ਪਰਿਵਾਰਕ ਨੇ ਮਰਹੂਮ ਸੁਰਜੀਤ ਪਾਤਰ ਦੀਆਂ ਅਸਥੀਆਂ ਗੁ. ਪਤਾਲਪੁਰੀ ਸਾਹਿਬ ਦੇ ਅਸਤ ਘਾਟ ਤੋਂ ਕੀਤੀਆਂ ਜਲ ਪ੍ਰਵਾਹ

05/18/2024 5:57:47 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ/ਰਾਜਬੀਰ)-ਮਰਹੂਮ ਪਦਮ ਸ਼੍ਰੀ ਸੁਰਜੀਤ ਪਾਤਰ ਕੁਝ ਦਿਨ ਪਹਿਲਾਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀਆਂ ਅਸਥੀਆਂ ਸ਼ੁੱਕਰਵਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸਾਕ ਸਬੰਧੀਆਂ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਬਣੇ ਅਸਤਘਾਟ ਤੋਂ ਸਤਲੁਜ ਦਰਿਆ ’ਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਅਸਤੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਮੱਥਾ ਟੇਕਿਆ ਗਿਆ ਅਤੇ ਕੀਰਤਨ ਸਰਬਣ ਕੀਤਾ ਗਿਆ।  ਇਸ ਤੋਂ ਬਾਅਦ ਗੁਰੂ ਦਾ ਲੰਗਰ ਵੀ ਛਕਿਆ। ਅਸਥੀਆ ਵਿਸਰਜਨ ਮੌਕੇ ਪਰਿਵਾਰਕ ਮੈਂਬਰਾਂ ਵਿਚ ਸਰਦਾਰਨੀ ਭੁਪਿੰਦਰ ਕੌਰ ਧਰਮ ਪਤਨੀ, ਮਨਰਾਜ ਪਾਤਰ ਪੁੱਤਰ, ਅੰਕੁਰ ਪਾਤਰ ਪੁੱਤਰ, ਮਨਰੀਤ ਨੂੰਹ, ਅਵੀਰ ਸਿੰਘ ਪੋਤਰਾ, ਉਪਕਾਰ ਸਿੰਘ ਭਰਾ, ਦਲਵੀਰ ਕੌਰ ਭੈਣ ਮੌਜੂਦ ਸਨ।

PunjabKesari

ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਵਿੰਦਰ ਸਿੰਘ ਜੋਹਲ ਰਿਜ਼ਨਲ ਟਰਾਂਸਪੋਰਟ ਅਥਾਰਟੀ ਰੂਪਨਗਰ, ਭੁਪਿੰਦਰ ਸਿੰਘ ਚਾਨਾ ਨਿਗਰਾਨ ਇੰਜੀਨੀਅਰ ਸੱਭਿਅਚਾਰਕ ਮਾਮਲੇ ਵਿਭਾਗ, ਸੰਦੀਪ ਕੁਮਾਰ ਤਹਿਸੀਲਦਾਰ, ਅਰਾਧਨਾ ਖੋਸਲਾ ਨਾਇਬ ਤਹਿਸੀਲਦਾਰ ਵੀ ਮੌਜੂਦ ਸਨ। ਇਸ ਮੌਕੇ ਮਰਹੂਮ ਸੁਰਜੀਤ ਪਾਤਰ ਦੇ ਪੁੱਤਰਾਂ ਨੇ ਕਿਹਾ ਕਿ ਉਨ੍ਹਾਂ ਦੀ ਇਕ ਕਿਤਾਬ ਜਲਦੀ ਹੀ ਆਵੇਗੀ, ਜਿਸ ਵਿਚ ਉਨ੍ਹਾਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੋਵੇਗਾ, ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਸ ਨੇ ਮਰਹੂਮ ਪਦਮ ਸ਼੍ਰੀ ਸੁਰਜੀਤ ਪਾਤਰ ਜੀ ਨੂੰ ਬਹੁਤ ਮਾਨ ਸਨਮਾਨ ਦਿੱਤਾ। 

PunjabKesari

ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਵੱਲੋਂ 'ਲੂ' ਦਾ ਆਰੇਂਜ ਤੇ ਯੈਲੋ ਅਲਰਟ ਜਾਰੀ, ਜਾਣੋ ਅਗਲੇ ਦਿਨਾਂ ਦੀ ਤਾਜ਼ਾ ਅਪਡੇਟ
ਉਨ੍ਹਾਂ ਦੱਸਿਆ ਕਿ ਮਰਹੂਮ ਸੁਰਜੀਤ ਪਾਤਰ ਜੀ ਲਈ 20 ਮਈ ਨੂੰ 11 ਤੋ 1 ਵਜੇ ਤੱਕ ਗੁਰਦੁਆਰਾ ਮਾਈ ਬਿਸ਼ਨ ਕੌਰ ਲੁਧਿਆਣਾ ਵਿਖੇ ਪਾਠ ਕਰਵਾਇਆ ਜਾਵੇਗਾ। ਇਸ ਮੌਕੇ ਬੋਲਦੇ ਹੋਏ ਗੁਰਵਿੰਦਰ ਸਿੰਘ ਜੋਹਲ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਲਈ ਸੁਰਜੀਤ ਪਾਤਰ ਜੀ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਉਹ ਆਪਣੀਆਂ ਕਵਿਤਾਵਾਂ, ਗਜਲਾਂ ਨਾਲ ਹਮੇਸ਼ਾ ਅਮਰ ਰਹਿਣਗੇ।
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News