ਨੱਚਣ ’ਤੇ ਮਜਬੂਰ ਕਰੇਗਾ ‘ਕਿਸਮਤ 2’ ਦਾ ਗੀਤ ‘ਤੇਰੀ ਅੱਖੀਆਂ’

09/08/2021 6:03:42 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਕਿਸਮਤ 2’ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ‘ਕਿਸਮਤ 2’ ਸਾਲ 2018 ’ਚ ਆਈ ਬਲਾਕਬਸਟਰ ਫ਼ਿਲਮ ‘ਕਿਸਮਤ’ ਦਾ ਸੀਕੁਅਲ ਹੈ। ਇਹ ਜਾਨੀ ਤੇ ਬੀ ਪਰਾਕ ਦਾ ਹੀ ਕਮਾਲ ਹੈ ਕਿ ਫ਼ਿਲਮ ਦਾ ਸੰਗੀਤ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

‘ਜਨਮ’ ਗੀਤ ਰਾਹੀਂ ਲੋਕਾਂ ਦੀ ਰੂਹ ਨੂੰ ਸਕੂਨ ਦੇਣ ਤੋਂ ਬਾਅਦ ਹੁਣ ਫ਼ਿਲਮ ਦੇ ਮੇਕਰਜ਼ ਵਲੋਂ ‘ਕਿਸਮਤ 2’ ਦਾ ਇਕ ਮਸਤੀ ਭਰਿਆ ਡਾਂਸ ਟਰੈਕ ‘ਤੇਰੀ ਅੱਖੀਆਂ’ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਜਾਨੀ ਵਲੋਂ ਲਿਖਿਆ ਗਿਆ ਹੈ ਤੇ ਬੀ ਪਰਾਕ ਨੇ ਇਸ ਦਾ ਸੰਗੀਤ ਤਿਆਰ ਕੀਤਾ ਹੈ। ‘ਅੱਖੀਆਂ’ ਗੀਤ ਨੂੰ ਅਫਸਾਨਾ ਖ਼ਾਨ ਤੇ ਐਮੀ ਵਿਰਕ ਨੇ ਗਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਨੂੰ ਵੱਡਾ ਝਟਕਾ, ਅਦਾਲਤ ਨੇ ਰੱਦ ਕੀਤੀ ਜ਼ਮਾਨਤ ਅਰਜ਼ੀ

ਦੱਸ ਦੇਈਏ ਕਿ ਐਮੀ ਵਿਰਕ ਫ਼ਿਲਮ ’ਚ ਮੁੱਖ ਭੂਮਿਕਾ ਵੀ ਨਿਭਾਅ ਰਹੇ ਹਨ। ਭੰਗੜਾ ਪਾਉਣ ’ਤੇ ਮਜਬੂਰ ਕਰਨ ਵਾਲਾ ਇਹ ਗੀਤ ਐਮੀ ਵਿਰਕ ਤੇ ਫ਼ਿਲਮ ਦੀ ਮੁੱਖ ਅਦਾਕਾਰਾ ਸਰਗੁਣ ਮਹਿਤਾ ’ਤੇ ਫ਼ਿਮਲਾਇਆ ਗਿਆ ਹੈ। ਨੱਚਣ-ਟੱਪਣ ਵਾਲੇ ਇਸ ਗੀਤ ਨੂੰ ਅਰਵਿੰਦ ਠਾਕੁਰ ਨੇ ਕੋਰੀਓਗ੍ਰਾਫ ਕੀਤਾ ਹੈ।

‘ਤੇਰੀ ਅੱਖੀਆਂ’ ਇਕ ਖ਼ੂਬਸੂਰਤ ਕਲੱਬ ਸੌਂਗ ਹੈ, ਜਿਸ ’ਚ ਫ਼ਿਲਮ ਦੇ ਕਿਰਦਾਰਾਂ ‘ਬਾਨੀ’ ਤੇ ‘ਸ਼ਿਵ’ ਦੀ ਮਜ਼ੇਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ‘ਕਿਸਮਤ 2’ ਦੁਨੀਆ ਭਰ ’ਚ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਅੰਕਿਤ ਵਿਜਨ, ਨਵਦੀਪ ਨਰੂਲਾ ਤੇ ਜ਼ੀ ਸਟੂਡੀਓਜ਼ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News