ਟੀ. ਵੀ. ਦੀ ‘ਨਾਗਿਨ’ ਨੇ ਖਰੀਦੀ ਇੰਨੀ ਮਹਿੰਗੀ ਕਾਰ, ਕੀਮਤ ਸੁਣ ਤੁਸੀਂ ਵੀ ਹੋਵੋਗੇ ਹੈਰਾਨ

04/06/2022 11:23:08 AM

ਮੁੰਬਈ (ਬਿਊਰੋ)– ‘ਬਿੱਗ ਬੌਸ 15’ ਦੀ ਜੇਤੂ ਤੇ ਟੀ. ਵੀ. ਦੀ ‘ਨਾਗਿਨ’ ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਸ਼ਾਨਦਾਰ ਦੌਰ ’ਚ ਹੈ। ਤੇਜਸਵੀ ਆਪਣੀ ਨਿੱਜੀ ਤੇ ਕੰਮਕਾਜੀ ਜ਼ਿੰਦਗੀ ਨੂੰ ਲੈ ਕੇ ਲਗਾਤਾਰ ਚਰਚਾ ’ਚ ਬਣੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਵਿਰੁੱਧ ਜਾਰੀ ਸੰਮਨ ’ਤੇ 5 ਮਈ ਤੱਕ ਰੋਕ

ਤੇਜਸਵੀ ਹੁਣ ਲਗਜ਼ਰੀ ਐੱਸ. ਯੂ. ਵੀ. ਕਾਰ ਦੀ ਮਾਲਕਣ ਬਣ ਗਈ ਹੈ। ਤੇਜਸਵੀ ਪ੍ਰਕਾਸ਼ ਨੇ ਆਪਣੇ ਲਈ ਇਕ ਸ਼ਾਨਦਾਰ ਔਡੀ ਕਿਊ. 7 ਖਰੀਦੀ ਹੈ।

ਅਦਾਕਾਰਾ ਦੀ ਕਾਰ ਦੀ ਕੀਮਤ 90 ਲੱਖ ਰੁਪਏ ਦੱਸੀ ਜਾ ਰਹੀ ਹੈ। ਕਾਰ ਨਾਲ ਤੇਜਸਵੀ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਤੇਜਸਵੀ ਦੀ ਜ਼ਿੰਦਗੀ ਦੇ ਇਸ ਖ਼ਾਸ ਮੌਕੇ ’ਤੇ ਅਦਾਕਾਰਾ ਦੇ ਬੁਆਏਫਰੈਂਡ ਕਰਨ ਕੁੰਦਰਾ ਵੀ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ। ਕਰਨ ਕੁੰਦਰਾ ਤੇਜਸਵੀ ਲਈ ਕਾਫੀ ਖ਼ੁਸ਼ ਨਜ਼ਰ ਆਏ। ਤਸਵੀਰਾਂ ’ਚ ਦੋਵਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਲਗਾ ਸਕਦੇ ਹੋ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News