ਤੇਜਸਵੀ ਪ੍ਰਕਾਸ਼ ਬਣੀ ''ਬਿੱਗ ਬੌਸ 15'' ਦੀ ਜੇਤੂ, ਟਰਾਫੀ ਨਾਲ ਜਿੱਤੀ 40 ਲੱਖ ਰੁਪਏ ਦੀ ਇਨਾਮੀ ਰਾਸ਼ੀ

Monday, Jan 31, 2022 - 09:12 AM (IST)

ਤੇਜਸਵੀ ਪ੍ਰਕਾਸ਼ ਬਣੀ ''ਬਿੱਗ ਬੌਸ 15'' ਦੀ ਜੇਤੂ, ਟਰਾਫੀ ਨਾਲ ਜਿੱਤੀ 40 ਲੱਖ ਰੁਪਏ ਦੀ ਇਨਾਮੀ ਰਾਸ਼ੀ

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਦਾ ਬੀਤੀ ਰਾਤ ਗ੍ਰੈਂਡ ਫਿਨਾਲੇ ਹੋਇਆ। ਇਸ ਸੀਜ਼ਨ ਦੀ ਜੇਤੂ ਤੇਜਸਵੀ ਪ੍ਰਕਾਸ਼ ਬਣੀ। ਪਿਛਲੇ 121 ਦਿਨਾਂ ਤੋਂ ਕਲਰਸ ਚੈਨਲ 'ਤੇ ਚੱਲ ਰਹੇ 'ਬਿੱਗ ਬੌਸ 15' 'ਚ ਤੇਜਸਵੀ ਪ੍ਰਕਾਸ਼ ਨੇ ਕਰਨ ਕੁੰਦਰਾ ਅਤੇ ਪ੍ਰਤੀਕ ਸਹਿਜਪਾਲ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ।

PunjabKesari

ਕਰਨ ਕੁੰਦਰਾ ਅਤੇ ਪ੍ਰਤੀਕ ਸਹਿਜਪਾਲ ਨੂੰ ਹਰਾ ਤੇਜਸਵੀ ਪ੍ਰਕਾਸ਼ ਬਣੀ ਵਿਜੇਤਾ
ਦੱਸ ਦਈਏ ਕਿ 'ਬਿੱਗ ਬੌਸ 15' ਦੇ ਪਹਿਲੇ ਰਨਰ-ਅੱਪ ਪ੍ਰਤੀਕ ਸਹਿਜਪਾਲ ਅਤੇ ਦੂਜੇ ਕਰਨ ਕੁੰਦਰਾ ਰਨਰ-ਅੱਪ ਬਣੇ। ਤੇਜਸਵੀ ਪ੍ਰਕਾਸ਼ ਨੇ ਟਰਾਫੀ ਦੇ ਨਾਲ 40 ਲੱਖ ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ। ਪਹਿਲਾਂ ਇਹ ਰਕਮ 50 ਲੱਖ ਸੀ, ਜਿਸ 'ਚੋਂ ਨਿਸ਼ਾਂਤ ਭੱਟ ਨੇ 10 ਲੱਖ ਲੈ ਕੇ ਆਪਣੀ ਮਰਜ਼ੀ ਨਾਲ ਸ਼ੋਅ ਛੱਡ ਦਿੱਤਾ ਸੀ। ਅਸਲ 'ਚ ਕਰਨ, ਤੇਜਸਵੀ, ਪ੍ਰਤੀਕ, ਨਿਸ਼ਾਂਤ ਅਤੇ ਸ਼ਮਿਤਾ ਸ਼ੈੱਟੀ ਨਾਲ ਆਖਰੀ ਪੰਜ ਮੁਕਾਬਲੇਬਾਜ਼ ਪਹੁੰਚੇ ਸਨ। ਸਾਰੇ ਪੰਜ ਮੁਕਾਬਲੇਬਾਜ਼ਾਂ ਨੂੰ 10 ਲੱਖ ਦੀ ਰਕਮ ਨਾਲ ਫਿਨਾਲੇ ਤੋਂ ਬਾਹਰ ਹੋਣ ਦੀ ਪੇਸ਼ਕਸ਼ ਕੀਤੀ ਗਈ ਸੀ। ਨਿਸ਼ਾਂਤ ਪਹਿਲਾਂ ਬਜ਼ਰ ਦਬਾ ਕੇ 10 ਲੱਖ ਰੁਪਏ ਲੈ ਕੇ ਚਲਾ ਗਿਆ। ਖ਼ਾਸ ਗੱਲ ਇਹ ਹੈ ਕਿ ਤੇਜਸਵੀ ਹੁਣ ਸੀਰੀਅਲ 'ਨਾਗਿਨ-6' 'ਚ ਲੀਡ ਅਦਾਕਾਰਾ ਵਜੋਂ ਵੀ ਨਜ਼ਰ ਆਵੇਗੀ।

PunjabKesari

ਪੁਰਾਣੇ ਮੁਕਾਬਲੇਬਾਜ਼ ਨੇ ਵੀ ਜਿੱਤਿਆ ਲੋਕਾਂ ਦਾ ਦਿਲ
ਜੇਤੂ ਦੀ ਘੋਸ਼ਣਾ ਤੋਂ ਪਹਿਲਾਂ, ਸ਼ਮਿਤਾ ਸ਼ੈੱਟੀ ਨੇ ਆਪਣੇ ਪ੍ਰੇਮੀ ਰਾਕੇਸ਼ ਬਾਪਟ ਅਤੇ ਕਰਨ ਤੇਜਸਵੀ ਨਾਲ ਡਾਂਸ ਕੀਤਾ। ਜਦੋਂਕਿ ਪਿਛਲੇ ਸੀਜ਼ਨ ਦੇ ਜੇਤੂ ਗੌਤਮ ਗੁਲਾਟੀ, ਗੌਹਰ ਖ਼ਾਨ, ਰੁਬੀਨਾ ਦਿਲੈਕ, ਉਰਵਸ਼ੀ ਢੋਲਕੀਆ, ਸ਼ਵੇਤਾ ਤਿਵਾਰੀ ਨੇ ਆਪਣੇ ਪ੍ਰਦਰਸ਼ਨ ਨਾਲ 'ਬਿੱਗ ਬਾਸ' ਦੇ 15 ਸਾਲ ਪੂਰੇ ਕੀਤੇ। ਇਸ ਦੌਰਾਨ ਫ਼ਿਲਮ 'ਗਹਿਰਾਈਆ' ਦੀ ਟੀਮ ਤੋਂ ਦੀਪਿਕਾ ਪਾਦੂਕੋਣ, ਅਨੰਨਿਆ ਪਾਂਡੇ, ਸਿਧਾਰਥ ਚਤੁਰਵੇਦੀ ਅਤੇ ਧੀਰਿਆ ਕਰਵਾ ਵੀ ਫ਼ਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ ਸਨ। ਸ਼ੋਅ ਦੌਰਾਨ ਸ਼ਹਿਨਾਜ਼ ਗਿੱਲ 'ਬਿੱਗ ਬੌਸ 13' ਦੇ ਵਿਜੇਤਾ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦੇਣ ਪਹੁੰਚੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News