ’ ਦੀ ਰਿਲੀਜ਼ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹਨ। ਫਿਲਮ ਦੀ ਐਕਸ਼ਨ ਤੇ ਦਮਦਾਰ ਕਹਾਣੀ ਦੀ ਕਾਫੀ ਤਾਰੀਫ ਹੋ ਰਹੀ ਹੈ। ‘ਵੇਦਾ’ ਦੇ ਹਾਲ ਹੀ ’ਚ ਰਿਲੀਜ਼ ਹੋਏ ਟ੍ਰੇਲਰ ਨੇ ਇੰਟਰਨੈੱਟ ’ਤੇ ਤੂਫਾਨ ਲਿਆ ਦਿੱਤਾ ਹੈ ਅਤੇ ਇਹ ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਰਿਲੀਜ਼ ਹੋਣ ਦਾ ਵਾਅਦਾ ਕਰਦੀ ਹੈ। 

‘ਸ਼ਰਵਰੀ’ ਦੇ ਫੁੱਟ-ਟੈਪਿੰਗ ਨੰਬਰ ‘ਹੋਲੀਆਂ’ ਦੀ ਸਫਲਤਾ ਤੋਂ ਬਾਅਦ ਫਿਲਮ ਮੇਕਰ ਨੇ ਇਸ ਫਿਲਮ ਦਾ ਇਕ ਹੋਰ ਡਾਂਸ ਨੰਬਰ ‘ਮੰਮੀ ਜੀ’ ਰਿਲੀਜ਼ ਕਰ ਦਿੱਤਾ ਹੈ। ਇਸ ਡਾਂਸ ਨੰਬਰ ’ਚ ਮੌਨੀ ਰਾਏ ਨਜ਼ਰ ਆ ਰਹੀ ਹੈ! ਇਹ ਗੀਤ ਨਿਖਿਲ ਦੇ ਪਸੰਦੀਦਾ ਟਰੈਕ ‘ਬੀੜੀ ਜਲਾਈਲੇ’ ਤੋਂ ਪ੍ਰੇਰਿਤ ਹੈ। ‘ਮੰਮੀ ਜੀ’ ਹਿੰਦੀ, ਤਾਮਿਲ ਅਤੇ ਤੇਲਗੂ ’ਚ ਇਕੋ ਸਮੇਂ ਰਿਲੀਜ਼ ਹੋਣ ਲਈ ਤਿਆਰ ਹੈ, ਜਿਸ ਨਾਲ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਕੋਈ ਇਸ ਨਵੇਂ ਹੌਟ ਨੰਬਰ ’ਤੇ ਥਿਰਕ ਸਕੇ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News