‘ਤੇਰੀ ਮੇਰੀ ਗੱਲ ਬਣ ਗਈ’ ਫ਼ਿਲਮ ਦਾ ਰੋਮਾਂਟਿਕ ਗੀਤ ‘ਗੁਲਾਬ’ ਯੂਟਿਊਬ ’ਤੇ ਕਰ ਰਿਹੈ ਟਰੈਂਡ (ਵੀਡੀਓ)

Saturday, Aug 20, 2022 - 12:10 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਪਹਿਲਾ ਗੀਤ ‘ਗੁਲਾਬ’ 18 ਅਗਸਤ ਨੂੰ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਖ਼ਬਰ ਲਿਖੇ ਜਾਣ ਤਕ ਇਹ ਗੀਤ ਯੂਟਿਊਬ ’ਤੇ 35ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਨੇ ਪਤਨੀ ਆਲੀਆ ਭੱਟ ਦੇ ਵਧੇ ਭਾਰ ਦਾ ਉਡਾਇਆ ਮਜ਼ਾਕ, ਲੋਕਾਂ ਨੇ ਕੀਤਾ ਟਰੋਲ

ਦੱਸ ਦੇਈਏ ਕਿ ਇਸ ਗੀਤ ਨੂੰ ਅਖਿਲ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਮਨਿੰਦਰ ਕੈਲੇ ਨੇ ਲਿਖੇ ਹਨ ਤੇ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗੀਤ ’ਚ ਅਖਿਲ ਤੇ ਰੁਬੀਨਾ ਬਾਜਵਾ ਦੀ ਖ਼ੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ‘ਗੁਲਾਬ’ ਇਕ ਰੋਮਾਂਟਿਕ ਗੀਤ ਹੈ, ਜੋ ਤੁਹਾਡੇ ਦਿਲ ’ਚ ਘਰ ਕਰ ਜਾਵੇਗਾ।

PunjabKesari

ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦੀ ਗੱਲ ਕਰੀਏ ਤਾਂ ਗਾਇਕ ਅਖਿਲ ਦੀ ਇਹ ਡੈਬਿਊ ਫ਼ਿਲਮ ਹੈ। ਇਸ ਫ਼ਿਲਮ ’ਚ ਅਖਿਲ ਤੇ ਰੁਬੀਨਾ ਤੋਂ ਇਲਾਵਾ ਪ੍ਰੀਤੀ ਸਪਰੂ, ਗੁੱਗੂ ਗਿੱਲ, ਪੁਨੀਤ ਇੱਸਰ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਡੋਲੀ ਮੱਟੂ, ਅਲਕਾ ਕੌਸ਼ਲ ਤੇ ਤੇਜ ਸਪਰੂ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਨੂੰ ਪ੍ਰੀਤੀ ਸਪਰੂ ਨੇ ਬਣਾਇਆ ਹੈ। ਇਸ ਦੇ ਐਸੋਸੀਏਟ ਰਾਈਟਰ, ਡਾਇਰੈਕਟਰ ਤੇ ਪ੍ਰੋਡਿਊਸਰ ਉਪਵਾਨ ਸੁਦਰਸ਼ਨ ਹਨ। ਦੁਨੀਆ ਭਰ ’ਚ ਇਹ ਫ਼ਿਲਮ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News