''ਐਨੀਮਲ'' ਫੇਮ ਅਦਾਕਾਰ ਨੇ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Wednesday, Dec 13, 2023 - 11:41 AM (IST)

''ਐਨੀਮਲ'' ਫੇਮ ਅਦਾਕਾਰ ਨੇ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਐਂਟਰਟੇਨਮੈਂਟ ਡੈਸਕ : ਸਾਲ 2023 ਮਸ਼ਹੂਰ ਹਸਤੀਆਂ ਦੇ ਵਿਆਹਾਂ ਦੀ ਇੱਕ ਲਹਿਰ ਲੈ ਕੇ ਆਇਆ ਹੈ, ਜਿਸ 'ਚ ਕੇ. ਐੱਲ ਰਾਹੁਲ-ਆਥੀਆ ਸ਼ੈੱਟੀ, ਸਿਧਾਰਥ ਮਲਹੋਤਰਾ-ਕਿਆਰਾ ਅਡਵਾਨੀ ਅਤੇ ਰਣਦੀਪ ਹੁੱਡਾ-ਲਿਨ ਲੈਸ਼ਰਾਮ ਵਰਗੀਆਂ ਮਸ਼ਹੂਰ ਹਸਤੀਆਂ ਦੇ ਵਿਆਹ ਸ਼ਾਮਲ ਹਨ। ਇਸ ਸੂਚੀ 'ਚ ਇਕ ਹੋਰ ਨਾਂ ਜੁੜ ਗਿਆ ਹੈ। 'ਦਿ ਕੇਰਲਾ ਸਟੋਰੀ' ਅਤੇ 'ਐਨੀਮਲ' 'ਚ ਆਪਣੀਆਂ ਸ਼ਾਨਦਾਰ ਭੂਮਿਕਾਵਾਂ ਲਈ ਜਾਣੇ ਜਾਂਦੇ ਪ੍ਰਣਯ ਪਚੌਰੀ ਨੇ ਸਕ੍ਰਿਪਟ ਲੇਖਕ ਸਹਿਜ ਮੈਨੀ ਨਾਲ ਵਿਆਹ ਕਰਵਾ ਲਿਆ ਹੈ। ਪ੍ਰਣਯ ਪਚੌਰੀ-ਸਹਿਜ ਮੈਨੀ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਜੋੜੇ ਦੀ ਖੂਬਸੂਰਤ ਲੁੱਕ ਦੇਖਣ ਨੂੰ ਮਿਲ ਰਹੀ ਹੈ। 

ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ ਵਿਆਹ
ਪ੍ਰਣਯ ਪਚੌਰੀ ਅਤੇ ਸਹਿਜ ਮੈਨੀ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਅਨੁਸਾਰ ਧੂਮ-ਧਾਮ ਨਾਲ ਹੋਇਆ। ਦੋਹਾਂ ਦਾ ਵਿਆਹ 9 ਦਸੰਬਰ 2023 ਨੂੰ ਕਸੌਲੀ 'ਚ ਹੋਇਆ ਸੀ। ਹੁਣ ਦੋਹਾਂ ਨੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਲਾੜੇ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਫ਼ਿਲਮ 'ਐਨੀਮਲ' ਦੇ ਗੀਤ 'ਤੇ ਸ਼ਾਨਦਾਰ ਐਂਟਰੀ ਕਰਦਾ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਇਕ ਹੋਰ 'ਐਨੀਮਲ' ਐਕਟਰ ਕੁਣਾਲ ਠਾਕੁਰ ਨੇ ਮੁਕਤੀ ਮੋਹਨ ਨਾਲ ਵਿਆਹ ਕੀਤਾ ਹੈ।

PunjabKesari

ਪ੍ਰਣਯ ਪਚੌਰੀ-ਸਹਿਜ ਦੀ ਆਕਰਸ਼ਿਤ ਦਿੱਖ
ਪ੍ਰਣਯ ਨੇ ਆਪਣੇ ਵਿਆਹ 'ਚ ਭਾਰੀ ਕਢਾਈ ਵਾਲੀ ਸ਼ੇਰਵਾਨੀ ਪਾਈ ਸੀ ਅਤੇ ਸਿਰ 'ਤੇ ਲਾਲ ਰੰਗ ਦੀ ਪੱਗ ਅਤੇ ਗਲੇ 'ਚ ਮੋਤੀਆਂ ਦਾ ਹਾਰ ਪਾਇਆ ਸੀ, ਜਿਸ 'ਚ ਉਹ ਕਾਫ਼ੀ ਆਕਰਸ਼ਿਤ ਲੱਗ ਰਿਹਾ ਸੀ। ਉਥੇ ਹੀ ਇਸ ਖ਼ਾਸ ਮੌਕੇ 'ਤੇ ਸਹਿਜ ਮੈਨੀ ਨੇ ਗੁਲਾਬੀ ਰੰਗ ਦਾ ਹੈਵੀ ਵਰਕ ਵਾਲਾ ਲਹਿੰਗਾ ਪਾਇਆ ਸੀ। ਇਸ ਦੇ ਨਾਲ ਹੀ ਆਪਣੀ ਲੁੱਕ ਨੂੰ ਕੰਪਲੀਟ ਕਰਨ ਲਈ ਉਸ ਨੇ ਚੋਕਰ ਹਾਰ, ਮਾਂਗ ਟਿੱਕਾ, ਨੱਕ 'ਚ ਨੱਥ ਅਤੇ ਕੰਨਾਂ 'ਚ ਭਾਰੀ ਝੂਮਕੇ ਪਾਏ ਸਨ, ਜਿਸ 'ਚ ਉਹ ਪਰੀਆਂ ਵਾਂਗ ਲੱਗ ਰਹੀ ਸੀ।

PunjabKesari

ਕੌਣ ਹੈ ਪ੍ਰਣਯ ਪਚੌਰੀ?
ਪ੍ਰਣਯ ਪਚੌਰੀ ਪੇਸ਼ੇ ਤੋਂ ਇੱਕ ਅਭਿਨੇਤਾ ਅਤੇ YouTuber ਹੈ। ਉਸ ਨੇ ਸਾਲ 2015 'ਚ ਫ਼ਿਲਮ 'ਟਾਈਮ ਆਊਟ' ਨਾਲ ਡੈਬਿਊ ਕੀਤਾ ਸੀ। ਫਿਰ ਸਿਧਾਰਥ ਮਲਹੋਤਰਾ ਦੀ 'ਸ਼ੇਰਸ਼ਾਹ' 'ਚ ਕੰਮ ਕੀਤਾ। ਇਸ ਤੋਂ ਬਾਅਦ ਉਹ ਵਿਪੁਲ ਸ਼ਾਹ ਦੀ ਫ਼ਿਲਮ 'ਦਿ ਕੇਰਲਾ ਸਟੋਰੀ' 'ਚ ਰਮੀਜ਼ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ। ਹਾਲ ਹੀ 'ਚ 'ਐਨੀਮਲ' 'ਚ ਨਜ਼ਰ ਆਏ।

PunjabKesari

PunjabKesari


author

sunita

Content Editor

Related News