ਅਦਾਕਾਰਾ ਦੇ ਕਾਤਲ ਅਦਾਕਾਰ ਨੂੰ ਜੇਲ ਦੀ ਕੋਠੜੀ 'ਚ ਮਿਲੇਗੀ ਖ਼ਾਸ ਸਹੂਲਤ
Sunday, Sep 08, 2024 - 10:56 AM (IST)
ਬੇਲਾਰੀ (ਭਾਸ਼ਾ)- ਜੇਲ ’ਚ ਬੰਦ ਕੰਨੜ ਅਦਾਕਾਰ ਦਰਸ਼ਨ ਥੁਗੁਦੀਪ ਦੀ ਅਪੀਲ ’ਤੇ ਉਨ੍ਹਾਂ ਦੀ ਕੋਠੜੀ ’ਚ ਟੈਲੀਵਿਜ਼ਨ ਮੁਹੱਈਆ ਕਰਾਇਆ ਜਾਵੇਗਾ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਗਲੁਰੂ ਪੁਲਸ ਨੇ ਬੁੱਧਵਾਰ ਨੂੰ ਰੇਣੁਕਾ ਸਵਾਮੀ ਹੱਤਿਆਕਾਂਡ ’ਚ ਦਰਸ਼ਨ ਸਮੇਤ 17 ਮੁਲਜ਼ਮਾਂ ਖਿਲਾਫ 3991 ਪੰਨਿਆਂ ਦਾ ਦੋਸ਼-ਪੱਤਰ ਦਾਖਲ ਕੀਤਾ।
ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਬੈਨ ਹੋਵੇਗਾ Wikipedia? ਹਾਈ ਕੋਰਟ ਦੀ ਚੇਤਾਵਨੀ ਮਗਰੋਂ ਕੰਪਨੀ ਦਾ ਬਿਆਨ
ਅਦਾਕਾਰ ਨੂੰ 29 ਅਗਸਤ ਨੂੰ ਬੈਂਗਲੁਰੂ ਦੇ ਪਰੱਪਨਾ ਅਗਰਹਾਰਾ ਕੇਂਦਰੀ ਜੇਲ ਤੋਂ ਬੇਲਾਰੀ ਤਬਦੀਲ ਕਰ ਦਿੱਤਾ ਗਿਆ ਸੀ, ਕਿਉਂਕਿ ਇਕ ਦੰਗਾਕਾਰੀ ਸਮੇਤ 3 ਹੋਰ ਲੋਕਾਂ ਨਾਲ ਜੇਲ ਦੇ ਲਾਅਨ ’ਚ ਉਨ੍ਹਾਂ ਦੀ ਇਕ ਤਸਵੀਰ ਵਾਇਰਲ ਹੋ ਗਈ ਸੀ, ਜਿਸ ਨਾਲ ਵਿਵਾਦ ਪੈਦਾ ਹੋ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ
ਜੇਲ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ (ਅਦਾਕਾਰ ਨੇ) ਆਪਣੇ ਮਾਮਲੇ ਨਾਲ ਸਬੰਧਤ ਘਟਨਾਚੱਕਰਾਂ ਅਤੇ ਬਾਹਰੀ ਦੁਨੀਆ ’ਚ ਹੋ ਰਹੀਆਂ ਸਰਗਰਮੀਆਂ ਤੋਂ ਖੁਦ ਨੂੰ ਜਾਣੂ ਰੱਖਣ ਲਈ ਪਿਛਲੇ ਹਫ਼ਤੇ ਆਪਣੀ ਕੋਠੜੀ ’ਚ ਟੈਲੀਵਿਜ਼ਨ ਲਗਾਉਣ ਦੀ ਅਪੀਲ ਕੀਤੀ ਸੀ। ਇਸ ਲਈ ਪ੍ਰਕਿਰਿਆ ਅਤੇ ਜੇਲ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਭਵ ਹੈ ਕਿ ਸੋਮਵਾਰ ਤੱਕ ਉਨ੍ਹਾਂ ਨੂੰ ਕੋਠੜੀ ’ਚ ਟੈਲੀਵਿਜ਼ਨ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਇਸ ਦੇਸ਼ ਦੀ ਸਰਕਾਰ ਦਾ ਵੱਡਾ ਐਲਾਨ, ਮੋਬਾਈਲ ਫੋਨ 'ਤੇ ਲਾਈ ਪਾਬੰਦੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।