SS ਰਾਜਾਮੌਲੀ ਦੀ ‘ਬਾਹੂਬਲੀ : ਦਿ ਐਪਿਕ’ ਦਾ ਟੀਜ਼ਰ ਹੋਇਆ ਰਿਲੀਜ਼

Friday, Aug 29, 2025 - 10:37 AM (IST)

SS ਰਾਜਾਮੌਲੀ ਦੀ ‘ਬਾਹੂਬਲੀ : ਦਿ ਐਪਿਕ’ ਦਾ ਟੀਜ਼ਰ ਹੋਇਆ ਰਿਲੀਜ਼

ਐਂਟਰਟੇਨਮੈਂਟ ਡੈਸਕ- ਬਾਹੂਬਲੀ ਫ੍ਰੈਂਚਾਇਜ਼ੀ ਨਾਲ ਫਿਲਮਮੇਕਰ ਐੱਸ. ਐੱਸ. ਰਾਜਾਮੌਲੀ ਨੇ ਭਾਰਤ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਬਲਾਕਬਸਟਰ ਦਿੱਤੀ ਹੈ। ਦੇਸ਼ ਹੋਵੇ ਜਾਂ ਫਿਰ ਵਿਦੇਸ਼ ਹੁਣ ਵੀ ਦਰਸ਼ਕ ‘ਬਾਹੂਬਲੀ : ਦਿ ਬਿਗਨਿੰਗ’ ਅਤੇ ‘ਬਾਹੂਬਲੀ : ਦਿ ਕਨਕਲੂਜ਼ਨ’ ਨੂੰ ਦੇਖਣਾ ਪਸੰਦ ਕਰਦੇ ਹਨ। ਅਜਿਹੇ ਵਿਚ ਐੱਸ. ਐੱਸ. ਰਾਜਾਮੌਲੀ ਨੇ ਸਾਰੀਆਂ ਨੂੰ ਹੈਰਾਨ ਕਰਦੇ ਹੋਏ ਐਲਾਨ ਕੀਤਾ ਹੈ ਕਿ ਇਨ੍ਹਾਂ ਦੋਵਾਂ ਆਈਕਾਨਿਕ ਫਿਲਮਾਂ ਨੂੰ ਜੋੜ ਕੇ ‘ਬਾਹੂਬਲੀ : ਦਿ ਐਪਿਕ’ ਨਾਂ ਦੀ ਇਕ ਫਿਲਮ ਪੇਸ਼ ਕਰਨਗੇ, ਜਿਸ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।
ਉੱਥੇ ਹੀ, ਇਸ ਦਾ ਨਵਾਂ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਪੋਸਟਰ ਵਿਚ ਪ੍ਰਭਾਸ ਨੂੰ ‘ਬਾਹੂਬਲੀ’ ਅਤੇ ਰਾਣਾ ਡੱਗੁਬਾਤੀ ਨੂੰ ‘ਭੱਲਾਲਦੇਵ ’ ਦੇ ਕਿਰਦਾਰ ਵਿਚ ਦੇਖਿਆ ਜਾ ਸਕਦਾ ਹੈ। ਇਹ ਪੋਸਟਰ ਯਾਦਾਂ ਨੂੰ ਤਾਜ਼ਾ ਕਰਨ ਵਾਲਾ ਹੈ, ਜੋ ਹੁਣ ਵੀ ਨਵੀਆਂ ਅਤੇ ਉਤਸ਼ਾਹ ਨਾਲ ਭਰੀਆਂ ਮਹਿਸੂਸ ਹੁੰਦੀਆਂ ਹਨ।
‘ਬਾਹੂਬਲੀ : ਦਿ ਐਪਿਕ’ ਦੇ ਆਧਿਕਾਰਕ ‘ਲੋਗੋ’ ਨੂੰ ਪੇਸ਼ ਕਰਨ ਨਾਲ ਪੋਸਟਰ ਫਿਲਮ ਨੂੰ 31 ਅਕਤੂਬਰ ਦੇ ਦਿਨ ਰਿਲੀਜ਼ ਕਰਨ ਦੀ ਪੁਸ਼ਟੀ ਵੀ ਕਰਦਾ ਹੈ। ਬਾਹੂਬਲੀ ਬਿਨਾਂ ਕਿਸੇ ਸ਼ੱਕ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਇਜ਼ੀ ਹੈ, ਜਿਸ ਨੇ ਬਾਕਸ ਆਫਿਸ ’ਤੇ ਨਵੇਂ ਰਿਕਾਰਡ ਆਪਣੇ ਨਾਂ ਕੀਤੇ ਹਨ। ਦੋਵਾਂ ਫਿਲਮਾਂ ਦੀ ਜ਼ਬਰਦਸਤ ਸਫਲਤਾ ਨਾਲ ਇਨ੍ਹਾਂ ਨੂੰ ਕਲਟ ਸਟੇਟਸ ਮਿਲਿਆ ਹੈ।


author

Aarti dhillon

Content Editor

Related News