ਜਾਵੇਦ ਅਲੀ ਨੇ ਇੰਡੀਅਨ ਆਈਡਲ 12 ਨੂੰ ਲੈ ਕੇ ਆਖੀ ਵੱਡੀ ਗੱਲ

07/10/2021 1:02:52 PM

ਮੁੰਬਈ: ਮਸ਼ਹੂਰ ਸਿੰਗਿੰਗ ਰਿਅਲਿਟੀ ਸ਼ੋਅ ‘ਇੰਡੀਅਨ ਆਇਡਲ 12’ ਦੀ ਪਾਪੂਲੈਰਿਟੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਸ਼ੋਅ ਲਗਾਤਾਰ ਚਰਚਾ ’ਚ ਬਣਿਆ ਹੈ। ਸ਼ੋਅ ’ਚ ਜਿਥੇ ਇਕ ਪਾਸੇ ਦੇਸ਼ ਦੇ ਕਈ ਸ਼ਹਿਰਾਂ ਤੋਂ ਆਏ ਕੰਟੈਸਟੈਂਟ ਆਪਣੀ ਆਵਾਜ਼ ਨਾਲ ਨਾ ਸਿਰਫ਼ ਜੱਜ ਬਲਕਿ ਦਰਸ਼ਕਾਂ ਦਾ ਮਨ ਵੀ ਜਿੱਤ ਰਹੇ ਹਨ ਤਾਂ ਉਥੇ ਹੀ ਸ਼ੋਅ ਨੂੰ ਲੈ ਕੇ ਕੁਝ ਵਿਵਾਦ ਵੀ ਸਾਹਮਣੇ ਆ ਰਹੇ ਹਨ। ਹਾਲ ਹੀ ’ਚ ਜਿਥੇ ਕਿਸ਼ੋਰ ਕੁਮਾਰ ਦੇ ਬੇਟੇ ਅਮਿਤ ਕੁਮਾਰ ਨੇ ਸ਼ੋਅ ਬਾਰੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਇਥੇ ਉਨ੍ਹਾਂ ਨੇ ਕੰਟੈਸਟੈਂਟ ਦੀ ਤਾਰੀਫ਼ ਕਰਨ ਲਈ ਕਿਹਾ ਗਿਆ ਸੀ। ਇਸ ਬਿਆਨ ਤੋਂ ਬਾਅਦ ਕਈ ਸਿੰਗਰਜ਼ ਅਤੇ ਸੰਗੀਤਕਾਰਾਂ ਨੇ ਵੀ ਆਪਣੇ ਵਿਚਾਰ ਰੱਖੇ ਹਨ ਤਾਂ ਉਥੇ ਹੀ ਹੁਣ ਸ਼ੋਅ ਨੂੰ ਲੈ ਕੇ ਗਾਇਕ ਜਾਵੇਦ ਅਲੀ ਨੇ ਆਪਣੇ ਵਿਚਾਰ ਰੱਖੇ ਹਨ।

ਗਾਇਕ ਜਾਵੇਦ ਅਲੀ ਨੇ ਹਾਲ ਹੀ ’ਚ ਦਿੱਤੇ ਗਏ ਇਕ ਇੰਟਰਵਿਊ ’ਚ ਕਿਹਾ ਕਿ ਜੋ ਜੱਜ ਕਰ ਰਹੇ ਸਨ ਤਾਂ ਉਥੇ ਇਕ ਮੁਕਾਬਲੇਬਾਜ਼ ਇਸ ਕਾਰਨ ਕਰਕੇ ਜਿੱਤਿਆ ਕਿਉਂਕਿ ਉਹ ਕਾਫ਼ੀ ਆਕਰਸ਼ਕ ਤਰੀਕੇ ਨਾਲ ਗੱਲਾਂ ਕਰ ਰਿਹਾ ਸੀ। ਉਹ ਲੋਕ ਉਨ੍ਹਾਂ ਦੀਆਂ ਗੱਲਾਂ ਨੂੰ ਸੁਣਨਾ ਪਸੰਦ ਕਰ ਰਹੇ ਸਨ। ਜਾਵੇਦ ਨੇ ਕਿਹਾ ਕਿ ਤੁਹਾਨੂੰ ਦੱਸ ਦਿੰਦਾ ਹਾਂ ਕਿ ਅੱਜ ਕੱਲ ਲੋਕ ਸਿਰਫ਼ ਮਨੋਰੰਜਨ ਅਤੇ ਮਸਾਲਾ ਚਾਹੁੰਦੇ ਹਨ। ਮੁਕਾਬਲੇਬਾਜ਼ ਦੀ ਅਸਲ ਜ਼ਿੰਦਗੀ ’ਚ ਕੀ ਚੱਲ ਰਿਹਾ ਹੈ ਜਾਂ ਕੀ ਸੀ ਇਹ ਜਾਣਨ ਲਈ ਦਰਸ਼ਕ ਕਾਫ਼ੀ ਉਤਸੁਕ ਰਹਿੰਦੇ ਹਨ। ਹਾਲ ਹੀ ’ਚ ਮੈਂ ਇਕ ਸ਼ੋਅ ’ਚ ਹਿੱਸਾ ਲਿਆ ਅਤੇ ਮੈਂ ਆਪਣੀਆਂ ਸ਼ੁਰੂਆਤੀ ਸਮੇਂ ’ਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਬਾਰੇ ’ਚ ਗੱਲ ਕੀਤੀ। 


Aarti dhillon

Content Editor

Related News