ਸਰਵੋਤਮ ਅਦਾਕਾਰ ਦਾ ਪੁਰਸਕਾਰ ‘ਕੰਤਾਰਾ’ ਦੇ ਰਿਸ਼ਭ ਸ਼ੈੱਟੀ ਨੂੰ
Saturday, Aug 17, 2024 - 12:25 PM (IST)

ਨਵੀਂ ਦਿੱਲੀ - ਮਲਿਆਲੀ ਫਿਲਮ ‘ਆਟੱਮ : ਦਿ ਪਲੇਅ’ ਨੂੰ ਸ਼ੁੱਕਰਵਾਰ ਨੂੰ ਐਲਾਨੇ ਰਾਸ਼ਟਰੀ ਫਿਲਮ ਪੁਰਸਕਾਰਾਂ ਵਿਚ ਸਰਵੋਤਮ ਫੀਚਰ ਫਿਲਮ ਅਤੇ ਸੂਰਜ ਬੜਜਾਤੀਆ ਨੂੰ ਹਿੰਦੀ ਫਿਲਮ ‘ਉੱਚਾਈ’ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਨਿਤਿਆ ਮੇਨਨ ਨੂੰ ਤਾਮਿਲ ਫਿਲਮ ‘ਤਿਰੁਚਿੱਤਰਾਂਬਲਮ’ ਲਈ ਅਤੇ ਮਾਨਸੀ ਪਾਰੇਖ ਨੂੰ ਗੁਜਰਾਤੀ ਫਿਲਮ ‘ਕੱਛ ਐਕਸਪ੍ਰੈੱਸ’ ਲਈ ਸਰਵੋਤਮ ਅਦਾਕਾਰਾ ਦੇ ਪੁਰਸਕਾਰ ਲਈ ਚੁਣਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਇੰਡਸਟਰੀ ਦੀ ਬੋਲਡ ਬਾਲਾ ਸੋਨਮ ਬਾਜਵਾ 1 ਫ਼ਿਲਮ ਤੋਂ ਵਸੂਲਦੀ ਹੈ 3 ਕਰੋੜ, ਜਾਣੋ ਕੁੱਲ ਸੰਪਤੀ
ਸਰਵੋਤਮ ਅਦਾਕਾਰ ਦਾ ਪੁਰਸਕਾਰ ਕੰਨੜ ਫਿਲਮ ‘ਕੰਤਾਰਾ’ ਲਈ ਰਿਸ਼ਭ ਸ਼ੈੱਟੀ ਦੇ ਨਾਂ ਰਿਹਾ। ਨੀਨਾ ਗੁਪਤਾ ਨੂੰ ‘ਉੱਚਾਈ’ ਲਈ ਸਰਵੋਤਮ ਸਹਾਇਕ ਅਦਾਕਾਰਾ ਅਤੇ ਪਵਨ ਮਲਹੋਤਰਾ ਨੂੰ ਹਰਿਆਣਵੀ ਫਿਲਮ ‘ਫੌਜਾ’ ਲਈ ਸਰਵੋਤਮ ਸਹਾਇਕ ਅਦਾਕਾਰਾ ਚੁਣਿਆ ਗਿਆ। ਸ਼ਰਮੀਲਾ ਟੈਗੋਰ ਅਤੇ ਮਨੋਜ ਬਾਜਪਾਈ ਅਭਿਨੀਤ ‘ਗੁਲਮੋਹਰ’ ਨੇ ਹਿੰਦੀ ਫਿਲਮ ਦਾ ਐਵਾਰਡ ਜਿੱਤਿਆ। ਏ. ਆਰ. ਰਹਿਮਾਨ ਨੂੰ ਮਣੀਰਤਨਮ ਦੀ ਫਿਲਮ ‘ਪੋਨੀਅਨ ਸੇਲਵਨ-ਪਾਰਟ 1’ ਲਈ ਸਰਵੋਤਮ ਸੰਗੀਤ ਨਿਰਦੇਸ਼ਕ (ਬੈਕਗ੍ਰਾਊਂਡ ਮਿਊਜ਼ਿਕ) ਚੁਣਿਆ ਗਿਆ।
ਇਹ ਖ਼ਬਰ ਵੀ ਪੜ੍ਹੋ -ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਵਿਚਾਲੇ ਆਯੁਸ਼ਮਾਨ ਖੁਰਾਨਾ ਨੇ ਲਿਖੀ ਕਵਿਤਾ, ਇਮੋਸ਼ਨਲ ਕਰ ਦੇਣਗੇ ਬੋਲ
‘ਪੋਨੀਅਨ ਸੇਲਵਨ-ਪਾਰਟ 1’ ਨੂੰ ਵੀ ਸਰਵੋਤਮ ਤਾਮਿਲ ਫਿਲਮ ਵੀ ਚੁਣਿਆ ਗਿਆ ਹੈ। ਪ੍ਰੀਤਮ ਨੂੰ ‘ਬ੍ਰਹਿਮਾਸ਼ਤਰ-ਪਾਰਟ 1’ ਲਈ ਸਰਵੋਤਮ ਸੰਗੀਤ ਨਿਰਦੇਸ਼ਕ (ਗੀਤ) ਚੁਣਿਆ ਗਿਆ ਹੈ। ਫੀਚਰ ਫਿਲਮ ਜਿਊਰੀ ਬੋਰਡ ਦੇ ਮੁਖੀ ਰਾਹੁਲ ਰਵੈਲ ਨੇ ਪੁਰਸਕਾਰਾਂ ਦਾ ਐਲਾਨ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।