ਮਹਾਮਾਰੀ ਦੌਰਾਨ ਇੰਡਸਟਰੀ ’ਚ ਸ਼ੂਟ ਕੀਤਾ ਗਿਆ ਸਭ ਤੋਂ ਵੱਡਾ ਗਾਣਾ ਹੈ ‘ਟੈਟੂ ਵਾਲੀਏ’ : ਸੈਫ

Thursday, Oct 28, 2021 - 05:11 PM (IST)

ਮਹਾਮਾਰੀ ਦੌਰਾਨ ਇੰਡਸਟਰੀ ’ਚ ਸ਼ੂਟ ਕੀਤਾ ਗਿਆ ਸਭ ਤੋਂ ਵੱਡਾ ਗਾਣਾ ਹੈ ‘ਟੈਟੂ ਵਾਲੀਏ’ : ਸੈਫ

ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ਦੀ ‘ਬੰਟੀ ਔਰ ਬਬਲੀ 2’ ਇਕ ਜ਼ਬਰਦਸਤ ਕਾਮੇਡੀ ਫ਼ਿਲਮ ਹੈ, ਜੋ 19 ਨਵੰਬਰ ਨੂੰ ਪੂਰੀ ਦੁਨੀਆ ’ਚ ਰਿਲੀਜ਼ ਹੋ ਰਹੀ ਹੈ। ਇਸ ’ਚ ਬੰਟੀ ਤੇ ਬਬਲੀ ਨਾਂ ਦੇ ਦੋ ਵੱਖ-ਵੱਖ ਪੀੜ੍ਹੀਆਂ ਦੇ ਆਰਟਿਸਟ ਇਕ-ਦੂਜੇ ਦੇ ਆਹਮੋ-ਸਾਹਮਣੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਡਰੱਗ ਕੇਸ 'ਚ ਆਰੀਅਨ ਖ਼ਾਨ ਨੂੰ ਮਿਲੀ ਜ਼ਮਾਨਤ

ਸੈਫ ਅਲੀ ਖ਼ਾਨ, ਰਾਣੀ ਮੁਖਰਜੀ, ਸਿਧਾਂਤ ਚਤੁਰਵੇਦੀ ਤੇ ਸ਼ਰਵਰੀ ਸਟਾਰਰ ਇਸ ਫੈਮਿਲੀ ਐਂਟਰਟੇਨਰ ਦਾ ਪਹਿਲਾ ਗਾਣਾ ‘ਟੈਟੂ ਵਾਲੀਏ’ ਰਿਲੀਜ਼ ਹੋ ਗਿਆ ਹੈ। ਕਲਾਕਾਰਾਂ ਦਾ ਕਹਿਣਾ ਹੈ ਕਿ ਇਹ ਮਹਾਮਾਰੀ ਦੌਰਾਨ ਭਾਰਤੀ ਫ਼ਿਲਮ ਉਦਯੋਗ ’ਚ ਫ਼ਿਲਮਾਇਆ ਗਿਆ ਸਭ ਤੋਂ ਵੱਡਾ ਗਾਣਾ ਹੈ।

ਸੈਫ ਅਲੀ ਖ਼ਾਨ ਨੇ ਕਿਹਾ ਕਿ ‘ਟੈਟੂ ਵਾਲੀਏ’ ਪਹਿਲਾ ਗਾਣਾ ਹੈ, ਜੋ ਲੋਕਾਂ ਨੂੰ ਦੇਖਣ ਨੂੰ ਮਿਲੇਗਾ। ਅਸੀਂ ਇਸ ਗਾਣੇ ਨੂੰ ਵੱਡੇ ਪੱਧਰ ’ਤੇ ਲਿਜਾਣ ਦਾ ਫ਼ੈਸਲਾ ਲਿਆ ਸੀ।

ਅਸੀਂ ਰਿਹਰਸਲ ਕੀਤੀ, ਅਸੀਂ ਤਿਆਰ ਸਾਂ ਪਰ ਬਦਕਿਸਮਤੀ ਨਾਲ ਮਾਰਚ, 2020 ’ਚ ਉਸੇ ਦਿਨ ਦੇਸ਼ ’ਚ ਲਾਕਡਾਊਨ ਲੱਗ ਗਿਆ, ਜਦੋਂ ਅਸੀਂ ਇਸ ਗਾਣੇ ਦੀ ਸ਼ੂਟਿੰਗ ਕਰਨ ਵਾਲੇ ਸਾਂ। ਇਸ ਤੋਂ ਕਾਫ਼ੀ ਨਿਰਾਸ਼ਾ ਹੋਈ। ਉਨ੍ਹਾਂ ਕਿਹਾ ਕਿ ਆਦੀ ਤੇ ਵਾਈ. ਆਰ. ਐੱਫ. ਦੀ ਟੀਮ ਦੀ ਪ੍ਰਸ਼ੰਸਾ ਕਰਨੀ ਹੋਵੇਗੀ ਕਿ ਉਨ੍ਹਾਂ ਨੇ ਇਕ ਸਾਲ ਤੱਕ ਸੈੱਟ ਨੂੰ ਹਟਾਇਆ ਨਹੀਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News