''ਦ੍ਰਿਸ਼ਯਮ'' ਅਦਾਕਾਰ ''ਤੇ ਲੱਗਿਆ 4 ਸਾਲ ਦੀ ਬੱਚੀ ਨਾਲ ਯੌਨ ਸ਼ੋਸ਼ਨ ਦਾ ਦੋਸ਼

06/11/2024 12:44:31 PM

ਬਾਲੀਵੁੱਡ ਡੈਸਕ- ਫ਼ਿਲਮ 'ਦ੍ਰਿਸ਼ਯਮ' ਦੇ ਐਕਟਰ ਕੂਟਿਕਲ ਜੈਚੰਦਰਨ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰ 'ਤੇ 4 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਇਸ ਮਾਮਲੇ 'ਚ ਉਸ ਦੇ ਖਿਲਾਫ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੂਟਿਕਲ ਨੂੰ ਲੈ ਕੇ ਅਜਿਹੀਆਂ ਖਬਰਾਂ ਨੇ ਉਨ੍ਹਾਂ ਦੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਖੁਦਕੁਸ਼ੀ ਤੋਂ ਪਹਿਲਾਂ ਨੂਰ ਮਾਲਾਬਿਕਾ ਦਾਸ ਨੇ ਮੁੰਡਵਾ ਲਿਆ ਸੀ ਸਿਰ, ਵੀਡੀਓ ਦੇਖ ਫੈਨਜ਼ ਹੋਏ ਹੈਰਾਨ 

ਰਿਪੋਰਟ ਮੁਤਾਬਕ ਮਲਿਆਲਮ ਐਕਟਰ ਕੂਟਿਕਲ ਜੈਚੰਦਰਨ 'ਤੇ 4 ਸਾਲ ਦੀ ਮਾਸੂਮ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਹੈ। ਇਸ ਮਾਮਲੇ 'ਚ ਨਾਬਾਲਗ ਦੀ ਮਾਂ ਨੇ ਪੁਲਸ ਕੋਲ ਐਫ.ਆਈ.ਆਰ. ਦਰਜ ਕਰਵਾਈ ਹੈ। ਅਦਾਕਾਰ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਨੂਰ ਮਾਲਾਬਿਕਾ ਖੁਦਕੁਸ਼ੀ ਮਾਮਲਾ 'ਚ ਨਵਾਂ ਮੌੜ, ਪਰਿਵਾਰ ਨੇ ਦੱਸਿਆ ਕਿਉਂ ਚੁੱਕਿਆ ਧੀ ਨੇ ਖ਼ੌਫਨਾਕ ਕਦਮ

ਪੀੜਤ ਲੜਕੀ ਦੀ ਮਾਂ ਨੇ ਥਾਣੇ 'ਚ ਜੈਚੰਦਰਨ 'ਤੇ ਦੋਸ਼ ਲਗਾਉਂਦੇ ਹੋਏ ਕਿਹਾ, ''ਅਦਾਕਾਰ ਨੇ ਪਰਿਵਾਰ ਦੇ ਅੰਦਰੂਨੀ ਵਿਵਾਦ ਦਾ ਫਾਇਦਾ ਉਠਾ ਕੇ ਮੇਰੀ ਬੇਟੀ ਦਾ ਯੌਨ ਸ਼ੋਸ਼ਣ ਕੀਤਾ ਹੈ।''ਪੁਲਸ ਨੇ ਇਸ ਮਾਮਲੇ 'ਚ ਅਦਾਕਾਰ ਖਿਲਾਫ ਸ਼ਿਕਾਇਤ ਦਰਜ ਕਰ ਲਈ ਹੈ ਪਰ ਅਜੇ ਤੱਕ ਉਸ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News