ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਦੀ ਫ਼ਿਲਮ ‘ਟੈਲੀਵਿਜ਼ਨ’ (ਵੀਡੀਓ)

06/25/2022 12:42:02 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਟੈਲੀਵਿਜ਼ਨ’ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਗਈ ਹੈ। ਫ਼ਿਲਮ ’ਚ ਕੁਲਵਿੰਦਰ ਬਿੱਲਾ, ਮੈਂਡੀ ਤੱਖੜ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਪ੍ਰਿੰਸ ਕੰਵਲਜੀਤ, ਗੁਰਮੀਤ ਸਾਜਨ, ਪਰਕਾਸ਼ ਗਾਧੂ, ਹਾਰਬੀ ਸੰਘਾ, ਦਿਲਾਵਰ ਸਿੱਧੂ, ਸੀਮਾ ਕੌਸ਼ਲ, ਮੋਹਿਨੀ ਤੂਰ, ਸਤਵਿੰਦਰ ਕੌਰ, ਬਨਿੰਨਦਰ ਬੰਨੀ, ਰਾਜ ਧਾਲੀਵਾਲ, ਮਨੂੰ ਭਾਰਦਵਾਜ ਤੇ ਕਾਕਾ ਕੌਟਕੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ਨੇ ਕਿਹੜੇ-ਕਿਹੜੇ ਰਿਕਾਰਡ ਬਣਾ ਦਿੱਤੇ, ਪੜ੍ਹੋ ਇਸ ਖ਼ਬਰ ’ਚ

ਫ਼ਿਲਮ ਨੂੰ ਲੈ ਕੇ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆ ਗਈ ਹੈ। ਲੋਕਾਂ ਨੂੰ ਇਹ ਫ਼ਿਲਮ ਪੁਰਾਣਾ ਸਮਾਂ ਯਾਦ ਕਰਵਾਉਣ ’ਚ ਸਫਲ ਰਹੀ ਹੈ। ‘ਟੈਲੀਵਿਜ਼ਨ’ ਨਾਲ ਜੁੜੀਆਂ ਕਈ ਪੁਰਾਣੀਆਂ ਯਾਦਾਂ ਇਸ ਫ਼ਿਲਮ ਨਾਲ ਤਾਜ਼ੀਆਂ ਹੋਈਆਂ ਹਨ।

ਦੱਸ ਦੇਈਏ ਕਿ ਫ਼ਿਲਮ ਨੂੰ ਤਾਜ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਮਨੀ ਮਨਜਿੰਦਰ ਸਿੰਘ ਨੇ ਲਿਖਿਆ ਹੈ। ਇਸ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਫ਼ਿਲਮ ਦੇ ਟਰੇਲਰ ਨੂੰ ਯੂਟਿਊਬ ’ਤੇ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਫ਼ਿਲਮ ਦੇ ਹੁਣ ਤਕ ‘ਪਤਾ ਨੀਂ ਹਾਣ ਦੀਏ’, ‘ਜਾਨ ਨਿਕਲ ਜੇ ਜੱਟ ਦੀ’ ਤੇ ‘ਨੀਂ ਮੈਂ ਤੇਰਾ’ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਵਲੋਂ ਖ਼ੂਬ ਸਰਾਹਿਆ ਜਾ ਰਿਹਾ ਹੈ।

ਨੋਟ– ‘ਟੈਲੀਵਿਜ਼ਨ’ ਫ਼ਿਲਮ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News