TIFF ਦੇ ਗਾਲਾ ਪ੍ਰੀਮੀਅਰ ’ਚ ‘ਥੈਂਕ ਯੂ ਫਾਰ ਕਮਿੰਗ’ ਦਾ ਪ੍ਰੀਮੀਅਰ 15 ਤੇ 16 ਨੂੰ

Friday, Sep 15, 2023 - 10:16 AM (IST)

TIFF ਦੇ ਗਾਲਾ ਪ੍ਰੀਮੀਅਰ ’ਚ ‘ਥੈਂਕ ਯੂ ਫਾਰ ਕਮਿੰਗ’ ਦਾ ਪ੍ਰੀਮੀਅਰ 15 ਤੇ 16 ਨੂੰ

ਮੁੰਬਈ (ਬਿਊਰੋ) - ਏਕਤਾ ਆਰ. ਕਪੂਰ ਤੇ ਰੀਆ ਕਪੂਰ ਨੇ ਢੁਕਵੀਆਂ, ਮਨੋਰੰਜਕ ਫ਼ਿਲਮਾਂ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਨਾਲ ਇਕ ਪਛਾਣ ਬਣਾਈ ਹੈ। ਉਸ ਦੀ ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਥੈਂਕ ਯੂ ਫਾਰ ਕਮਿੰਗ’ ਨੂੰ ਵੀ ਅੰਤਰਰਾਸ਼ਟਰੀ ਸਮਾਗਮ ’ਚ ਕਾਫੀ ਪ੍ਰਸ਼ੰਸਾ ਮਿਲ ਰਹੀ ਹੈ। ਫ਼ਿਲਮ ਦਾ 15 ਤੇ 16 ਸਤੰਬਰ ਨੂੰ ਟੀ. ਆਈ. ਐੱਫ. ਐੱਫ. ’ਚ ਗਾਲਾ ਪ੍ਰੀਮੀਅਰ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਜਾਣ ਦਾ ਅਸਲ ਕਾਰਨ ਨਹੀਂ ਹੈ ਧਰਮਿੰਦਰ ਦੀ ਬੀਮਾਰੀ, ਇਸ ਕਾਰਨ ਮਾਤਾ-ਪਿਤਾ ਨਾਲ ਵਿਦੇਸ਼ ਪਹੁੰਚੇ ਸਨੀ ਦਿਓਲ

ਟੀ. ਆਈ. ਐੱਫ. ਐੱਫ. ’ਚ ਆਯੋਜਿਤ ਸ਼ੁਰੂਆਤੀ ਸਕ੍ਰੀਨਿੰਗ ਨਾਲ ਫ਼ਿਲਮ ਨੂੰ ਪਹਿਲਾਂ ਹੀ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਇਸ ਨਾਲ ਫ਼ਿਲਮ ਦੀ ਪੂਰੀ ਟੀਮ ਦਾ ਆਤਮਵਿਸ਼ਵਾਸ ਵੀ ਵਧਿਆ ਹੈ। ਟੀ. ਆਈ. ਐੱਫ. ਐੱਫ.’ਚ ਰਾਏ ਥਾਮਸਨ ਹਾਲ ਤੇ ਰਾਇਲ ਅਲੈਗਜ਼ੈਂਡਰਾ ਥੀਏਟਰ ’ਚ ਪ੍ਰੀਮੀਅਰ ਲਈ ਦੋਵਾਂ ਦਿਨਾਂ ਦੇ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹਨ। ਸ਼ੋਅ ਹਾਊਸਫੁੱਲ ਹਨ। ਨਿਰਦੇਸ਼ਕ ਕਰਨ ਬੁਲਾਨੀ ਕਹਿੰਦੇ ਹਨ, ‘ਥੈਂਕ ਯੂ ਫਾਰ ਕਮਿੰਗ’ ਨੂੰ ਜੋ ਹੁੰਗਾਰਾ ਮਿਲ ਰਿਹਾ ਹੈ, ਮੈਂ ਬਿਆਨ ਨਹੀਂ ਕਰ ਸਕਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News