‘ਟੈਲੀਵਿਜ਼ਨ’ ਫ਼ਿਲਮ ਦਾ ਮਨੋਰੰਜਨ ਭਰਪੂਰ ਟਰੇਲਰ ਰਿਲੀਜ਼, 24 ਜੂਨ ਨੂੰ ਦੁਨੀਆ ਭਰ 'ਚ ਹੋਵੇਗੀ ਰਿਲੀਜ਼ (ਵੀਡੀਓ)

Tuesday, Jun 14, 2022 - 11:47 AM (IST)

‘ਟੈਲੀਵਿਜ਼ਨ’ ਫ਼ਿਲਮ ਦਾ ਮਨੋਰੰਜਨ ਭਰਪੂਰ ਟਰੇਲਰ ਰਿਲੀਜ਼, 24 ਜੂਨ ਨੂੰ ਦੁਨੀਆ ਭਰ 'ਚ ਹੋਵੇਗੀ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਟੈਲੀਵਿਜ਼ਨ’ ਦਾ ਮਨੋਰੰਜਨ ਭਰਪੂਰ ਟਰੇਲਰ ਰਿਲੀਜ਼ ਹੋ ਗਿਆ ਹੈ। ਹੱਸ-ਹੱਸ ਕੇ ਦੂਹਰਾ ਕਰਨ ਵਾਲੇ ਇਸ ਟਰੇਲਰ ’ਚ ਟੈਲੀਵਿਜ਼ਨ ਪਿੱਛੇ ਪੈਂਦੇ ਪੁਆੜੇ ਦੇਖਣ ਨੂੰ ਮਿਲ ਰਹੇ ਹਨ। ਫ਼ਿਲਮ ’ਚ ਉਦੋਂ ਦਾ ਦੌਰ ਦਿਖਾਇਆ ਗਿਆ ਹੈ, ਜਦੋਂ ਟੈਲੀਵਿਜ਼ਨ ਨਵੇਂ-ਨਵੇਂ ਘਰਾਂ ’ਚ ਆਏ ਸਨ।

ਫ਼ਿਲਮ ’ਚ ਕੁਲਵਿੰਦਰ ਬਿੱਲਾ, ਮੈਂਡੀ ਤੱਖੜ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਪ੍ਰਿੰਸ ਕੰਵਲਜੀਤ, ਗੁਰਮੀਤ ਸਾਜਨ, ਪ੍ਰਕਾਸ਼ ਗਾਧੂ, ਹਾਰਬੀ ਸੰਘਾ, ਦਿਲਾਵਰ ਸਿੱਧੂ, ਸੀਮਾ ਕੌਸ਼ਲ, ਮੋਹਿਨੀ ਤੂਰ, ਸਤਵਿੰਦਰ ਕੌਰ, ਬਨਿੰਦਰ ਬੰਨੀ, ਰਾਜ ਧਾਲੀਵਾਲ, ਮਨੂੰ ਭਾਰਦਵਾਜ ਤੇ ਕਾਕਾ ਕੌਟਕੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ‘ਟੈਲੀਵਿਜ਼ਨ’ ਇਕ ਮਲਟੀ ਸਟਾਰਰ ਫ਼ਿਲਮ ਹੈ ਤੇ ਟਰੇਲਰ ’ਚ ਹਰ ਕਿਰਦਾਰ ਦੀ ਥੋੜ੍ਹੀ-ਥੋੜ੍ਹੀ ਝਲਕ ਮਿਲ ਰਹੀ ਹੈ।

ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਟਰੇਲਰ ’ਚ ਇਕ-ਦੂਜੇ ਦੇ ਪਿਆਰ ’ਚ ਪੈਂਦੇ ਤੇ ਵਿਆਹ ਕਰਵਾਉਣਾ ਚਾਹੁੰਦੇ ਹਨ ਪਰ ‘ਟੈਲੀਵਿਜ਼ਨ’ ਨੂੰ ਲੈ ਕੇ ਉਨ੍ਹਾਂ ਦੇ ਵਿਆਹ ’ਚ ਕੀ ਪੁਆੜੇ ਪੈਂਦੇ ਹਨ, ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਦੱਸ ਦੇਈਏ ਕਿ ਇਸ ਫ਼ਿਲਮ ਨੂੰ ਤਾਜ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਸੁਮੀਤ ਸਿੰਘ ਤੇ ਪੁਸ਼ਪਿੰਦਰ ਕੌਰ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜੋ ਸਾਗਾ ਸਟੂਡੀਓਜ਼ ਦੀ ਪੇਸ਼ਕਸ਼ ਹੈ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਮਨੀ ਮਨਿੰਦਰ ਸਿੰਘ ਨੇ ਲਿਖਿਆ ਹੈ। ਇਸ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਦੁਨੀਆ ਭਰ ’ਚ ਇਹ ਫ਼ਿਲਮ 24 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ‘ਟੈਲੀਵਿਜ਼ਨ’ ਫ਼ਿਲਮ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News