ਨੋਰਾ ਫਤੇਹੀ ਨੂੰ ਗਲਤ ਢੰਗ ਨਾਲ ਛੂਹਣ ’ਤੇ ਟੇਰੇਂਸ ਲੁਈ ਨੇ ਕੀਤਾ ਖੁਲਾਸਾ

Friday, Oct 28, 2022 - 11:57 AM (IST)

ਨੋਰਾ ਫਤੇਹੀ ਨੂੰ ਗਲਤ ਢੰਗ ਨਾਲ ਛੂਹਣ ’ਤੇ ਟੇਰੇਂਸ ਲੁਈ ਨੇ ਕੀਤਾ ਖੁਲਾਸਾ

ਨਵੀਂ ਦਿੱਲੀ- ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫ਼ਰ ਟੇਰੇਂਸ ਲੁਈਸ ਮਸ਼ਹੂਰ ਡਾਂਸਰ ਹਨ। ਟੇਰੇਂਸ ਨਾ ਸਿਰਫ਼ ਆਪਣੇ ਡਾਂਸ ਲਈ ਹੀ ਨਹੀਂ ਜਾਣੇ ਜਾਂਦੇ, ਸਗੋਂ ਆਪਣੇ ਸਟਾਈਲਿਸ਼ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ ’ਚ ਟੇਰੇਂਸ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਟੇਰੇਂਸ ’ਤੇ ਨੋਰਾ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਲਈ ਉਨ੍ਹਾਂ ਨੂੰ ਕਾਫ਼ੀ ਟ੍ਰੋਲ ਵੀ ਕੀਤਾ ਗਿਆ ਸੀ। ਹੁਣ ਟੇਰੇਂਸ ਨੇ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੁਬਈ ’ਚ ਪ੍ਰਸ਼ੰਸਕਾਂ ਦੇ ਘਰ ਪਹੁੰਚੀ, ਜ਼ਮੀਨ 'ਤੇ ਬੈਠ ਕੇ ਟੀਮ ਨਾਲ ਖਾਣੇ ਦਾ ਲਿਆ ਮਜ਼ਾ

ਟੇਰੇਂਸ ਲੁਈਸ ਹਾਲ ਹੀ ਵਿੱਚ ਮਨੀਸ਼ ਪਾਲ ਦੇ ਪੋਡਕਾਸਟ ਸ਼ੋਅ ’ਚ ਮਹਿਮਾਨ ਵਜੋਂ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਦਾ ਖੁਲਾਸਾ ਕੀਤਾ। ਇਸ ਦੌਰਾਨ ਟੇਰੇਂਸ ਤੋਂ ਉਸ ਦੀ ਅਤੇ ਨੋਰਾ ਦੀ ਵਾਇਰਲ ਹੋਈ ਵੀਡੀਓ ਬਾਰੇ ਵੀ ਸਵਾਲ ਪੁੱਛੇ ਗਏ। ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਟੇਰੇਂਸ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ।

PunjabKesari

ਉਨ੍ਹਾਂ ਕਿਹਾ ਕਿ ਜਦੋਂ ਮਲਾਇਕਾ ਨੂੰ ਕੋਵਿਡ ਹੋਇਆ ਸੀ ਤਾਂ ਨੋਰਾ ਵਿਸ਼ੇਸ਼ ਮਹਿਮਾਨ ਵਜੋਂ ਆਈ ਸੀ। ਇਸ ਐਪੀਸੋਡ ’ਚ ਸ਼ਤਰੂਘਨ ਸਿਨਹਾ ਅਤੇ ਉਨ੍ਹਾਂ ਦੀ ਪਤਨੀ ਪਹੁੰਚੇ ਹੋਏ ਸਨ ਅਜਿਹੇ ’ਚ ਗੀਤਾ ਕਪੂਰ ਨੇ ਕਿਹਾ ਸੀ ਕਿ ਅਸੀਂ ਸਾਰੇ ਉਨ੍ਹਾਂ ਦਾ ਵੈਲਕਮ ਕਰਾਂਗੇ।

ਇਹ ਵੀ ਪੜ੍ਹੋ : ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ’ਤੇ ਪਤਨੀ ਨੂੰ ਮਾਰਨ ਦਾ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਉਨ੍ਹਾਂ ਕਿਹਾ ਕਿ ‘ਮੈਨੂੰ ਇਹ ਵੀ ਯਾਦ ਨਹੀਂ ਹੈ ਕਿ ਮੇਰਾ ਹੱਥ ਨੋਰਾ ਨੂੰ ਕਦੋਂ ਛੂਹਿਆ ਸੀ।  ਇਮਾਨਦਾਰੀ ਨਾਲ ਕਹਾਂ ਤਾਂ ਨੋਰਾ ਦੋ ਹਫ਼ਤੇ ਪਹਿਲਾਂ ਸ਼ੋਅ ’ਤੇ ਆਈ ਸੀ ਅਤੇ ਮੈਨੂੰ ਆਪਣੇ ਨਾਲ ਡਾਂਸ ਕਰਨ ਲਈ ਕਿਹਾ ਸੀ। ਜਦੋਂ ਚਾਰ ਕੈਮਰੇ ਆਲੇ-ਦੁਆਲੇ ਹਨ ਤਾਂ ਮੈਂ ਉਨ੍ਹਾਂ ਨਾਲ ਇਸ ਤਰ੍ਹਾਂ ਕਿਉਂ ਕਰਾਂਗਾ। ਮੇਰੇ ਨਾਲ ਬਿਨਾਂ ਕਿਸੇ ਕਾਰਨ ਦੁਰਵਿਵਹਾਰ ਕੀਤਾ ਗਿਆ ਹੈ। ਇਹ ਸੱਚਮੁੱਚ ਇਕ ਘਟੀਆ ਗੱਲ ਹੈ।


author

Shivani Bassan

Content Editor

Related News