ਅਦਾਕਾਰਾ ਦੀਆ ਮਿਰਜ਼ਾ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

Wednesday, Jul 14, 2021 - 01:28 PM (IST)

ਅਦਾਕਾਰਾ ਦੀਆ ਮਿਰਜ਼ਾ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਆ ਮਿਰਜ਼ਾ ਮਾਂ ਬਣ ਗਈ ਹੈ। ਦੀਆ ਮਿਰਜ਼ਾ ਅਤੇ ਉਸ ਦੇ ਪਤੀ ਕਾਰੋਬਾਰੀ ਵੈਭਵ ਰੇਖੀ ਨੇ ਬੁੱਧਵਾਰ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਉਸ ਨੇ ਬੱਚੇ ਦੇ ਹੱਥ ਦੀ ਤਸਵੀਰ ਦੇ ਨਾਲ ਟਵਿੱਟਰ 'ਤੇ ਘੋਸ਼ਣਾ ਕੀਤੀ। ਉਨ੍ਹਾਂ ਨੇ ਆਪਣੇ ਬੱਚੇ ਦਾ ਨਾਮ ਅਵਯਾਨ ਅਜ਼ਾਦ ਰੇਖੀ ਰੱਖਿਆ ਹੈ।

PunjabKesariਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੇ ਗੇ ਇਕ ਨੋਟ ਵਿਚ ਦੀਆ ਮਿਰਜ਼ਾ ਨੇ ਖੁਲਾਸਾ ਕੀਤਾ ਕਿ ਉਸ ਦਾ ਅਤੇ ਵੈਭਵ ਰੇਖੀ ਦਾ ਬੇਟਾ ਅਵਯਾਨ ਸਮੇਂ ਤੋਂ ਪਹਿਲਾਂ ਪੈਦਾ ਹੋਇਆ ਸੀ। ਅਦਾਕਾਰਾ ਨੇ ਆਪਣੀ ਪੋਸਟ 'ਚ ਲਿਖਿਆ, 'Elizabeth Stone ਦੀ ਇਕ ਕਹਾਵਤ ਮੁਤਾਬਿਕ... ਇਕ ਬੱਚੇ ਨੂੰ ਆਪਣੀ ਜ਼ਿੰਦਗੀ 'ਚ ਲਿਆਉਣਾ ਮਤਲਬ ਤੁਸੀਂ ਇਸ ਗੱਲ ਨੂੰ ਤੈਅ ਕਰ ਲਿਆ ਹੈ ਕਿ ਤੁਹਾਡਾ ਦਿਲ ਤੁਹਾਡੇ ਸਰੀਰ ਦੇ ਬਾਹਰ ਘੁੰਮ ਰਿਹਾ ਹੈ। ਇਹ ਸ਼ਬਦ ਮੇਰੇ ਤੇ ਵੈਭਵ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ ਇਕਦਮ ਸਟੀਕ ਹੈ।'

PunjabKesari

ਦੀਆ ਮਿਰਜ਼ਾ ਹਾਲ ਹੀ ਵਿੱਚ ਪਤੀ ਵੈਭਵ ਰੇਖੀ ਅਤੇ ਉਸ ਦੀ ਧੀ ਸਮਾਇਰਾ ਨਾਲ ਮਾਲਦੀਵ ਵਿੱਚ ਹਨੀਮੂਨ ਛੁੱਟੀਆਂ 'ਤੇ ਗਈ ਸੀ, ਜਿਸ ਦੀਆਂ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਸਨ।

PunjabKesari
ਇਨ੍ਹਾਂ ਥ੍ਰੋਅ-ਬੈਕ ਤਸਵੀਰਾਂ 'ਚ ਦੀਆ ਮਿਰਜ਼ਾ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਉਹ ਸ਼ਿਪ 'ਤੇ ਬੈਠੀ ਹੈ ਅਤੇ ਇਸ ਦੀ ਰਾਈਡਿੰਗ ਦਾ ਅਨੰਦ ਲੈ ਰਹੀ ਹੈ।

PunjabKesari
ਇਨ੍ਹਾਂ ਥ੍ਰੋਅ-ਬੈਕ ਤਸਵੀਰਾਂ ਦੇ ਨਾਲ ਦੀਆ ਮਿਰਜ਼ਾ ਨੇ ਲਿਖਿਆ, "ਸਾਡੇ ਸਭ ਤੋਂ ਯਾਦਗਾਰੀ ਅਤੇ ਜਾਦੂਈ ਸਮੇਂ ਦਾ ਇੱਕ ਥ੍ਰੋਅ-ਬੈਕ।" 

PunjabKesari


author

Aarti dhillon

Content Editor

Related News